ਰੋਜ਼ ਅੱਠ ਗਲਾਸ ਪਾਣੀ ਪੀਣ ਨਾਲ ਹੋ ਸਕਦਾ ਹੈ ਅਜਿਹਾ ਵੀ
Published : Apr 16, 2018, 2:51 pm IST
Updated : Apr 16, 2018, 2:51 pm IST
SHARE ARTICLE
Drinking water in limit
Drinking water in limit

ਮਾਹਰਾਂ ਨੇ ਚਿਤਾਵਨੀ ਦਿਤੀ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ ਵੀ ਸਿਹਤ ਲਈ ਵਧੀਆ ਨਹੀਂ ਹੁੰਦਾ।  ਖਾਸ ਤੌਰ ਤੋਂ ਦਿਲ ਦੇ ਮਰੀਜ਼ਾਂ ਲਈ ਇਹ ਨੁਕਸਾਨਦੇਹ ਹੋ..

ਮਾਹਰਾਂ ਨੇ ਚਿਤਾਵਨੀ ਦਿਤੀ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ ਵੀ ਸਿਹਤ ਲਈ ਵਧੀਆ ਨਹੀਂ ਹੁੰਦਾ।  ਖਾਸ ਤੌਰ ਤੋਂ ਦਿਲ ਦੇ ਮਰੀਜ਼ਾਂ ਲਈ ਇਹ ਨੁਕਸਾਨਦੇਹ ਹੋ ਸਕਦਾ ਹੈ। ਮਾਹਰਾਂ ਮੁਤਾਬਕ ਉਨਾਂ ਹੀ ਪਾਣੀ ਪੀਣਾ ਚਾਹੀਦਾ ਹੈ ਜਿੰਨੀ ਪਿਆਸ ਲਗੀ ਹੋਵੇ।

drinking water in limitdrinking water in limit

ਸਰੀਰ ਨੂੰ ਪਾਣੀ ਦੀ ਕਿੰਨੀ ਜ਼ਰੂਰਤ ਹੈ, ਇਸ ਦਾ ਅਨੁਮਾਨ ਪਿਸ਼ਾਬ ਦਾ ਰੰਗ ਦੇਖ ਕੇ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ। ਪਿਸ਼ਾਬ ਦਾ ਗਹਿਰਾ ਰੰਗ ਪਾਣੀ ਦੀ ਕਮੀ ਦਿਖਾਉਂਦਾ ਹੈ, ਜਦਕਿ ਪਾਣੀ ਵਰਗਾ ਸਾਫ਼ ਰੰਗ ਦਸਦਾ ਹੈ ਕਿ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੈ।

drinking water in limitdrinking water in limit

ਜ਼ਰੂਰਤ ਤੋਂ ਜ਼ਿਆਦਾ ਪਾਣੀ ਦਿਲ ਦੇ ਮਰੀਜ਼ਾਂ ਲਈ ਖ਼ਤਰਨਾਕ ਹੋ ਸਕਦਾ ਹੈ। ਮਨੁੱਖ ਦੇ ਗੁਰਦੇ 'ਚ ਪਾਣੀ ਨੂੰ ਗਾੜਾ ਕਰਨ ਦੀ ਜ਼ਬਰਦਸਤ ਸਮਰਥਾ ਹੁੰਦੀ ਹੈ। ਲਿਹਾਜ਼ਾ ਜੇਕਰ ਸਾਡੇ ਸਰੀਰ 'ਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਪਿਸ਼ਾਬ ਅਪਣੇ ਆਪ ਗਾੜਾ ਹੋਣ ਲਗਦਾ ਹੈ। ਇਸ ਨਾਲ ਹੀ ਦਿਮਾਗ ਨੂੰ ਸੰਕੇਤ ਜਾਂਦਾ ਹੈ ਕਿ ਸਰੀਰ 'ਚ ਪਾਣੀ ਦੀ ਕਮੀ ਹੋ ਰਹੀ ਅਤੇ ਤੁਹਾਨੂੰ ਪਾਣੀ ਪੀਣਾ ਚਾਹੀਦਾ ਹੈ।

drinking water in limitdrinking water in limit

ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਦਿਨ ਭਰ 'ਚ ਅਸੀਂ ਜੋ ਕੁੱਝ ਵੀ ਖਾਂਦੇ ਹਾਂ, ਉਸ 'ਚ ਵੀ ਪਾਣੀ ਦੀ ਕੁੱਝ ਮਾਤਰਾ ਹੁੰਦੀ ਹੈ। ਜਦ ਵੀ ਕਿਸੇ ਨੂੰ ਦੋ ਲਿਟਰ ਨਿੱਤ ਪਾਣੀ ਪੀਣ ਦੀ ਸਲਾਹ ਦਿਤੀ ਜਾਂਦੀ ਹੈ, ਅਸੀਂ ਇਸ ਸਚਾਈ ਨੂੰ ਭੁੱਲ ਜਾਂਦੇ ਹਾਂ। ਫੁੱਲ ਗੋਭੀ ਅਤੇ ਬੈਂਗਨ 'ਚ 92 ਫ਼ੀ ਸਦੀ ਪਾਣੀ ਹੁੰਦਾ ਹੈ। ਤੰਦਰੁਸਤ ਵਿਅਕਤੀਆਂ ਨੂੰ ਪਾਣੀ ਦੀ ਜ਼ਰੂਰਤ ਉਹਨੀਂ ਨਹੀਂ ਹੁੰਦੀ। ਕਿਸੇ ਰੋਗ ਜਾਂ ਬਹੁਤ ਗਰਮ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement