Health News: ਤਰਬੂਜ਼ ਦੇ ਛਿਲਕੇ ਵੀ ਹਨ ਸਿਹਤ ਲਈ ਲਾਭਦਾਇਕ    
Published : May 16, 2025, 11:05 am IST
Updated : May 16, 2025, 11:05 am IST
SHARE ARTICLE
Watermelon peels are also beneficial for health
Watermelon peels are also beneficial for health

ਗਰਮੀਆਂ ਵਿਚ ਇਸ ਨੂੰ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਤੁਹਾਨੂੰ ਦੇਖਣ ਨੂੰ ਮਿਲਦੇ ਹਨ।

Health News: ਗਰਮੀਆਂ ਵਿਚ ਤਰਬੂਜ਼ ਖਾਣ ਦਾ ਇਕ ਵਖਰਾ ਹੀ ਮਜ਼ਾ ਹੁੰਦਾ ਹੈ। ਸਰੀਰ ਵਿਚ ਠੰਢਕ ਬਣਾਏ ਰੱਖਣ ਲਈ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਤਰਬੂਜ਼ ਪਾਣੀ ਨਾਲ ਭਰਪੂਰ ਹੁੰਦਾ ਹੈ। ਲੋਕ ਇਸ ਨੂੰ ਖਾ ਲੈਂਦੇ ਹਨ ਪਰ ਇਸ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ। ਗਰਮੀਆਂ ਵਿਚ ਇਸ ਨੂੰ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਤੁਹਾਨੂੰ ਦੇਖਣ ਨੂੰ ਮਿਲਦੇ ਹਨ।

ਗਰਮੀਆਂ ਦੇ ਆਉਂਦੇ ਹੀ ਲੋਕ ਅਜਿਹੀਆਂ ਚੀਜ਼ਾਂ ਡਾਇਟ ਵਿਚ ਸ਼ਾਮਲ ਕਰਦੇ ਹਨ ਜੋ ਸਰੀਰ ਨੂੰ ਤਾਜ਼ਗੀ ਨਾਲ ਭਰ ਦੇਣ ਤੇ ਸਰੀਰ ਵਿਚ ਪਾਣੀ ਦੀ ਬਿਲਕੁਲ ਵੀ ਕਮੀ ਨਾ ਹੋਣ ਦੇਣ। ਤਰਬੂਜ਼ ਦੇ ਛਿਲਕਿਆਂ ਵਿਚ ਬਹੁਤ ਸਾਰੇ ਫ਼ਾਇਦੇ ਦੇਖਣ ਨੂੰ ਮਿਲ ਜਾਂਦੇ ਹਨ। ਤਰਬੂਜ਼ ਦੇ ਛਿਲਕੇ ਤੁਸੀ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਹਨ। ਉਸ ਤੋਂ ਬਾਅਦ ਪਕਾ ਕੇ ਵੀ ਇਸ ਨੂੰ ਆਸਾਨੀ ਨਾਲ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਤੁਹਾਡੀ ਰੋਗ ਰੋਕੂ ਸਮਰੱਥਾ ਵੀ ਕਾਫ਼ੀ ਵੱਧ ਜਾਂਦੀ ਹੈ। ਇਸ ਨੂੰ ਡਾਇਟ ਵਿਚ ਸ਼ਾਮਲ ਕਰਨ ਨਾਲ ਭਰਪੂਰ ਮਾਤਰਾ ਵਿਚ ਤੁਹਾਨੂੰ ਵਿਟਾਮਿਨ ਮਿਲਦਾ ਹੈ। ਸਰੀਰ ਵਿਚ ਬਹੁਤ ਸਾਰੇ ਇੰਫ਼ੈਕਸ਼ਨਸ ਤੋਂ ਬਚਾਉਣ ਲਈ ਇਹ ਤੁਹਾਡੀ ਕਾਫ਼ੀ ਮਦਦ ਕਰਦੇ ਹਨ। ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਵੀ ਇਹ ਤੁਹਾਡੀ ਮਦਦ ਕਰਦੇ ਹਨ। ਤਰਬੂਜ਼ ਦੇ ਛਿਲਕਿਆਂ ਨੂੰ ਤੁਹਾਨੂੰ ਪਕਾ ਕੇ ਖਾਣਾ ਚਾਹੀਦਾ ਹੈ। ਛਿਲਕਿਆਂ ਵਿਚ ਪੋਟਾਸ਼ੀਅਮ ਦੀ ਕਾਫ਼ੀ ਮਾਤਰਾ ਹੁੰਦੀ ਹੈ। ਦਿਲ ਦੀ ਸਿਹਤ ਚੰਗੀ ਰੱਖਣ ਲਈ ਤੁਹਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਗ਼ਲਤ ਖਾਣ-ਪੀਣ ਨਾਲ ਲੋਕਾਂ ਨੂੰ ਭਾਰ ਵਧਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਰਬੂਜ਼ ਦੇ ਛਿਲਕੇ ਦਾ ਸੇਵਨ ਕਰਨ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਛਿਲਕਿਆਂ ਵਿਚ ਫ਼ਾਈਬਰ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਛਿਲਕੇ ਮੈਟਾਬਾਲਿਜ਼ਮ ਨੂੰ ਬਿਹਤਰ ਬਣਾਉਣ ਲਈ ਕਾਫ਼ੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਸ ਦੇ ਸੇਵਨ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ। ਲੋਕਾਂ ਨੂੰ ਕੁੱਝ ਵੀ ਬਾਹਰ ਦਾ ਜਾਂ ਮਸਾਲੇਦਾਰ ਖਾਣਾ ਖਾਣ ਨਾਲ ਪੇਟ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਰਬੂਜ਼ ਦੇ ਛਿਲਕਿਆਂ ਦਾ ਸੇਵਨ ਕਰਨ ਨਾਲ ਇਹ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ। ਕਬਜ਼ ਤੋਂ ਰਾਹਤ ਵੀ ਮਿਲ ਸਕਦੀ ਹੈ।    


 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement