ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਲੋਕ ਇਹ ਘਰੇਲੂ ਨੁਸਖ਼ੇ ਅਪਣਾਉਣ
Published : Jun 15, 2023, 2:02 pm IST
Updated : Jun 15, 2023, 2:02 pm IST
SHARE ARTICLE
photo
photo

ਇਸ ਸਮੱਸਿਆਂ ਨੂੰ ਤੁਸੀਂ ਕੁੱਝ ਆਮ ਘਰੇਲੂ ਨੁਸਖ਼ਿਆਂ ਨਾਲ ਦੂਰ ਕਰ ਸਕਦੇ ਹੋ

 

ਮੂੰਹ ਵਿਚ ਛਾਲੇ ਹੋ ਜਾਣਾ ਆਮ ਸਮੱਸਿਆ ਹੈ। ਅਕਸਰ ਲੋਕਾਂ ਨੂੰ ਇਸ ਪ੍ਰੇਸ਼ਾਨੀ ਨਾਲ ਜੂਝਦੇ ਹੋਏ ਦੇਖਿਆ ਜਾਂਦਾ ਹੈ। ਮੂੰਹ ਦੇ ਛਾਲੇ ਕਈ ਵਾਰ ਪਾਚਣ ਅਤੇ ਢਿੱਡ ਸਬੰਧੀ ਸਮੱਸਿਆਵਾਂ ਜਿਵੇਂ ਢਿੱਡ ਦੀ ਗਰਮੀ ਜਾਂ ਕਬਜ਼ ਆਦਿ ਹੋਣ ਕਰ ਕੇ ਹੋ ਜਾਂਦੇ ਹਨ। ਮੂੰਹ ਦੇ ਛਾਲੇ ਹੋਣ ਤੇ ਜਿਥੇ ਮੂੰਹ ਵਿਚ ਬਹੁਤ ਤਕਲੀਫ਼ ਹੁੰਦੀ ਹੈ ਉੱਥੇ ਹੀ ਖਾਣਾ ਖਾਣ ਵਿਚ ਵੀ ਬਹੁਤ ਮੁਸ਼ਕਲ ਹੁੰਦੀ ਹੈ। ਉਥੇ ਹੀ ਕਈ ਵਾਰ ਜ਼ਿਆਦਾ ਮਸਾਲੇਦਾਰ ਅਤੇ ਤਲਿਆ ਹੋਇਆ ਖਾਣਾ ਤੇ ਗਰਮ ਤਾਸੀਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਵੀ ਇਹ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆਂ ਨੂੰ ਤੁਸੀਂ ਕੁੱਝ ਆਮ ਘਰੇਲੂ ਨੁਸਖ਼ਿਆਂ ਨਾਲ ਦੂਰ ਕਰ ਸਕਦੇ ਹੋ।

ਮੂੰਹ ਵਿਚ ਛਾਲੇ ਹੋ ਜਾਣ ’ਤੇ ਕੋਸੇ ਪਾਣੀ ਵਿਚ ਇਕ ਚਮਚਾ ਬੇਕਿੰਗ ਸੋਡਾ ਮਿਲਾ ਲਉ ਫਿਰ ਇਸ ਨਾਲ ਦਿਨ ਵਿਚ ਕਈ ਵਾਰ ਕੁਰਲੀ ਕਰੋ। ਇਸ ਨਾਲ ਰਾਹਤ ਮਿਲੇਗੀ ਅਤੇ ਮੂੰਹ ਵਿਚ ਹੋਣ ਵਾਲਾ ਦਰਦ ਘੱਟ ਹੋ ਜਾਵੇਗਾ।

ਮੂੰਹ ਵਿਚ ਛਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਅਕਸਰ ਇਹ ਢਿੱਡ ਦੀ ਗਰਮੀ ਦੇ ਕਾਰਨ ਹੋ ਜਾਂਦੇ ਹਨ। ਅਜਿਹੇ ਵਿਚ ਬਰਫ਼ ਦਾ ਇਸਤੇਮਾਲ ਫ਼ਾਇਦੇਮੰਦ ਰਹਿੰਦਾ ਹੈ। ਇਸ ਲਈ ਬਰਫ਼ ਦੇ ਟੁਕੜੇ ਹਲਕੇ ਹੱਥ ਨਾਲ ਅਪਣੀ ਜੀਭ ’ਤੇ ਲਗਾਉ। ਜੇਕਰ ਇਸ ਨਾਲ ਲਾਰ ਟਪਕੇ ਤਾਂ ਇਸ ਨੂੰ ਟਪਕਣ ਦਿਉ। ਇਸ ਨਾਲ ਦਰਦ ਘੱਟ ਹੋਵੇਗਾ ਅਤੇ ਆਰਾਮ ਮਿਲੇਗਾ। ਫਟਕੜੀ ਨੂੰ ਛਾਲਿਆਂ ਵਾਲੀ ਥਾਂ ਤੇ ਲਗਾਉ। ਹਾਲਾਂਕਿ ਕਈ ਵਾਰ ਇਸ ਨੂੰ ਲਗਾਉਂਦੇ ਸਮੇਂ ਤੇਜ਼ ਦਰਦ ਅਤੇ ਜਲਣ ਮਹਿਸੂਸ ਹੁੰਦੀ ਹੈ। ਇਹ ਆਸਾਨ ਉਪਾਅ ਵੀ ਤੁਹਾਨੂੰ ਰਾਹਤ ਦਿਵਾਏਗਾ। ਇਸ ਲਈ ਕੋਸੇ ਪਾਣੀ ਵਿਚ ਲੂਣ ਮਿਲਾਉ ਅਤੇ ਇਸ ਪਾਣੀ ਨਾਲ ਦਿਨ ਵਿਚ ਕਈ ਵਾਰ ਕੁਰਲੀ ਕਰੋ। ਤੁਹਾਡੇ ਛਾਲੇ ਸੁਕਣ ਲਗਣਗੇ। 

ਹਰੀ ਇਲਾਇਚੀ ਵੀ ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ। ਇਸ ਲਈ ਇਲਾਇਚੀ ਦੇ ਦਾਣਿਆਂ ਨੂੰ ਬਾਰੀਕ ਪੀਸ ਕੇ ਇਸ ਵਿਚ ਸ਼ਹਿਦ ਦੀਆਂ ਕੁੱਝ ਬੂੰਦਾਂ ਮਿਲਾਉ। ਇਸ ਨਾਲ ਮੂੰਹ ਦੀ ਗਰਮੀ ਠੀਕ ਹੋਵੇਗੀ ਅਤੇ ਛਾਲੇ ਠੀਕ ਹੋਣ ਲਗਣਗੇ।

SHARE ARTICLE

ਏਜੰਸੀ

Advertisement

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM
Advertisement