Health News: ਫਲਾਂ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਕਰੋ ਇਸਤੇਮਾਲ

By : GAGANDEEP

Published : Jan 17, 2024, 9:58 am IST
Updated : Jan 17, 2024, 9:58 am IST
SHARE ARTICLE
Use fruit peels Health News in punjabi
Use fruit peels Health News in punjabi

Health News: ਸੰਗਤਰਾ ਵੀ ਘਰ ਨੂੰ ਸਾਫ਼ ਕਰਨ ਅਤੇ ਉਸ ਦੀ ਬਦਬੂ ਨੂੰ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ

Use fruit peels Health News in punjabi : ਫਲ ਖਾਣਾ ਹਰ ਕਿਸੇ ਨੂੰ ਚੰਗਾ ਲਗਦਾ ਹੈ। ਫਲ ਖਾਣ ਤੋਂ ਬਾਅਦ ਇਨ੍ਹਾਂ ਦੇ ਛਿਲਕਿਆਂ ਨੂੰ ਸੁੱਟ ਦਿਤਾ ਜਾਂਦਾ ਹੈ ਪਰ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਘਰ ਨੂੰ ਸਜਾਉਣ ਅਤੇ ਸੁਆਦਲੇ ਪਕਵਾਨ ਬਣਾਉਣ ਲਈ ਵੀ ਇਸਤੇਮਾਲ ਵਿਚ ਲਿਆਂਦਾ ਜਾ ਸਕਦਾ ਹੈ।

ਇਹ ਵੀ ਪੜ੍ਹੋ: Beauty Tips: ਅੱਖਾਂ ਹੇਠਲੇ ਕਾਲੇ ਘੇਰਿਆਂ ਨੂੰ ਖ਼ਤਮ ਕਰਦੈ ਦੇਸੀ ਘਿਓ

ਨਿੰਬੂ: ਨਿੰਬੂ ਦਾ ਪ੍ਰਯੋਗ ਸਿਰਫ਼ ਖ਼ੂਬਸੂਰਤੀ ਨੂੰ ਵਧਾਉਣ ਲਈ ਹੀ ਨਹੀਂ ਸਗੋਂ ਘਰ ਨੂੰ ਚਮਕਾਉਣ ਲਈ ਵੀ ਕੀਤਾ ਜਾ ਸਕਦਾ ਹੈ। ਘਰ ਵਿਚ ਰੱਖੇ ਤਾਂਬੇ ਅਤੇ ਪਿੱਤਲ ਦੇ ਸ਼ੋਅ-ਪੀਸ ਨੂੰ ਚਮਕਾਉਣ, ਸ਼ੀਸ਼ੇ ਦੇ ਦਰਵਾਜ਼ੇ, ਖਿੜਕੀਆਂ, ਤਾਂਬੇ ’ਤੇ ਲੱਗੇ ਦਾਗ਼ਾਂ ਨੂੰ ਹਟਾਉਣ ਲਈ ਕਰ ਸਕਦੇ ਹੋ। ਕੂੜੇ ਦੇ ਡੱਬੇ ਵਿਚ ਨਿੰਬੂ ਦਾ ਟੁਕੜਾ ਪਾ ਕੇ ਉਸ ਦੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ।  

ਇਹ ਵੀ ਪੜ੍ਹੋ: Haryana News: ਹਰਿਆਣਾ 'ਚ FPO ਗ੍ਰਾਂਟ 'ਚ ਕਰੋੜਾਂ ਦਾ ਘਪਲਾ, CBI ਕਰੇਗੀ ਜਾਂਚ

ਸੰਗਤਰਾ: ਸੰਗਤਰਾ ਵੀ ਘਰ ਨੂੰ ਸਾਫ਼ ਕਰਨ ਅਤੇ ਉਸ ਦੀ ਬਦਬੂ ਨੂੰ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ। ਛਿਲਕਿਆਂ ਨੂੰ ਪੀਹ ਕੇ ਉਸ ਨੂੰ ਇਕ ਸਪਰੇਅ ਵਾਲੀ ਬੋਤਲ ਵਿਚ ਰੱਖ ਲਉ। ਜਦੋਂ ਵੀ ਸ਼ੀਸ਼ਾ, ਟੇਬਲ ਜਾਂ ਧਾਤ ਨੂੰ ਸਾਫ਼ ਕਰਨਾ ਹੋਵੇ ਤਾਂ ਉਸ ਵਿਚ ਸੰਗਤਰੇ ਦਾ ਪਾਊਡਰ ਪਾ ਦਿਉ। ਹੁਣ ਇਸ ਨੂੰ ਥੋੜ੍ਹਾ ਜਿਹਾ ਹਲਕੇ ਹੱਥਾਂ ਨਾਲ ਸਾਫ਼ ਕਰੋ। ਕਪੜਿਆਂ ਵਿਚ ਪਈ ਬਦਬੂ ਤੋਂ ਛੁਟਕਾਰਾ ਪਾਉਣ ਲਈ ਸੰਗਤਰੇ ਦਾ ਛਿਲਕਾ ਉਸ ਵਿਚ ਰੱਖ ਦਿਉ।  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੁਸੰਮੀ: ਮੁਸੰਮੀ ਦੇ ਛਿਲਕਿਆਂ ਨੂੰ ਸੁਕਾ ਲਉ। ਫਿਰ ਇਸ ਪੇਸਟ ਨੂੰ ਮੈਟਲ, ਲੋਹਾ, ਸਟੀਲ, ਬਰਾਸ, ਮਾਰਬਲ ਆਦਿ ਨੂੰ ਸਾਫ਼ ਕਰਨ ਲਈ ਵਰਤੋਂ। ਇਸ ਤੋਂ ਇਲਾਵਾ ਬਾਥਰੂਮ ਦੇ ਫ਼ਰਸ਼, ਬਾਥ ਟੱਬ ਅਤੇ ਵਾਸ਼ ਮਸ਼ੀਨ ਉਤੇ ਪਏ ਦਾਗ਼-ਧੱਬਿਆਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ।

 (For more Punjabi news apart from Use fruit peels Health News in punjabi ,  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement