ਕੀ ਹੈ ਮੋਢਿਆਂ ਦਾ ਦਰਦ ਸਪੋਂਡੇਲਾਈਟਿਸ?
Published : Jun 15, 2020, 3:06 pm IST
Updated : Jun 15, 2020, 3:06 pm IST
SHARE ARTICLE
Shoulder pain
Shoulder pain

ਸਪੋਂਡੇਲਾਈਟਿਸ ਦਾ ਦਰਦ 20 ਤੋਂ 25 ਸਾਲ ਦੀ ਉਮਰ ਵਿਚ ਔਰਤਾਂ ਨੂੰ ਵਧੇਰੇ ਹੋਣ ਵਾਲਾ ਰੋਗ ਹੈ

ਸਪੋਂਡੇਲਾਈਟਿਸ ਦਾ ਦਰਦ 20 ਤੋਂ 25 ਸਾਲ ਦੀ ਉਮਰ ਵਿਚ ਔਰਤਾਂ ਨੂੰ ਵਧੇਰੇ ਹੋਣ ਵਾਲਾ ਰੋਗ ਹੈ। ਇਹ ਜੋੜਾਂ ਦੀ ਸੋਜ ਵਾਂਗ ਹੁੰਦਾ ਹੈ। ਸ਼ੁਰੂ ਵਿਚ ਸਵੇਰ ਵੇਲੇ ਪਿੱਠ ਵਿਚ ਅਕੜਾਅ ਹੋਣ ਲੱਗ ਜਾਂਦਾ ਹੈ, ਜਿਸ ਨਾਲ ਲੱਤਾਂ-ਬਾਹਾਂ ਵਿਚ ਵੀ ਦਰਦ ਹੁੰਦਾ ਹੈ। ਕੰਗਰੋੜ ਦੀਆਂ ਪਸਲੀਆਂ ਨਾਲ ਮਿਲਣ ਵਾਲੇ ਡੋਰਸਲ ਮੋਹਰੇ ਤੜਾਗੀ ਹੱਡੀ ਅਤੇ ਚੂਲੇ ਦੇ ਜੋੜਾਂ ਵਿਚ ਰੋਗ ਵਧਣ ਕਾਰਨ ਪਿੱਠ ਵਿਚ ਅਕੜਾਅ ਹੋ ਜਾਂਦਾ ਹੈ।

Neck PainNeck Pain

ਵਧੀ ਹਾਲਤ ਵਿਚ ਇਹ ਜੋੜ ਉੱਕਾ ਹੀ ਜੁੜ ਜਾਣ ਕਾਰਨ ਬੈਠਣਾ ਜਾਂ ਘੁਮਣਾ ਮੁਸ਼ਕਲ ਹੋ ਜਾਂਦਾ ਹੈ। ਕੰਗਰੋੜ ਦੇ ਪੱਠਿਆਂ ਵਿਚ ਸੋਜ ਹੋਣ ਕਰ ਕੇ ਜਾਂ ਮਗਰੋਂ ਹੱਡੀਆਂ ਵੱਧ ਜਾਂਦੀਆਂ ਹਨ ਜਿਨ੍ਹਾਂ ਦੇ ਜੁੜ ਜਾਣ ਕਾਰਨ ਰੀੜ੍ਹ ਦੀ ਹੱਡੀ ਵਿਚ ਸਖ਼ਤ ਅਕੜਾਅ ਆ ਜਾਂਦਾ ਹੈ ਅਤੇ ਇਸ ਦੀ ਸ਼ਕਲ ਵੀ ਵਿਗੜ ਜਾਂਦੀ ਹੈ। ਇਹ ਰੋਗ ਕੈਲਸ਼ੀਅਮ ਦੀ ਘਾਟ ਕਾਰਨ ਹੁੰਦਾ ਹੈ।

Neck PainNeck Pain

ਇਸ ਦੇ ਨਤੀਜੇ ਵਜੋਂ ਹੱਡੀਆਂ ਵਿਚ ਭੁਰਪੁਰਾਪਨ, ਕਮਜ਼ੋਰੀ, ਨਰਮ ਕੋਮਲਤਾ ਅਤੇ ਵਿੰਗਾਪਣ ਆ ਜਾਂਦਾ ਹੈ। ਹੱਡੀਆਂ ਵਿਚ ਬਚਪਨ ਤੋਂ ਹੀ ਫ਼ਾਸਫ਼ੋਰਸ, ਕੈਲਸ਼ੀਅਮ ਦੀ ਘਾਟ ਹੀ ਅੱਗੇ ਜਾ ਕੇ ਵਡੇਰੀ ਉਮਰ ਵਿਚ ਇਹ ਬਿਮਾਰੀ ਹੋਣ ਦਾ ਕਾਰਨ ਬਣਦੀ ਹੈ। ਤੁਸੀ ਵੇਖਿਆ ਹੋਵੇਗਾ ਕਈਆਂ ਨੂੰ ਗਰਦਨ ਵਿਚ ਕਾਲਰ ਲਗਿਆ ਹੁੰਦਾ ਹੈ ਅਤੇ ਕਈਆਂ ਨੂੰ ਕਮਰ ਵਿਚ ਬੈਲਟ ਲੱਗੀ ਹੁੰਦੀ ਹੈ। ਇਸ ਦਾ ਕਾਰਨ ਜੋ ਮੈਂ ਉਪਰ ਲਿਖਿਆ ਹੈ, ਹੁੰਦਾ ਹੈ।

Neck PainNeck Pain

ਸਪੋਂਡੇਲਾਈਟਿਸ 40 ਸਾਲ ਦੀ ਉਮਰ ਤਕ ਹੁੰਦਾ ਹੈ। ਲੱਕ ਦੇ ਪੱਠਿਆਂ ਵਿਚ ਸੋਜ ਹੋਣ, ਪੇਟ ਵਿਚ ਦਰਦਾਂ, ਸਾਹ ਵਿਚ ਔਖ ਗਰਦਨ ਦੇ ਪੱਠਿਆਂ ਵਿਚ ਸੋਜ ਹੋਣ ਕਰ ਕੇ ਗਲੇ 'ਚੋਂ ਕੋਈ ਚੀਜ਼ ਲੰਘਾਉਣ ਵਿਚ ਔਖ, ਹੱਥਾਂ ਵਿਚ ਝੁਣਝੁਣੀ, ਸੁੰਨਾਪਣ ਆਦਿ ਹੋ ਜਾਂਦਾ ਹੈ। ਪਿੱਠ ਪਿੱਛੇ ਝਾਕਣ ਲਈ ਸਾਰੇ ਸਰੀਰ ਨੂੰ ਘੁਮਾਉਣਾ ਪੈਂਦਾ ਹੈ। ਕੋਈ ਚੀਜ਼ ਫ਼ਰਸ਼ ਤੋਂ ਚੁੱਕਣ ਲਈ ਹੇਠਾਂ ਵਲ ਝੁਕਣ ਦੀ ਥਾਂ ਗੋਡਿਆਂ ਨੂੰ ਝੁਕਾਉਣਾ ਪੈਂਦਾ ਹੈ। ਕੰਗਰੋੜ ਹੱਡੀ ਦੇ ਪੱਠਿਆਂ ਖਾਧੇ ਜਾਂਦੇ ਹਨ, ਸਰੀਰ ਸੁਕਦਾ ਜਾਂਦਾ ਹੈ।

Neck PainNeck Pain

ਇਲਾਜ ਕਰਵਾਉਂਦਿਆਂ ਠੀਕ ਖੁਰਾਕ ਅਤੇ ਲੇਟਣ ਲਈ ਸਖ਼ਤ ਬਿਸਤਰੇ ਦੀ ਲੋੜ ਹੁੰਦੀ ਹੈ। ਪਿੱਠ ਵਿਚ ਅਕੜਾਅ ਠੰਢ, ਮੀਂਹ ਵਿਚ ਭਿੱਜਣ, ਭਾਰੀ ਚੀਜ਼ ਚੁੱਕਣ, ਕਪੜੇ ਧੋਣ, ਇਸ਼ਨਾਨ ਕਰਨ ਮਗਰੋਂ ਪਿੱਠ ਵਿਚ ਅਕੜਾਅ ਇਸ ਰੋਗ ਵਿਚ ਗੋਡਿਆਂ-ਮੋਢਿਆਂ ਕਮਰ ਵਿਚ ਦਰਦ ਚੱਕਰ ਆਉਣੇ, ਪਿੱਠ ਵਿਚ ਦਰਦ ਸਾਰਾ ਸਰੀਰ ਥਕਿਆ ਥਕਿਆ ਲਗਣਾ। ਹੋਰ ਇਲਾਮਤਾਂ ਵੀ ਵਖਰੇ ਵਖਰੇ ਮਰੀਜ਼ਾਂ ਦੀਆਂ ਵਖਰੀਆਂ ਹੁੰਦੀਆਂ ਹਨ।
-ਡਾ. ਜਗਦੀਸ਼ ਸਿੰਘ ਜੱਗੀ
ਸੰਪਰਕ : 98147-11461

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement