
ਇਸ ਨੂੰ ਤੁਸੀਂ ਘਰੇਲੂ ਢੰਗਾਂ ਨਾਲ ਸਹੀ ਕਰ ਸਕਦੇ ਹੋ।
ਹਿਚਕੀ ਦੀ ਬੀਮਾਰੀ ਸਰੀਰ ਵਿਚ ਗੈਸ ਦੇ ਵਾਧੇ ਕਾਰਨ ਪੈਦਾ ਹੁੰਦੀ ਹੈ। ਇਸ ਬੀਮਾਰੀ ਵਿਚ ਵਧੀ ਹੋਈ ਗੈਸ ਜਦੋਂ ਉਪਰ ਵਲ ਆ ਕੇ ਸਾਹ ਪ੍ਰਣਾਲੀ ’ਤੇ ਭਾਰ ਪਾਉਂਦੀ ਹੋਈ ਛਾਤੀ ਤੋਂ ਹੁੰਦੀ ਹੋਈ ਗਲੇ ਤੋਂ ਨਿਕਲਦੀ ਹੈ, ਉਸ ਵੇਲੇ ਹਿਕ-ਹਿਕ ਦੀ ਆਵਾਜ਼ ਆਉਣ ਲਗਦੀ ਹੈ ਜਿਸ ਨੂੰ ਹਿਚਕੀ ਦੀ ਬੀਮਾਰੀ ਕਿਹਾ ਜਾਂਦਾ ਹੈ। ਇਸ ਨੂੰ ਤੁਸੀਂ ਘਰੇਲੂ ਢੰਗਾਂ ਨਾਲ ਸਹੀ ਕਰ ਸਕਦੇ ਹੋ।
- ਅਜਿਹੀ ਹਾਲਤ ਵਿਚ ਦਿਮਾਗ਼ ਨੂੰ ਠੰਢਾ ਕਰਨ ਵਾਲੇ ਇਲਾਜ ਅਤੇ ਗੈਸ ਨੂੰ ਦੂਰ ਕਰਨ ਵਾਲੀਆਂ ਵੱਖ-ਵੱਖ ਦਵਾਈਆਂ ਲਾਭਕਾਰੀ ਪ੍ਰਭਾਵ ਪਾਉਂਦੀਆਂ ਹਨ। ਲੌਂਗ ਭੁੰਨ ਕੇ ਮੂੰਹ ਵਿਚ ਰੱਖ ਕੇ ਚੂਸਣਾ ਚਾਹੀਦਾ ਹੈ।
- ਤੁਲਸੀ ਦੇ ਪੱਤਿਆਂ ਦਾ ਰਸ 10 ਗ੍ਰਾਮ, 5 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਹਿਚਕੀ ਠੀਕ ਹੁੰਦੀ ਹੈ।
- ਮੂਲੀ ਦੇ ਤਾਜ਼ੇ ਨਰਮ ਪੱਤੇ ਖਾਣ ਜਾਂ ਮੂਲੀ ਦੇ ਪੱਤਿਆਂ ਦਾ ਰਸ 10 ਗ੍ਰਾਮ ਪੀਣ ਨਾਲ ਹਿਚਕੀ ਠੀਕ ਹੁੰਦੀ ਹੈ।
- ਰਾਈ ਇਕ ਤੋਲਾ ਪਾਣੀ ਵਿਚ ਪੀਸ ਕੇ ਛਾਣ ਕੇ ਪਿਲਾਉ। ਹਿਚਕੀ ਭਾਵੇਂ ਕਿਸੇ ਕਾਰਨ ਵੀ ਆ ਰਹੀ ਹੋਵੇ, ਇਸ ਦੀ ਵਰਤੋਂ ਨਾਲ ਬੰਦ ਹੋ ਜਾਵੇਗੀ।
- ਮੋਰ ਖੰਭ ਨੂੰ ਸਾੜ ਕੇ 2 ਰੱਤੀ ਦਿਨ ਵਿਚ ਤਿੰਨ ਵਾਰ ਗੁੜ ਜਾਂ ਗੰਨੇ ਦੇ ਰਸ ਨਾਲ ਖਾਣ ਨਾਲ ਲਾਭ ਹੁੰਦਾ ਹੈ।
- 10 ਗ੍ਰਾਮ ਗੁੜ ਵਿਚ ਥੋੜ੍ਹੀ ਜਿਹੀ ਹਿੰਗ ਮਿਲਾ ਕੇ ਖਾਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।
- ਕਾਗ਼ਜ਼ੀ ਨਿੰਬੂ ਦੇ 10 ਗ੍ਰਾਮ ਰਸ ਵਿਚ ਸ਼ਹਿਦ ਅਤੇ ਥੋੜ੍ਹਾ ਜਿਹਾ ਲੂਣ ਮਿਲਾ ਕੇ ਚੱਟਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।
- ਅੱਕ ਦੇ 1 ਗ੍ਰਾਮ ਚੂਰਨ ਨੂੰ 10 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਚੱਟ ਕੇ ਖਾਣ ਨਾਲ ਹਿਚਕੀ ਬੰਦ ਹੁੰਦੀ ਹੈ।
- ਜੇ ਕਬਜ਼ ਦੀ ਸ਼ਿਕਾਇਤ ਲਗਾਤਾਰ ਬਣੀ ਰਹੇ ਤਾਂ ਤ੍ਰਿਫ਼ਲਾ ਚੂਰਨ ਰਾਤ ਨੂੰ ਸੌਣ ਵੇਲੇ ਇਕ ਚਮਚਾ ਗਰਮ ਪਾਣੀ ਨਾਲ ਖਾਣ ਨਾਲ ਹਿਚਕੀਆਂ ਬੰਦ ਹੁੰਦੀਆਂ ਹਨ। ਭਾਂਰਗੀ, ਅਰਣੀ, ਅਰੰਡੀ, ਬਲਾ, ਸੁੰਢ ਅਤੇ ਕੂਠ ਸਾਰੀਆਂ ਵਸਤੂਆਂ ਬਰਾਬਰ ਲੈ ਕੇ ਪਾਣੀ ਵਿਚ ਉਬਾਲ ਕੇ ਕਾੜ੍ਹਾ ਬਣਾ ਕੇ ਪੀਣ ਨਾਲ ਹਿਚਕੀ ਤੋਂ ਛੁਟਕਾਰਾ ਮਿਲਦਾ ਹੈ।
- ਪਿਆਜ਼ ਦੇ 10 ਗ੍ਰਾਮ ਰਸ ਨੂੰ 10 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਹਿਚਕੀ ਛੇਤੀ ਬੰਦ ਹੋ ਜਾਂਦੀ ਹੈ।
- ਕਾਲੀ ਮਿਰਚ ਨੂੰ ਤਵੇ ’ਤੇ ਭੁੰਨ ਕੇ ਉਸ ਦਾ ਧੂੰਆਂ ਸੁੰਘਣ ਨਾਲ ਹਿਚਕੀਆਂ ਬੰਦ ਹੁੰਦੀਆਂ ਹਨ।
- 100 ਗ੍ਰਾਮ ਪਾਣੀ ਵਿਚ ਇਲਾਚੀ ਦੇ ਪੰਜ ਦਾਣੇ ਉਬਾਲ ਕੇ, ਛਾਣ ਕੇ ਥੋੜ੍ਹਾ-ਥੋੜ੍ਹਾ ਪੀਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।
- 3 ਗ੍ਰਾਮ ਤ੍ਰਿਫ਼ਲਾ ਚੂਰਨ ਗਾਂ ਦੇ ਮੂਤਰ ਨਾਲ ਖਾਣ ਨਾਲ ਹਿਚਕੀ ਬੰਦ ਹੁੰਦੀ ਹੈ।
- ਰਾਈ 20 ਗ੍ਰਾਮ, 200 ਗ੍ਰਾਮ ਪਾਣੀ ਵਿਚ ਉਬਾਲ ਕੇ, ਛਾਣ ਕੇ ਥੋੜ੍ਹਾ-ਥੋੜ੍ਹਾ ਪੀਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।
- ਖਜੂਰ ਦੀ ਗਿਟਕ ਦੇ 3 ਗ੍ਰਾਮ ਚੂਰਨ ਵਿਚ 3 ਗ੍ਰਾਮ ਪਿੱਪਲੀ ਦਾ ਚੂਰਨ ਮਿਲਾ ਕੇ ਸ਼ਹਿਦ ਨਾਲ ਚੱਟੋਗੇ ਤਾਂ ਤੁਹਾਨੂੰ ਫ਼ਾਇਦਾ ਮਿਲੇਗਾ।
- ਅੰਬ ਦੇ ਸੁੱਕੇ ਪੱਤਿਆਂ ਨੂੰ ਸਾੜ ਕੇ ਉਸ ਦਾ ਧੂੰਆ ਸੁੰਘਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।
- ਔਲਿਆਂ ਦਾ ਮੁਰੱਬਾ ਖਾਣ ਨਾਲ ਹਿੱਚਕੀ ਬੰਦ ਹੋ ਜਾਂਦੀ ਹੈ।