Hiccup ਕਿਉਂ ਆਉਂਦੀ ਹੈ ਅਤੇ ਇਸ ਨੂੰ ਦੂਰ ਕਿਵੇਂ ਕਰੀਏ?
Published : May 15, 2022, 1:07 pm IST
Updated : May 15, 2022, 1:07 pm IST
SHARE ARTICLE
Hiccup
Hiccup

 ਤੁਲਸੀ ਦੇ ਪੱਤਿਆਂ ਦਾ ਰਸ 10 ਗ੍ਰਾਮ, 5 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਹਿਚਕੀ ਠੀਕ ਹੁੰਦੀ ਹੈ।

 

 ਮੁਹਾਲੀ : ਹਿਚਕੀ (Hiccups) ਦੀ ਬੀਮਾਰੀ ਸਰੀਰ ਵਿਚ ਗੈਸ ਦੇ ਵਾਧੇ ਕਾਰਨ ਪੈਦਾ ਹੁੰਦੀ ਹੈ। ਇਸ ਬੀਮਾਰੀ ਵਿਚ ਵਧੀ ਹੋਈ ਗੈਸ ਜਦੋਂ ਉਪਰ ਵਲ ਆ ਕੇ ਸਾਹ ਪ੍ਰਣਾਲੀ ’ਤੇ ਭਾਰ ਪਾਉਂਦੀ ਹੋਈ ਛਾਤੀ ਤੋਂ ਹੁੰਦੀ ਹੋਈ ਗਲੇ ਤੋਂ ਨਿਕਲਦੀ ਹੈ, ਉਸ ਵੇਲੇ ਹਿਕ-ਹਿਕ ਦੀ  (Hiccups) ਆਵਾਜ਼ ਆਉਣ ਲਗਦੀ ਹੈ ਜਿਸ ਨੂੰ ਹਿਚਕੀ ਦੀ ਬੀਮਾਰੀ ਕਿਹਾ ਜਾਂਦਾ ਹੈ। ਇਸ ਨੂੰ ਤੁਸੀਂ ਘਰੇਲੂ ਢੰਗਾਂ ਨਾਲ ਸਹੀ ਕਰ ਸਕਦੇ ਹੋ। ਅਜਿਹੀ ਹਾਲਤ ਵਿਚ ਦਿਮਾਗ਼ (Brain) ਨੂੰ ਠੰਢਾ ਕਰਨ ਵਾਲੇ ਇਲਾਜ ਅਤੇ ਗੈਸ ਨੂੰ ਦੂਰ ਕਰਨ ਵਾਲੀਆਂ ਵੱਖ-ਵੱਖ ਦਵਾਈਆਂ ਲਾਭਕਾਰੀ ਪ੍ਰਭਾਵ ਪਾਉਂਦੀਆਂ ਹਨ। ਲੌਂਗ ਭੁੰਨ ਕੇ ਮੂੰਹ ਵਿਚ ਰੱਖ ਕੇ ਚੂਸਣਾ ਚਾਹੀਦਾ ਹੈ।

HiccupHiccups

 ਤੁਲਸੀ ਦੇ ਪੱਤਿਆਂ ਦਾ ਰਸ 10 ਗ੍ਰਾਮ, 5 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਹਿਚਕੀ (Hiccups) ਠੀਕ ਹੁੰਦੀ ਹੈ। ਮੂਲੀ ਦੇ ਤਾਜ਼ੇ ਨਰਮ ਪੱਤੇ ਖਾਣ ਜਾਂ ਮੂਲੀ ਦੇ ਪੱਤਿਆਂ ਦਾ ਰਸ 10 ਗ੍ਰਾਮ ਪੀਣ ਨਾਲ ਹਿਚਕੀ ਠੀਕ ਹੁੰਦੀ ਹੈ। ਰਾਈ ਇਕ ਤੋਲਾ ਪਾਣੀ ਵਿਚ ਪੀਸ ਕੇ ਛਾਣ ਕੇ ਪਿਲਾਉ। ਹਿਚਕੀ (Hiccups)  ਭਾਵੇਂ ਕਿਸੇ ਕਾਰਨ ਵੀ ਆ ਰਹੀ ਹੋਵੇ, ਇਸ ਦੀ ਵਰਤੋਂ ਨਾਲ ਬੰਦ ਹੋ ਜਾਵੇਗੀ।

 

HiccupHiccup

ਮੋਰ ਖੰਡ ਨੂੰ ਸਾੜ ਕੇ 2 ਰੱਤੀ ਦਿਨ ਵਿਚ ਤਿੰਨ ਵਾਰ ਗੁੜ ਜਾਂ ਗੰਨੇ ਦੇ ਰਸ ਨਾਲ ਖਾਣ ਨਾਲ ਲਾਭ ਹੁੰਦਾ ਹੈ। 10 ਗ੍ਰਾਮ ਗੁੜ ਵਿਚ ਥੋੜ੍ਹੀ ਜਿਹੀ ਹਿੰਗ ਮਿਲਾ ਕੇ ਖਾਣ ਨਾਲ ਹਿਚਕੀ  (Hiccups) ਬੰਦ ਹੋ ਜਾਂਦੀ ਹੈ। ਕਾਗ਼ਜ਼ੀ ਨਿੰਬੂ ਦੇ 10 ਗ੍ਰਾਮ ਰਸ ਵਿਚ ਸ਼ਹਿਦ ਅਤੇ ਥੋੜ੍ਹਾ ਜਿਹਾ ਲੂਣ ਮਿਲਾ ਕੇ ਚੱਟਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ। ਅੱਕ ਦੇ 1 ਗ੍ਰਾਮ ਚੂਰਨ ਨੂੰ 10 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਚੱਟ ਕੇ ਖਾਣ ਨਾਲ ਹਿਚਕੀ ਬੰਦ ਹੁੰਦੀ ਹੈ।

 

 

HiccupHiccup

 

ਜੇ ਕਬਜ਼ ਦੀ ਸ਼ਿਕਾਇਤ ਲਗਾਤਾਰ ਬਣੀ ਰਹੇ ਤਾਂ ਤ੍ਰਿਫ਼ਲਾ ਚੂਰਨ ਰਾਤ ਨੂੰ ਸੌਣ ਵੇਲੇ ਇਕ ਚਮਚਾ ਗਰਮ ਪਾਣੀ ਨਾਲ ਖਾਣ ਨਾਲ ਹਿਚਕੀਆਂ ਬੰਦ ਹੁੰਦੀਆਂ ਹਨ।
ਭਾਂਰਗੀ, ਅਰਣੀ, ਅਰੰਡੀ, ਬਲਾ, ਸੁੰਢ ਅਤੇ ਕੂਠ ਸਾਰੀਆਂ ਵਸਤੂਆਂ ਬਰਾਬਰ ਲੈ ਕੇ ਪਾਣੀ ਵਿਚ ਉਬਾਲ ਕੇ ਕਾੜ੍ਹਾ ਬਣਾ ਕੇ ਪੀਣ ਨਾਲ ਹਿਚਕੀ (Hiccup)  ਤੋਂ ਛੁਟਕਾਰਾ ਮਿਲਦਾ ਹੈ।

ਪਿਆਜ਼ ਦੇ 10 ਗ੍ਰਾਮ ਰਸ ਨੂੰ 10 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਹਿਚਕੀ ਛੇਤੀ ਬੰਦ ਹੋ ਜਾਂਦੀ ਹੈ। ਕਾਲੀ ਮਿਰਚ ਨੂੰ ਤਵੇ ’ਤੇ ਭੁੰਨ ਕੇ ਉਸ ਦਾ ਧੂੰਆਂ ਸੁੰਘਣ ਨਾਲ ਹਿਚਕੀਆਂ ਬੰਦ ਹੁੰਦੀਆਂ ਹਨ। 100 ਗ੍ਰਾਮ ਪਾਣੀ ਵਿਚ ਇਲਾਚੀ ਦੇ ਪੰਜ ਦਾਣੇ ਉਬਾਲ ਕੇ, ਛਾਣ ਕੇ ਥੋੜ੍ਹਾ-ਥੋੜ੍ਹਾ ਪੀਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement