Health News: ਗ਼ਲਤ ਆਕਾਰ ਦੇ ਬੂਟ ਵੀ ਦਿੰਦੇ ਹਨ ਖ਼ਤਰੇ ਨੂੰ ਸੱਦਾ

By : GAGANDEEP

Published : Sep 15, 2024, 6:31 am IST
Updated : Sep 15, 2024, 8:19 am IST
SHARE ARTICLE
The wrong size boots also invite danger Health News
The wrong size boots also invite danger Health News

Health News: ਅੱਡੀਆਂ ’ਤੇ ਦਬਾਅ ਪੈਂਦਾ ਹੈ ਅਤੇ ਉੱਥੇ ਗੰਢਾਂ ਪੈਣ ਲਗਦੀਆਂ ਹਨ।

The wrong size boots also invite danger Health News: ਅਕਸਰ ਕਈ ਲੋਕ ਫ਼ੈਸ਼ਨ ਦੇ ਚੱਕਰ ਵਿਚ ਅਜਿਹੇ ਬੂਟ ਖ਼ਰੀਦ ਲੈਂਦੇ ਹਨ ਜੋ ਉਨ੍ਹਾਂ ਦੇ ਪੈਰਾਂ ਦੀ ਸੁੰਦਰਤਾ ਨੂੰ ਤਾਂ ਵਧਾਉਂਦੇ ਹੀ ਹਨ ਪਰ ਕਿਤੇ ਨਾ ਕਿਤੇ ਉਨ੍ਹਾਂ ਦੀ ਬਣਾਵਟ ਮਨੁੱਖੀ ਸਿਹਤ ਤੇ ਨਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਮਾਹਰਾਂ ਦੀਆਂ ਮੰਨੀਏ ਤਾਂ ਅੱਜ ਘੱਟ ਫ਼ੈਸ਼ਨ ਦੇ ਵਧਦੇ ਦੌਰ ਵਿਚ ਲੋਕ ਛੋਟੇ-ਵੱਡੇ ਆਕਾਰ ਦੇ ਬੂਟ ਚੱਪਲ ਜਾਂ ਫਿਰ ਉੱਚੀ ਹੀਲ ਖ਼ਰੀਦਦੇ ਹਨ ਜੋ ਉਨ੍ਹਾਂ ਦੇ  ੁਸਰੀਰਕ ਅਤੇ ਮਾਨਸਕ ਸਿਹਤ ਨੂੰ ਪ੍ਰਭਾਵਤ ਕਰਦੇ ਹਨ।

ਇਸ ਲਈ ਬੂਟ-ਚੱਪਲਾਂ ਨੂੰ ਖ਼ਰੀਦਦੇ ਸਮੇਂ ਪੈਰਾਂ ਦੀ ਬਣਾਵਟ ਦਾ ਖ਼ਾਸ ਧਿਆਨ ਰਖਣਾ ਚਾਹੀਦਾ ਹੈ ਕਿਉਂਕਿ ਜਿਥੇ ਛੋਟੇ ਸਾਈਜ਼ ਦੇ ਬੂਟ ਚੱਪਲ ਤੁਹਾਡੀਆਂ ਉਂਗਲੀਆਂ ਵਿਚ ਦਰਦ ਅਤੇ ਜਲਨ ਦੀ ਸਮੱਸਿਆ ਨੂੰ ਜਨਮ ਦੇ ਸਕਦੇ ਹਨ ਉਥੇ ਹੀ ਵਡੇ ਆਕਾਰ ਦੇ ਬੂਟ-ਚੱਪਲਾਂ ਨਾਲ ਤੁਹਾਡੇ ਨਾਲ ਦੁਰਘਟਨਾ ਦੀ ਸੰਭਾਵਨਾਵਾਂ ਵੀ ਵਧ ਜਾਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦਸ ਰਹੇ ਹਾਂ ਕਿ ਗ਼ਲਤ ਆਕਾਰ ਦੇ ਬੂਟਾਂ ਦੀ ਚੋਣ ਵੀ ਤੁਹਾਡੀ ਸ਼ਖ਼ਸੀਅਤ ਨਾਲ ਤੁਹਾਡੀ ਸਿਹਤ ਨੂੰ ਪ੍ਰਭਾਵਤ ਕਰਦੀ ਹੈ। ਅਕਸਰ ਕਿਸੇ ਐਮਰਜੈਂਸੀ ਜਾਂ ਫਿਰ ਕਈ ਲੋਕ ਜਾਣ ਬੁਝ ਕੇ ਛੋਟੇ -ਵੱਡੇ ਆਕਾਰ ਦੇ ਬੂਟ-ਚੱਪਲ ਖ਼ਰੀਦ ਲੈਂਦੇ ਹੋ। ਇਸ ਕਾਰਨ ਜੋ ਉਨ੍ਹਾਂ ਦੀ ਉਂਗਲੀਆਂ ਵਿਚ ਅਸਹਿ ਦਰਦ ਅਤੇ ਜਲਨ ਦੀ ਸਮੱਸਿਆ ਪੈਦਾ ਹੁੰਦੀ ਹੈ ਉਸ ਤੋਂ ਨਿਪਟ ਪਾਣਾ ਲਗਭਗ ਅਸੰਭਵ ਹੋ ਜਾਂਦਾ ਹੈ। 

ਅਥਲੀਟ ਅਜਿਹੀ ਹੀ ਇਕ ਨੁਕਸਾਨਦਾਇਕ ਸਮੱਸਿਆ ਹੈ। ਅਕਸਰ ਪਲੇਟਫ਼ਾਰਮ ਅਤੇ ਪੈਂਸਿਲ ਹੀਲ ਕਾਰਨ ਅੰਗੂਠਾ ਸਿੱਧਾ ਹੋਣ ਦੀ ਬਜਾਏ ਟੇਢਾ ਹੋ ਜਾਂਦਾ ਹੈ ਅਤੇ ਜ਼ਿਆਦਾ ਦੇਰ ਤਕ ਇਕ ਹੀ ਹਾਲਤ ਵਿਚ ਰਹਿਣ ਨਾਲ ਉਸ ’ਤੇ ਦਬਾਅ ਪੈਂਦਾ ਹੈ ਜਿਸ ਨਾਲ ਪੈਰਾਂ ਦੀਆਂ ਮਾਸਪੇਸ਼ੀਆਂ ਅਤੇ ਅੰਗੂਠੇ ਦੀ ਹੱਡੀ ’ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਗ਼ਲਤ ਆਕਾਰ ਅਤੇ ਬਣਾਵਟ ਦੇ ਬੂਟ-ਚੱਪਲ ਤੁਹਾਡੀਆਂ ਅੱਡੀਆਂ ਅਤੇ ਉਨ੍ਹਾਂ ਦੀ ਮਾਸਪੇਸ਼ੀਆਂ ਨੂੰ ਪ੍ਰਭਾਵਤ ਕਰਦੇ ਹਨ।

ਇਸ ਨਾਲ ਅੱਡੀਆਂ ’ਤੇ ਦਬਾਅ ਪੈਂਦਾ ਹੈ ਅਤੇ ਉੱਥੇ ਗੰਢਾਂ ਪੈਣ ਲਗਦੀਆਂ ਹਨ। ਪੈਰ ਦੀ ਲੰਬਾਈ ਵੀ ਅੱਡੀਆਂ ’ਤੇ ਹੀ ਨਿਰਭਰ ਹੁੰਦੀ ਹੈ। ਇਸ ਲਈ ਸਾਵਧਾਨੀ ਵਰਤਣ ਦੀ ਸਖ਼ਤ ਲੋੜ ਹੈ। ਤੁਹਾਡੇ ਬੂਟਾਂ-ਚੱਪਲਾਂ ਦੀ ਬਣਾਵਟ ਤੁਹਾਡੇ ਤਲਵਿਆਂ ਨੂੰ ਵੀ ਪ੍ਰਭਾਵਤ ਕਰਦੀ ਹੈ। ਇਨ੍ਹਾਂ ਤੋਂ ਤੁਹਾਡੇ ਤਲਵਿਆਂ ਵਿਚ ਖੱਡੇ ਜਾਂ ਫਿਰ ਦਾਗ਼-ਧੱਬੇ ਦੀ ਸੰਭਾਵਨਾ ਵਧ ਜਾਂਦੀ ਹੈ। ਤਲਵਿਆਂ ਵਿਚ ਅਕੜਨ ਆਉਣ ਦਾ ਖ਼ਤਰਾ ਵੀ ਵਧ ਜਾਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM
Advertisement