ਇਹ ਤੇਲ ਦੀਆਂ ਬੂੰਦਾਂ ਨੱਕ ਦੀ ਅਲਰਜੀ ਕਾਰਨ ਆਉਣ ਵਾਲੀਆਂ ਛਿੱਕਾਂ ਲਈ ਵਰਦਾਨ
Published : Jan 17, 2025, 2:51 pm IST
Updated : Jan 17, 2025, 2:51 pm IST
SHARE ARTICLE
These oil drops are a boon for sneezing caused by nasal allergies Latest News in Punjabi
These oil drops are a boon for sneezing caused by nasal allergies Latest News in Punjabi

ਇਕ ਮਹੀਨੇ ਅੰਦਰ ਦਿਖੇਗਾ ਅਸਰ, ਮਿਲੇਗਾ ਛੁਟਕਾਰਾ

These oil drops are a boon for sneezing caused by nasal allergies Latest News in Punjabi : ਨਵੀਂ ਦਿੱਲੀ : ਛਿੱਕਾਂ ਜੇ ਇਕ ਵਾਰ ਆਉਣੀਆਂ ਸ਼ੁਰੂ ਹੋ ਜਾਣ ਤਾਂ ਤੁਹਾਡੀ ਨੀਂਦ ਉਡਾ ਦਿੰਦੀਆਂ ਹਨ। ਛਿੱਕਾਂ ਆਉਣ ਤੋਂ ਬਾਅਦ ਤੁਹਾਡੀ ਸਿਹਤ 'ਤੇ ਵੀ ਕਾਫੀ ਅਸਰ ਪੈਂਦਾ ਹੈ। ਕਈ ਲੋਕਾਂ ਨੂੰ ਨੱਕ ਦੀ ਅਲਰਜੀ ਰਹਿੰਦੀ ਹੈ। ਇਸ ਵਿਚ ਲਗਾਤਾਰ ਛਿੱਕਾਂ ਆਉਣੀਆਂ ਤੇ ਨੱਕ ਵਗਣਾ ਆਮ ਗੱਲ ਹੈ। ਕਈ ਵਾਰ ਸਵੇਰੇ ਉੱਠਦੇ ਸਾਰ ਹੀ ਛਿੱਕਾਂ ਆਉਣ ਲਗਦੀਆਂ ਹਨ। ਇਸ ਨਾਲ ਤੁਹਾਡੀ ਸਿਹਤ 'ਤੇ ਇਸ ਤਰ੍ਹਾਂ ਫ਼ਰਕ ਪੈਂਦਾ ਹੈ ਕਿ ਤੁਹਾਡੇ ਸਿਰ ਵਿਚ ਲਗਾਤਾਰ ਦਰਦ ਰਹਿਣ ਲਗਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਦਾਮ ਰੋਗਨ ਦੀਆਂ ਬੂੰਦਾਂ ਨੱਕ 'ਚ ਪਾਉਣ ਨਾਲ ਕਾਫੀ ਆਰਾਮ ਮਿਲਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਬਾਦਾਮ ਰੋਗਨ ਦੀਆਂ ਬੂੰਦਾਂ ਨੱਕ 'ਚ ਡਰਾਪਰ ਨਾਲ ਪਾਉ। ਇਸ ਨੂੰ ਨੱਕ 'ਚ ਪਾਉਣ ਤੋਂ ਬਾਅਦ ਤੁਸੀਂ ਸੌਂ ਜਾਉ। ਜੇ ਇਕ ਮਹੀਨੇ ਤਕ ਨਿਯਮਿਤ ਰੂਪ 'ਚ ਅਜਿਹਾ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ। ਬਦਾਮ ਰੋਗਨ ਦੀਆਂ ਬੂੰਦਾਂ ਤੁਹਾਡੇ ਨੱਕ ਨੂੰ ਨਰਮ ਰੱਖਦੀਆਂ ਹਨ ਤੇ ਐਲਰਜੀ ਤੋਂ ਰਾਹਤ ਦਿੰਦੀਆਂ ਹਨ।

ਬਦਾਮ ਰੋਗਨ 'ਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ, ਜੋ ਨੱਕ ਦੀ ਸੋਜ ਨੂੰ ਘਟਾਉਣ 'ਚ ਮਦਦ ਕਰਦੇ ਹਨ। ਨੱਕ ਦੀ ਸੋਜ ਘਟਾਉਣ ਲਈ ਤੁਸੀਂ ਬਦਾਮ ਰੋਗਨ ਦੀ ਵਰਤੋਂ ਕਰ ਸਕਦੇ ਹੋ। ਬਦਾਮ ਰੋਗਨ ਤੁਹਾਡੀ ਬੰਦ ਨੱਕ ਨੂੰ ਸਾਫ਼ ਕਰਨ 'ਚ ਵੀ ਮਦਦ ਕਰਦਾ ਹੈ।

ਬਦਾਮ ਰੋਗਨ 'ਚ ਨਮੀ ਦੇਣ ਵਾਲੇ ਗੁਣ ਹੁੰਦੇ ਹਨ, ਜੋ ਨੱਕ ਦੀ ਖੁਸ਼ਕੀ ਦੂਰ ਕਰਨ 'ਚ ਮਦਦ ਕਰਦੇ ਹਨ। ਕਈ ਵਾਰ ਇਨ੍ਹਾਂ ਹਾਲਾਤਾਂ ’ਚ ਨੱਕ ਚ ਖ਼ੂਨ ਵੀ ਆਉਂਣ ਲੱਗਦਾ ਹੈ। ਇਸ ਬਦਾਮ ਰੋਗਨ ਤੇਲ 'ਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ, ਜੋ ਇਸ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਇਸ ਲਈ ਰੋਜ਼ ਰਾਤ ਨੂੰ ਬਾਦਾਮ ਰੋਗਨ ਦੀਆਂ ਬੂੰਦਾਂ ਨੱਕ 'ਚ ਪਾ ਕੇ ਸੌਂ ਜਾਉ। ਤੁਹਾਨੂੰ ਇਕ ਮਹੀਨੇ ਅੰਦਰ ਇਸ ਦਾ ਅਸਰ ਦੇਖਣ ਨੂੰ ਮਿਲੇਗਾ।

(For more Punjabi news apart from These oil drops are a boon for sneezing caused by nasal allergies Latest News in Punjabi stay tuned to Rozana Spokesman)

Location: India, Delhi

SHARE ARTICLE

ਏਜੰਸੀ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement