
Health News: ਸ਼ਲਗਮ ਵਿਚ ਇਮਯੂਨੋਲੋਜੀਕਲ ਗੁਣ ਹੁੰਦੇ ਹਨ, ਜੋ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਵਿਚ ਮਦਦ ਕਰਦੇ ਹਨ
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਸ਼ਲਗਮ ਸਿਹਤ ਲਈ ਗੁਣਾਂ ਦਾ ਖ਼ਜ਼ਾਨਾ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਦਿਲ ਤੇ ਜਿਗਰ ਦੀਆਂ ਸਮੱਸਿਆਵਾਂ ਸਮੇਤ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਦਸਣਯੋਗ ਹੈ ਕਿ ਸ਼ਲਗਮ ਇਕ ਗਰਮ ਸਬਜ਼ੀ ਹੈ, ਜੋ ਚਿੱਟੇ ਤੋਂ ਲੈ ਕੇ ਜਾਮਨੀ ਤਕ ਕਈ ਰੰਗਾਂ ਤੇ ਆਕਾਰਾਂ ਵਿਚ ਉਪਲਬਧ ਹੈ। ਬਾਜ਼ਾਰ ਵਿਚ ਇਸ ਦੀ ਕੀਮਤ 20 ਰੁਪਏ ਦੇ ਕਰੀਬ ਰਹਿੰਦੀ ਹੈ, ਪਰ ਫ਼ਾਇਦਿਆਂ ਦੇ ਮਾਮਲੇ ਵਿਚ ਇਸ ਨੂੰ ਸੱਭ ਤੋਂ ਪੌਸ਼ਟਿਕ ਸਬਜ਼ੀਆਂ ਵਿਚ ਗਿਣਿਆ ਜਾਂਦਾ ਹੈ। ਇੰਨਾ ਹੀ ਨਹੀਂ, ਇਸ ਦੇ ਪੱਤੇ ਖਾਣਾ ਵੀ ਫ਼ਾਇਦੇਮੰਦ ਹੁੰਦਾ ਹੈ। ਇਹ ਕੈਲਸ਼ੀਅਮ, ਪੋਟਾਸ਼ੀਅਮ, ਫ਼ੋਲੇਟ, ਫ਼ਾਈਬਰ, ਮੈਗਨੀਸ਼ੀਅਮ, ਫ਼ਾਸਫ਼ੋਰਸ ਤੇ ਵਿਟਾਮਿਨ ਸੀ, ਵਿਟਾਮਿਨ ਈ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਆਉ ਜਾਣਦੇ ਹਾਂ ਸ਼ਲਗਮ ਖਾਣ ਦੇ ਫ਼ਾਇਦਿਆਂ ਬਾਰੇ:
ਇਕ ਅਧਿਐਨ ਅਨੁਸਾਰ ਸ਼ਲਗਮ ਵਿਚ ਇਮਯੂਨੋਲੋਜੀਕਲ ਗੁਣ ਹੁੰਦੇ ਹਨ, ਜੋ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਇਸ ਨਾਲ ਹੀ ਇਸ ਵਿਚ ਮੌਜੂਦ ਵਿਟਾਮਿਨ ਸੀ ਇਮਿਊਨਿਟੀ ਵਧਾਉਣ ਦਾ ਵੀ ਕੰਮ ਕਰਦਾ ਹੈ। ਕੈਂਸਰ ਦੇ ਜੋਖਮ ਨੂੰ ਘਟਾਉਣ ਲਈ ਸ਼ਲਗਮ ਨੂੰ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਕੈਂਸਰ ਵਿਰੋਧੀ ਗੁਣਾਂ ਕਾਰਨ, ਸ਼ਲਗਮ ਘਾਤਕ ਟਿਊਮਰ ਦੇ ਵਾਧੇ ਨੂੰ ਵੀ ਰੋਕਦਾ ਹੈ।
ਸ਼ਲਗਮ ਵਿਚ ਸ਼ੂਗਰ ਵਿਰੋਧੀ ਗੁਣ ਹੁੰਦੇ ਹਨ, ਜੋ ਸ਼ੂਗਰ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਇਸ ਸਬਜ਼ੀ ਨੂੰ ਹਰ ਰੋਜ਼ ਖਾਣ ਨਾਲ ਸਰੀਰ ਵਿਚ ਇਨਸੁਲਿਨ ਤੇਜ਼ੀ ਨਾਲ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਬਲੱਡ ਸ਼ੂਗਰ ਦਾ ਪੱਧਰ ਠੀਕ ਰਹਿੰਦਾ ਹੈ। ਸ਼ਲਗਮ ਵਿਚ ਫ਼ਾਈਬਰ ਹੁੰਦਾ ਹੈ, ਜੋ ਅੰਤੜੀਆਂ ਦੇ ਸਹੀ ਕੰਮ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਹੈਪੇਟੋਪ੍ਰੋਟੈਕਟਿਵ ਗੁਣ ਵੀ ਹਨ, ਜੋ ਜਿਗਰ ਨੂੰ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ।
ਠੰਢ ਦੇ ਦਿਨਾਂ ਵਿਚ ਜ਼ਿਆਦਾਤਰ ਲੋਕ ਹੱਡੀਆਂ ਵਿਚ ਦਰਦ ਤੇ ਸੋਜ ਦੀ ਸ਼ਿਕਾਇਤ ਕਰਦੇ ਹਨ। ਅਜਿਹੀ ਸਥਿਤੀ ਵਿਚ ਸ਼ਲਗਮ ਦਾ ਸੇਵਨ ਲਾਭਦਾਇਕ ਸਾਬਤ ਹੋ ਸਕਦਾ ਹੈ। ਦਰਅਸਲ, ਇਸ ਸਬਜ਼ੀ ਵਿਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹੈ।