ਕੈਂਸਰ ਤੋਂ ਬਚਣ ਦੇ ਦੇਸੀ ਨੁਕਤੇ
Published : Jan 17, 2021, 3:52 pm IST
Updated : Jan 17, 2021, 5:45 pm IST
SHARE ARTICLE
Cancer
Cancer

ਕੈਂਂਸਰ ਦੇ ਮਰੀਜ਼ਾਂ ਲਈ ਨੀਂਬੂ ਫਾਇਦੇਮੰਦ

ਮੁਹਾਲੀ: ਕੈਂਸਰ ਦੀ ਬੀਮਾਰੀ ਸਾਰੇ ਸੰਸਾਰ ਵਿਚ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਇਹ ਕਿਉਂ ਹੁੰਦੀ ਹੈ ਖੋਜੀਆਂ ਨੂੰ ਪੱਕਾ ਪਤਾ ਨਹੀਂ। ਇਸ ਦੀਆਂ ਦੋ ਸੰਭਾਵਨਾਵਾਂ ਸਮਝੀਆਂ ਜਾਂਦੀਆਂ ਹਨ। ਮਨੁੱਖੀ ਸਰੀਰ ਜੋ ਛੋਟੇ-ਛੋਟੇ ਸੈੱਲਾਂ ਦਾ ਬਣਿਆ ਹੋਇਆ ਹੈ ਉਸ ਨੂੰ ਹਰ ਵਕਤ ਆਕਸੀਜਨ ਮਿਲਣੀ ਚਾਹੀਦੀ ਹੈ। ਇਕ ਖੰਡ ਰੂਪੀ ਪਦਾਰਥ ਇਸ ਸੈੱਲ ਨੂੰ ਇਸ ਤਰ੍ਹਾਂ ਲਪੇਟ ਲੈਂਦਾ ਹੈ ਜੋ ਉਸ ਸੈੱਲ ਨੂੰ ਆਕਸੀਜਨ ਨਾ ਮਿਲੇ। ਦੂਜੀ ਸੰਭਾਵਨਾ ਸਰੀਰ ਵਿਚ ਤੇਜ਼ਾਬੀ ਮਾਦਾ ਵੱਧ ਜਾਣਾ ਅਤੇ ਖਾਰਾ ਦਾ ਘੱਟ ਜਾਣਾ।

CancerCancer

ਪਹਿਲੀ ਸੰਭਾਵਨਾ ਨੂੰ ਮੁੱਖ ਰੱਖ ਕੇ ਲੰਮੇ ਲੰਮੇ ਸਾਹ ਲੈਣਾ ਜਾਂ ਡਾਕਟਰ ਬਡਵਿਗ ਦੇ ਫ਼ਾਰਮੂਲੇ ਨਾਲ ਖ਼ੂਨ ਰਾਹੀਂ ਉਨ੍ਹਾਂ ਸੈੱਲਾਂ ਤਕ ਆਕਸੀਜਨ ਪਹੁੰਚਾ ਕੇ ਇਲਾਜ ਕੀਤਾ ਜਾਂਦਾ ਹੈ। ਦੂਜੀ ਸੰਭਾਵਨਾ ਨੂੰ ਮੁੱਖ ਰੱਖ ਕੇ ਇਹੋ ਜਿਹੀ ਖੁਰਾਕ ਖਾਣੀ ਤਾਂ ਜੋ ਸਰੀਰ ਵਿਚ ਖਾਰਾਪਨ ਵੱਧ ਸਕੇ। ਇਸੇ ਸੋਚ ਅਧੀਨ ਅਮਰੀਕਾ ਵਿਚ ਖਾਰਾ ਪਾਣੀ ਤਿਆਰ ਕਰ ਕੇ ਮਹਿੰਗੇ ਮੁਲ ਵੇਚਿਆ ਜਾਂਦਾ ਹੈ। ਇਸ ਵਾਸਤੇ ਇਕ ਹੋਰ ਖੋਜ ਹੋਈ ਦਸੀ ਜਾ ਰਹੀ ਹੈ ਜੋ ਹੁਣ ਲਕੋਈ ਜਾ ਰਹੀ ਹੈ।

Cancer Cancer

ਇਹ ਦਵਾਈ ਨਿੰਬੂ ਦੇ ਰਸ ਤੋਂ ਤਿਆਰ ਕੀਤੀ ਜਾ ਰਹੀ ਹੈ। ਦਸਿਆ ਇਹ ਜਾ ਰਿਹਾ ਹੈ ਕਿ ਨਿੰਬੂ ਰਾਹੀਂ ਇਲਾਜ ਕੀਮੋਥੈਰੇਪੀ ਨਾਲੋਂ 10000 ਗੁਣਾ ਜ਼ਿਆਦਾ ਤਾਕਤਵਰ ਹੈ। ਇਸ ਲਈ ਲੋਕਾਂ ਨੇ ਨਿੰਬੂ ਵਰਤਣਾ ਸ਼ੁਰੂ ਕਰ ਦਿਤਾ ਹੈ। ਜੋ ਲੋਕ ਹਰ ਰੋਜ਼ ਨਿੰਬੂ ਨਹੀਂ ਵਰਤ ਸਕਦੇ ਉਨ੍ਹਾਂ ਵਾਸਤੇ ਇਸ ਤੋਂ ਵੀ ਸਸਤਾ ਸੌਦਾ ਸਰੀਰ ਵਿਚ ਖਾਰਾਪਨ ਵਧਾਉਣ ਦਾ ਹੈ ਮਿੱਠਾ ਸੋਡਾ। ਇਸ ਵਿਚ ਕੋਈ ਰਸਾਇਣ ਨਹੀਂ ਹੁੰਦਾ।

lemonlemon

ਜਿਵੇਂ ਕੁੱਝ ਸਮਾਂ ਪਹਿਲਾਂ ਪਿੰਡਾਂ ਵਿਚ ਛਟੀਆਂ ਦੀ ਸੁਆਹ ਨੂੰ ਕੁੱਝ ਦਿਨ ਪਾਣੀ ਵਿਚ ਭਿਉਂ ਕੇ ਖਾਰੀ ਬਣਾ ਲਈ ਜਾਂਦੀ ਸੀ। ਇਹ ਉਹੋ ਹੀ ਚੀਜ਼ ਹੈ। ਜੇ ਇਕ ਗਲਾਸ ਪਾਣੀ ਵਿਚ ਇਕ ਚੂੰਢੀ ਮਿੱਠੇ ਸੋਡੇ ਦੀ ਪਾ ਲਈ ਜਾਵੇ ਤਾਂ ਇਸ ਦਾ ਖਾਰਾਪਨ ਵੱਧ ਸਕਦਾ ਹੈ। ਪਰ ਹਾਈ ਬਲੱਡ ਪ੍ਰੈਸ਼ਰ ਵਾਲੇ ਇਸ ਨੂੰ ਨਾ ਵਰਤਣ। ਇਸ ਵਿਚ ਸੋਡੀਅਮ ਹੁੰਦਾ ਹੈ ਪਰ ਕਲੋਰਾਈਡ ਨਹੀਂ ਹੁੰਦਾ। ਕੁੱਝ ਮਾਹਰ ਕਹਿ ਰਹੇ ਹਨ ਕਿ ਬਲੱਡ ਪ੍ਰੈਸ਼ਰ ਨੂੰ ਕਲੋਰਾਈਡ ਹੀ ਵਧਾਉਂਦਾ ਹੈ, ਸੋਡੀਅਮ ਨਹੀਂ।
ਇਸ ਤੋਂ ਬਿਨਾਂ ਕੁੱਝ ਹੋਰ ਵਸਤੂਆਂ ਵਰਤਣ ਨਾਲ ਵੀ ਫ਼ਾਇਦਾ ਹੁੰਦਾ ਹੈ ਜਿਵੇਂ :

BPBlood Pressure

ਕੱਚਾ ਲੱਸਣ ਕੁਟ ਕੇ ਜਾਂ ਚਿਥ ਕੇ ਖਾਣਾ ਜ਼ਿਆਦਾ ਫ਼ਾਇਦੇਮੰਦ ਹੈ।
 ਹਲਦੀ ਵਿਚ ਕਾਲੀ ਮਿਰਚ ਮਿਲਾ ਕੇ ਲੈਣ ਨਾਲ ਹਲਦੀ ਦਾ ਅਸਰ ਕਈ ਗੁਣਾਂ ਵਧ ਜਾਂਦਾ ਹੈ।
 ਕੌੜੀ ਲਾਲ ਮਿਰਚ।
ਲਾਲ ਰੰਗ ਦੇ ਫਲ, ਸਬਜ਼ੀਆਂ ਅਤੇ ਲਾਲ ਬੇਰ।
ਟਮਾਟਰ ਕੱਚੇ ਨਾਲੋਂ ਰਿੰਨ੍ਹ ਕੇ ਜ਼ਿਆਦਾ ਫ਼ਾਇਦੇਮੰਦ ਹਨ।
ਕੁੱਝ ਲੋਕਾਂ ਨੇ ਗਾਜਰਾਂ ਦੇ ਹਰ ਰੋਜ਼ ਇਕ ਲੀਟਰ ਜੂਸ ਨਾਲ ਵੀ ਫ਼ਾਇਦਾ ਦਸਿਆ ਹੈ।
ਆਖ਼ਰ ਤੇ ਸੱਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ ਹਰੀ ਪੁੰਗਰੀ ਕਣਕ। ਇਹ ਤਾਜ਼ੀ ਮੁੱਠੀ ਭਰ ਘੋਟ ਕੇ ਪੀਤੀ ਜਾ ਸਕਦੀ ਹੈ। ਇਹ ਕੱਟ ਕੇ ਛਾਂ ’ਚ ਸੁਕਾ ਕੇ ਸਾਰਾ ਸਾਲ ਵਰਤੀ ਜਾ ਸਕਦੀ ਹੈ। ਇਹ ਪਛਮੀ ਮੁਲਕਾਂ ਵਿਚ ਬੜੇ ਮਹਿੰਗੇ ਮੁਲ ਵਿਕ ਰਹੀ ਹੈ। ਇਹ ਸਰੀਰ ਦੇ ਲਗਭਗ ਸਾਰੇ ਰੋਗਾਂ ਵਿਚ ਹੀ ਸਹਾਈ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement