ਸਾਵਧਾਨ! ਜੇਕਰ ਖਾ ਰਹੇ ਹੋ ਜ਼ਿਆਦਾ ਕਾਰਬੋਹਾਈਡਰੇਟ ਤਾਂ ਹੋ ਸਕਦੈ ਕੈਂਸਰ
Published : Apr 17, 2018, 2:56 pm IST
Updated : Apr 17, 2018, 2:56 pm IST
SHARE ARTICLE
carbohydrate
carbohydrate

ਜੇਕਰ ਕਿਸੇ ਨੂੰ ਸਿਰ ਅਤੇ ਗਲੇ ਦਾ ਕੈਂਸਰ ਹੈ ਤਾਂ ਉਨ੍ਹਾਂ ਮਰੀਜ਼ਾਂ ਨੂੰ ਖਾਣ - ਪੀਣ ਦਾ ਬਹੁਤ ਜ਼ਿਆਦਾ ਖ਼ਿਆਲ ਰੱਖਣਾ ਚਾਹੀਦਾ ਹੈ। ਅਜਿਹੇ ਲੋਕਾਂ ਦੇ ਖਾਣ 'ਚ ਜੇਕਰ...

ਨਵੀਂ ਦ‍ਿੱਲ‍ੀ : ਜੇਕਰ ਕਿਸੇ ਨੂੰ ਸਿਰ ਅਤੇ ਗਲੇ ਦਾ ਕੈਂਸਰ ਹੈ ਤਾਂ ਉਨ੍ਹਾਂ ਮਰੀਜ਼ਾਂ ਨੂੰ ਖਾਣ - ਪੀਣ ਦਾ ਬਹੁਤ ਜ਼ਿਆਦਾ ਖ਼ਿਆਲ ਰੱਖਣਾ ਚਾਹੀਦਾ ਹੈ। ਅਜਿਹੇ ਲੋਕਾਂ ਦੇ ਖਾਣ 'ਚ ਜੇਕਰ ਕਾਰਬੋਹਾਈਡਰੇਟ ਅਤੇ ਸੂਗਰ ਦੀ ਮਾਤਰਾ ਜ਼ਿਆਦਾ ਹੋਵੇਗੀ ਤਾਂ ਉਨ੍ਹਾਂ ਨੂੰ ਦੁਬਾਰਾ ਕੈਂਸਰ ਹੋ ਸਕਦਾ ਹੈ। ਇੰਨਾਂ ਹੀ ਨਹੀਂ ਕੈਂਸਰ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਹ ਗੱਲ ਇਕ ਖੋਜ 'ਚ ਸਾਹਮਣੇ ਆਈ ਹੈ।

DietDiet

ਖੋਜ 'ਚ ਸਾਹਮਣੇ ਆਇਆ ਕਿ ਕੈਂਸਰ ਦੇ ਇਲਾਜ ਤੋਂ ਪਹਿਲਾਂ ਦੇ ਸਾਲ 'ਚ ਜਿਨ੍ਹਾਂ ਨੇ ਕਾਰਬੋਹਾਈਡਰੇਟ ਅਤੇ ਸੁਕਰੋਜ਼, ਫਰਕਟੋਜ਼, ਲੈਕਟੋਜ਼ ਅਤੇ ਮਾਲਟੋਜ਼ ਦੇ ਰੂਪ 'ਚ ਸੂਗਰ ਜ਼ਿਆਦਾ ਲਿਆ ਸੀ, ਉਨ੍ਹਾਂ 'ਚ ਮੌਤ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਨਟਰਨੈਸ਼ਨਲ ਜਰਨਲ ਆਫ਼ ਕੈਂਸਰ 'ਚ ਪ੍ਰਕਾਸ਼ਿਤ ਅਧਿਐਨ 'ਚ ਕੈਂਸਰ ਦੇ 400 ਮਰੀਜ਼ਾਂ 'ਚ 17 ਫ਼ੀ ਸਦੀ ਤੋਂ ਜ਼ਿਆਦਾ ਮਰੀਜ਼ਾਂ 'ਚ ਕੈਂਸਰ ਦਾ ਦੂਜੀ ਵਾਰ ਹੋਣਾ ਦਰਜ ਕੀਤਾ ਗਿਆ ਜਦਕਿ 42 ਫ਼ੀ ਸਦੀ ਦੀ ਮੌਤ ਹੋ ਗਈ।

DietDiet

ਇਰਾਨੀ ਯੂਨੀਵਰਸਿਟੀ ਦੇ ਇਕ ਖੋਜਕਾਰ ਨੇ ਦਸਿਆ ਕਿ ਕਾਰਬੋਹਾਈਡਰੇਟ ਖਾਣ ਵਾਲੇ ਮਰੀਜ਼ਾਂ ਅਤੇ ਹੋਰ ਮਰੀਜ਼ਾਂ 'ਚ ਕੈਂਸਰ ਅਤੇ ਕੈਂਸਰ ਦੇ ਪੜਾਅ ਦੀਆਂ ਕਿਸਮਾਂ 'ਚ ਅੰਤਰ ਪਾਇਆ ਗਿਆ। ਹਾਲਾਂਕਿ ਇਲਾਜ ਤੋਂ ਬਾਅਦ ਘੱਟ ਮਾਤਰਾ 'ਚ ਚਰਬੀ ਅਤੇ ਅਨਾਜ, ਆਲੂ ਵਰਗੇ ਸਟਾਰਚ ਵਾਲੇ ਭੋਜਨ ਖਾਣ ਵਾਲੇ ਮਰੀਜ਼ਾਂ 'ਚ ਰੋਗ ਦਾ ਦੂਜੀ ਵਾਰ ਹੋਣਾ ਅਤੇ ਮੌਤ ਦਾ ਖ਼ਤਰਾ ਘੱਟ ਹੋ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement