
ਅੱਜ ਕੱਲ ਦੀ ਵਿਅਸਤ ਜ਼ਿੰਦਗੀ 'ਚ ਸਿਹਤ ਨਾਲ ਜੁਡ਼ੀਆਂ ਛੋਟੀ - ਛੋਟੀ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਕਦੇ ਕਦੇ ਜ਼ਿਆਦਾ ਦੇਰ ਖੜੇ ਰਹਿਣ ਕਾਰਨ ਅੱਡੀਆਂ 'ਚ ਤੇਜ਼...
ਅੱਜ ਕੱਲ ਦੀ ਵਿਅਸਤ ਜ਼ਿੰਦਗੀ 'ਚ ਸਿਹਤ ਨਾਲ ਜੁਡ਼ੀਆਂ ਛੋਟੀ - ਛੋਟੀ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਕਦੇ ਕਦੇ ਜ਼ਿਆਦਾ ਦੇਰ ਖੜੇ ਰਹਿਣ ਕਾਰਨ ਅੱਡੀਆਂ 'ਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਉੱਚੀ ਹੀਲਜ਼ ਪਾਉਣ ਨਾਲ ਵੀ ਅੱਡੀਆਂ 'ਚ ਦਰਦ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਇਸਤੇਮਾਲ ਨਾਲ ਤੁਹਾਨੂੰ ਅੱਡੀਆਂ ਦੇ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
paining ankles
ਜੇਕਰ ਤੁਹਾਡੀ ਅੱਡੀਆਂ 'ਚ ਤੇਜ਼ ਦਰਦ ਹੋ ਰਿਹਾ ਹੈ ਤਾਂ ਥੋੜ੍ਹੇ - ਜਿਹੇ ਨਾਰੀਅਲ ਤੇਲ 'ਚ ਥੋੜ੍ਹਾ ਸਰਸੋਂ ਦਾ ਤੇਲ ਮਿਲਾ ਕੇ ਗਰਮ ਕਰੋ। ਹੁਣ ਇਸ ਤੇਲ ਨਾਲ ਅਪਣੀ ਅੱਡੀਆਂ ਦੀ ਮਾਲਿਸ਼ ਕਰੋ। ਹਲਦੀ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ। ਇਕ ਗਲਾਸ ਦੁੱਧ 'ਚ ਅੱਧਾ ਚੱਮਚ ਹਲਦੀ ਮਿਲਾ ਕੇ ਪੀਣ ਨਾਲ ਅੱਡੀਆਂ ਦੇ ਦਰਦ ਤੋਂ ਆਰਾਮ ਮਿਲਦਾ ਹੈ।
paining ankles
ਇਕ ਟਬ 'ਚ ਕੋਸਾ ਪਾਣੀ ਲਉ। ਹੁਣ ਇਸ 'ਚ ਦੋ ਚੱਮਚ ਸੇਂਧਾ ਲੂਣ ਮਿਲਾ ਕੇ ਅਪਣੇ ਪੈਰਾਂ ਨੂੰ ਡੁਬਾ ਕੇ ਰਖੋ। ਅੱਧੇ ਘੰਟੇ ਬਾਅਦ ਅਪਣੇ ਪੈਰਾਂ ਨੂੰ ਪਾਣੀ ਨਾਲ ਧੋ ਲਵੋ। ਇਸ ਨਾਲ ਤੁਹਾਨੂੰ ਅਡੀਆਂ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ। ਬਰਫ਼ ਦੀ ਸਿਕਾਈ ਕਰਨ ਨਾਲ ਵੀ ਅੱਡੀਆਂ ਦਾ ਦਰਦ ਠੀਕ ਹੋ ਜਾਂਦਾ ਹੈ। ਬਰਫ਼ ਦੇ ਟੁਕੜਿਆਂ ਨੂੰ ਪਲਾਸਟਿਕ ਦੀ ਥੈਲੀ ਵਿਚ ਭਰ ਕੇ ਅਪਣੇ ਅੱਡਿਆਂ ਦੀ ਸਿਕਾਈ ਕਰੋ। ਅਜਿਹਾ ਕਰਨ ਨਾਲ ਤੁਹਾਡੀ ਅੱਡੀਆਂ ਦਾ ਦਰਦ ਠੀਕ ਹੋ ਜਾਵੇਗਾ।