ਸਰਵਾਈਕਲ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ
Published : Mar 16, 2023, 1:04 pm IST
Updated : Mar 16, 2023, 1:04 pm IST
SHARE ARTICLE
photo
photo

ਤਣਾਅ ਵਾਲੀ ਜ਼ਿੰਦਗੀ 'ਚ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਰਹਿੰਦੇ ਹਨ, ਇਨ੍ਹਾਂ ਵਿਚੋਂ ਇਕ ਸਰਵਾਈਕਲ ਵੀ ਹੈ

 

ਤਣਾਅ ਵਾਲੀ ਜ਼ਿੰਦਗੀ 'ਚ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਰਹਿੰਦੇ ਹਨ, ਇਨ੍ਹਾਂ ਵਿਚੋਂ ਇਕ ਸਰਵਾਈਕਲ ਵੀ ਹੈ। ਜਦੋਂ ਗਰਦਨ ਦੀ ਹੱਡੀਆਂ 'ਚ ਘਿਸਾਵਟ ਹੁੰਦੀ ਹੈ ਤਾਂ ਸਰਵਾਈਕਲ ਹੁੰਦੀ ਹੈ ਜਿਸ ਨੂੰ ਗਰਦਨ ਦੇ ਅਰਥਰਾਈਟਿਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਰਵਾਈਕਲ ਦੀ ਪ੍ਰੇਸ਼ਾਨੀ ਆਮਤੌਰ ਤੇ ਜ਼ਿਆਦਾ ਟੀ.ਵੀ. ਦੇਖਣ ਨਾਲ, ਲੰਬੇ ਸਮੇਂ ਤੱਕ ਗਰਦਨ ਨੂੰ ਝੁਕਾ ਕੇ ਕੰਮ ਕਰਨ ਨਾਲ, ਗਰਦਨ ਨੂੰ ਝਟਕਾ ਦੇਣ ਨਾਲ, ਜ਼ਿਆਦਾ ਉੱਚਾ ਅਤੇ ਸਖਤ ਸਿਰਹਾਣਾ ਲੈਣ ਨਾਲ ਆਦਿ ਕਾਰਨਾਂ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ। ਸਰਵਾਈਕਲ ਦਾ ਦਰਦ ਬਹੁਤ ਹੀ ਬੂਰਾ ਹੁੰਦਾ ਹੈ। ਇਹ ਸਹਿਣ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਡਾਕਟਰੀ ਸਹਾਇਅਤਾ ਲੈਣੀ ਜ਼ਰੂਰੀ ਹੈ ਪਰ ਕੁਝ ਘਰੇਲੂ ਨੁਸਖਿਆਂ ਨਾਲ ਵੀ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ...

ਸਰਵਾਈਕਲ ਤੋਂ ਛੁਟਕਾਰਾ ਪਾਉਣ ਲਈ ਜ਼ਰੂਰੀ ਕੰਮ
1. ਗਰਦਨ ਦੀ ਕਸਰਤ
ਇਸ ਦਰਦ ਨੂੰ ਘੱਟ ਕਰਨ ਲਈ ਗਰਦਨ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁੰਮਾਓ, ਫਿਰ ਇਹ ਕਿਰਿਆ ਦੂਜੀ ਦਿਸ਼ਾ ਵਿਚ ਕਰੋ। ਇਸ ਤੋਂ ਬਾਅਦ ਗਰਦਨ ਨੂੰ ਉਪਰ ਤੋਂ ਥੱਲੇ ਅਤੇ ਫਿਰ ਸੱਜੇ-ਖੱਬੇ ਘੁੰਮਾਓ।
2. ਗਰਦਨ ਦੀ ਮਾਲਿਸ਼
ਸਰਵਾਈਕਲ ਦੇ ਦੌਰਾਨ ਬ੍ਰੇਨ ਵਿਚ ਬਲੱਡ ਪਹੁੰਚਾਉਣ ਵਾਲੀ ਬਲੱਡ ਵੇਸਲ ਵਿਚ ਕੁਝ ਸਮੇਂ ਲਈ ਰੁਕਾਵਟ ਆ ਸਕਦੀ ਹੈ। ਅਜਿਹੇ ਵਿਚ ਗਰਦਨ 'ਤੇ ਦਰਦ ਹੋਣ ਲਗਦਾ ਹੈ। ਇਸ ਲਈ ਇਸ ਦਰਦ ਨੂੰ ਦੂਰ ਕਰਨ ਲਈ ਗਰਦਨ ਦੀ ਹਲਕੇ ਹੱਥਾਂ ਨਾਲ ਮਾਲਿਸ਼ ਕਰੋ।
3. ਗਰਮ ਪਾਣੀ ਨਾਲ ਸੇਕ ਦਿਓ
ਲਗਾਤਾਰ ਸਰਵਾਈਕਲ ਰਹਿਣ ਕਾਰਨ ਅਚਾਨਕ ਹੱਥਾਂ 'ਚ ਦਰਦ ਹੋਣ ਲਗਦਾ ਹੈ।ਇਸਨੂੰ ਨਜ਼ਰਅੰਦਾਜ਼ ਕਰਨ ਨਾਲ ਮਸਲਜ਼ ਕਮਜ਼ੋਰ ਅਤੇ ਪੈਰਾਲਿਸਿਸ ਹੋ ਸਕਦਾ ਹੈ। ਇਸ ਲਈ ਮਾਲਿਸ਼ ਦੇ ਬਾਅਦ ਗਰਮ ਪਾਣੀ ਨਾਲ ਗਰਦਨ ਦੀ ਸਿੰਕਾਈ ਕਰੋ। ਸਿੰਕਾਈ ਦੇ ਤੁਰੰਤ ਬਾਅਦ ਖੁੱਲੀ ਹਵਾ
'ਚ ਨਾ ਜਾਓ।
ਸਰਵਾਈਕਲ ਨੂੰ ਦੂਰ ਕਰਨ ਦੇ ਘਰੇਲੂ ਤਰੀਕੇ
1. ਲੌਂਗ ਦਾ ਤੇਲ

ਸਰੋਂ ਦੇ ਤੇਲ ਵਿਚ ਲੌਂਗ ਦਾ ਤੇਲ ਮਿਲਾ ਕੇ ਗਰਦਨ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਦੂਰ ਹੋ ਜਾਵੇਗਾ।
2. ਜੈਤੂਨ ਦਾ ਤੇਲ
ਜੈਤੂਨ ਤੇਲ ਨੂੰ ਹਲਕਾ ਗਰਮ ਕਰਕੇ ਗਰਦਨ ਦੀ ਮਸਾਜ਼ ਕਰੋ। ਮਸਾਜ਼ ਕਰਨ ਦੇ ਬਾਅਦ ਤੋਲਿਏ ਨੂੰ ਗਰਮ ਪਾਣੀ ਵਿਚ ਭਿਓਂ ਕੇ ਲਗਭਗ 10 ਮਿੰਟ ਤੱਕ ਗਰਦਨ 'ਤੇ ਰੱਖੋ।
3. ਅਦਰਕ ਦੀ ਚਾਹ
ਗਰਦਨ ਵਿਚ ਜ਼ਿਆਦਾ ਦਰਦ ਹੋਣ 'ਤੇ ਇਕ ਕੱਪ ਚਾਹ ਵਿਚ ਅਦਰਕ ਦੀ ਪੇਸਟ ਮਿਲਾ ਕੇ ਪੀਓ। ਇਸ ਨਾਲ ਦਰਦ ਦੂਰ ਹੋ ਜਾਵੇਗਾ।
4. ਅਜਵਾਈਨ
ਅਜਵਾਈਨ ਲੈ ਕੇ ਇਸ ਦੀ ਪੋਟਲੀ ਬਣਾ ਲਓ। ਇਸ ਨੂੰ ਤਵੇ 'ਤੇ ਗਰਮ ਕਰਕੇ ਗਰਦਨ ਦੀ ਸਿੰਕਾਈ ਕਰੋ। ਇਸ ਨਾਲ ਗਰਦਨ ਦਾ ਦਰਦ ਦੂਰ ਹੋ ਜਾਵੇਗਾ।
5. ਸੌਂਠ
ਸਰੋਂ ਦੇ ਤੇਲ ਵਿਚ ਸੌਂਠ ਦਾ ਚੂਰਨ ਮਿਲਾਓ ਅਤੇ ਇਸ ਨਾਲ ਗਰਦਨ ਦੀ ਮਾਲਿਸ਼ ਕਰੋ। ਇਸ ਤੋਂ ਇਲਾਵਾ ਸੌਂਠ ਅਤੇ ਅਸ਼ਵਗੰਧਾ ਨੂੰ ਮਿਲਾ ਕੇ ਰੋਜ਼ ਸਵੇਰੇ-ਸ਼ਾਮ ਦੁੱਧ ਨਾਲ ਇਕ-ਇਕ ਚਮਚ ਲਓ।

SHARE ARTICLE

ਏਜੰਸੀ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement