Health News: ਔਰਤਾਂ ਵਿਚ ਗਰਭਪਾਤ ਦੀ ਸਮੱਸਿਆ
Published : Nov 16, 2024, 7:22 am IST
Updated : Nov 16, 2024, 7:32 am IST
SHARE ARTICLE
Abortion problem in women Health News
Abortion problem in women Health News

Health News: ਇਸ ਵਲ ਖ਼ਾਸ ਧਿਆਨ ਦੇ ਕੇ ਇਸ ਰੋਗ ਨੂੰ ਵੀ ਹੋਮਿਉਪੈਥੀ ਦਵਾਈ ਨਾਲ ਠੀਕ ਕੀਤਾ ਜਾ ਸਕਦਾ ਹੈ। 

Abortion problem in women Health News: ਗਰਭਪਾਤ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਗਰਭਪਾਤ ਕਰਵਾਉਣਾ, ਇਕ ਹੋ ਜਾਣਾ। ਦੋਹਾਂ ਵਿਚ ਬਹੁਤ ਫ਼ਰਕ ਹੈ। ਗਰਭ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਗਰਭਪਾਤ ਦੀ ਹਾਲਤ ਨੂੰ ਅਬਾਰਸ਼ਨ  ਕਹਿੰਦੇ ਹਨ। ਤਿੰਨ ਤੋਂ ਛੇ ਮਹੀਨਿਆਂ ਦੇ ਗਰਭਪਾਤ ਨੂੰ ਮਿਸਕੈਰਿਜ ਅਤੇ ਛੇ ਤੋਂ ਅੱਠ ਮਹੀਨਿਆਂ ਵਿਚ ਬੱਚੇ ਦੇ ਜੰਮਣ ਨੂੰ ਪ੍ਰੀਮੈਚਿਉਰ ਬਰਥ ਕਹਿੰਦੇ ਹਨ। 

ਗਰਭਪਾਤ ਦੇ ਕਾਰਨ : ਗੁਰਦਿਆਂ ਦੀ ਸੋਜ, ਜ਼ਹਿਰੀਲੇ ਬੁਖ਼ਾਰ ਅਤੇ ਕੁਲੀਨ ਸਿੱਕ, ਗੋਸੀਪੀਅਸ ਅਰਗਟ ਆਦਿ ਦਵਾਈਆਂ ਬਹੁ ਮਾਤਰਾ ਵਿਚ ਪ੍ਰਯੋਗ ਕਰਨਾ, ਬੱਚੇਦਾਨੀ ਦਾ ਛੋਟਾ ਹੋਣਾ, ਗਰਭ ਸਮੇਂ ਬੱਚੇਦਾਨੀ  ਦਾ ਸਮਾਂ ਬੀਤਣ ਨਾਲ ਲਗਾਤਾਰ ਨਾ ਵਧਣਾ, ਬੱਚੇਦਾਨੀ ਵਿਚ ਰਸੌਲੀ, ਗਰਭਵਤੀ ਇਸਤਰੀ ਦਾ ਅਨਾੜੀ ਢੰਗਾਂ ਨਾਲ ਨਰੀਖਣ ਕਰਨਾ।

ਮਾਨਸਿਕ ਘਬਰਾਹਟ ਡਰ ਅਤੇ ਮਾਨਸਿਕ ਉਤੇਜਨਾ ਨਾਲ ਗਰਭਪਾਤ, ਦਰਦ ਪੇਟ ਵਿਚੋਂ ਉਠ ਕੇ, ਉਤੇ ਵਲ ਜਾਣਾ ਅਤੇ ਅੰਤ ਵਿਚ ਪਿੱਠ ਵਿਚ ਆ ਕੇ ਟਿਕ ਜਾਣਾ ਆਦਿ ਵੀ ਗਰਭਪਾਤ ਦਾ ਕਾਰਨ ਬਣਦਾ ਹੈ।  ਦੂਜੇ, ਤੀਜੇ ਮਹੀਨੇ ਗਰਭਪਾਤ, ਖ਼ਾਸ ਕਰ ਕੇ ਉਦੋਂ ਹੁੰਦਾ ਹੈ ਜਦੋਂ ਬੱਚੇਦਾਨੀ ਛੋਟੀ ਹੋਵੇ। ਇਸੇ ਸਮੇਂ ਦੌਰਾਨ ਇਹ ਬੀਮਾਰੀ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਵਲ ਖ਼ਾਸ ਧਿਆਨ ਦੇ ਕੇ ਇਸ ਰੋਗ ਨੂੰ ਵੀ ਹੋਮਿਉਪੈਥੀ ਦਵਾਈ ਨਾਲ ਠੀਕ ਕੀਤਾ ਜਾ ਸਕਦਾ ਹੈ। 

ਗਰਭਪਾਤ ਅਠਵੇਂ ਮਹੀਨੇ ਤਕ ਵੀ ਹੋ ਜਾਂਦਾ ਹੈ, ਇਹ ਕਮਜ਼ੋਰੀ ਯੂਟਿਰਸ ਅੰਗਾਂ ਦਾ ਥੱਲੇ ਵਲ ਭਾਰ ਪੈਣਾ ਹੁੰਦਾ ਹੈ। ਡਾਕਟਰ ਮਰੀਜ਼ ਨੂੰ ਬੈਡ ਰੈਸਟ ਦੀ ਸਲਾਹ ਦਿੰਦੇ ਹਨ। ਭਾਰ ਚੁੱਕਣ, ਜ਼ੋਰ ਲੱਗਣ, ਡਿੱਗਣ, ਸੱਟ ਸਦਮਾ ਲੱਗਣ, ਪੈਰ ਉੱਚਾ ਨੀਵਾਂ ਰੱਖੇ ਜਾਣ ਦੀ ਹਾਲਤ ਵਿਚ ਗਰਭਪਾਤ ਦੀ ਸੰਭਾਵਨਾ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਖ਼ਾਸ ਖਿਆਲ ਰਖਣਾ ਚਾਹੀਦਾ ਹੈ। 

ਕਈ ਔਰਤਾਂ ਨੂੰ ਲਕੋਰੀਆ ਆਦਿ ਦੀ ਬਹੁਤ ਸ਼ਿਕਾਇਤ ਹੁੰਦੀ ਹੈ। ਸਫ਼ੈਦ ਪਾਣੀ ਪੈਣਾ, ਗਰਭ ਅਵਸਥਾ ਵਿਚ ਜੀਅ ਕੱਚਾ, ਉਲਟੀਆਂ, ਬੱਚੇਦਾਨੀ ’ਤੇ ਭਾਰ ਨਾਲ ਖ਼ੂਨ ਬਹੁਤ ਮਾਤਰਾ ਵਿਚ ਵਗਣਾ ਅਤੇ ਕਮਜ਼ੋਰੀ ਹੋਣੀ ਵੀ ਗਰਭਪਾਤ ਰੋਗ ਹੋਣ ਦਾ ਕਾਰਨ ਬਣਦੇ ਹਨ। ਕਿਸੇ ਖ਼ਾਸ ਦੀ ਮੌਤ ਦੇ ਵਿਸ਼ੇਸ਼ ਸਦਮੇ ਕਰ ਕੇ ਜੀ ਘਟੇ, ਡੂੰਘੇ ਡੂੰਘੇ ਹੌਕੇ ਭਰਨੇ, ਪੈਰਾਂ ’ਚੋਂ ਸੇਕ ਨਿਕਲੇ, ਮੂੰਹ ਸੁੱਕੇ, ਵਾਰ ਵਾਰ ਪਿਆਸ ਲੱਗੇ ਆਦਿ ਕਰ ਕੇ ਵੀ ਗਰਭਪਾਤ ਹੋ ਜਾਂਦਾ ਹੈ। ਇਸ ਦੇ ਇਲਾਜ ਲਈ ਡਾਕਟਰ ਦੀ ਵਿਸ਼ੇਸ਼ ਸਲਾਹ ਲੈਣੀ ਚਾਹੀਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement