ਗਰਮੀ ਵਿਚ ਵੱਧ ਤੋਂ ਵੱਧ ਖਾਉ ਖੀਰਾ, ਹੋਣਗੇ ਕਈ ਫ਼ਾਇਦੇ
Published : Apr 17, 2023, 10:26 am IST
Updated : Apr 17, 2023, 6:21 pm IST
SHARE ARTICLE
photo
photo

ਇਸ ਵਿਚ ਮੌਜੂਦ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਸਿਹਤ ਤੇ ਸੁੰਦਰਤਾ ਬਣਾਈ ਰੱਖਣ ਵਿਚ ਮਦਦ ਕਰਦੇ ਹਨ

 

ਗਰਮੀ ਦੇ ਮੌਸਮ ਵਿਚ ਤੇਜ਼ ਗਰਮੀ ਤੋਂ ਬਚਣ ਲਈ ਲੋਕ ਜ਼ਿਆਦਾਤਰ ਖੀਰਾ ਖਾਣਾ ਪਸੰਦ ਕਰਦੇ ਹਨ। ਇਸ ਵਿਚ ਮੌਜੂਦ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਸਿਹਤ ਅਤੇ ਸੁੰਦਰਤਾ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਸਰੀਰ ਵਿਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਆਉ ਜਾਣਦੇ ਹਾਂ ਖੀਰੇ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:

ਕਰੀਬ 142 ਗ੍ਰਾਮ ਕੱਚੇ ਖੀਰੇ ਵਿਚ 17 ਕੈਲੋਰੀ, 0.8 ਗ੍ਰਾਮ ਪ੍ਰੋਟੀਨ, 137 ਗ੍ਰਾਮ ਪਾਣੀ, 19.9 ਗ੍ਰਾਮ ਕੈਲਸ਼ੀਅਮ, 0.3 ਗ੍ਰਾਮ ਆਇਰਨ, 193 ਮਿਲੀਗ੍ਰਾਮ ਪੋਟਾਸ਼ੀਅਮ, 2.8 ਮਿਲੀਗ੍ਰਾਮ ਸੋਡੀਅਮ, 4.5 ਮਿਲੀਗ੍ਰਾਮ ਵਿਟਾਮਿਨ ਸੀ, 0.2 ਗ੍ਰਾਮ ਫੈਟ, 3.1 ਗ੍ਰਾਮ ਕਾਰਬੋਹਾਈਡਰੇਟ, 1 ਗ੍ਰਾਮ ਫ਼ਾਈਬਰ, 19.9 ਮਾਈਕਰੋਗ੍ਰਾਮ ਫ਼ੋਲੇਟ, 44 ਮਾਈਕਰੋਗ੍ਰਾਮ ਬੀਟਾ ਕੈਰੋਟੀਨ ਆਦਿ ਹੁੰਦਾ ਹੈ। ਅਜਿਹੇ ਵਿਚ ਰੋਜ਼ਾਨਾ 1 ਕੱਪ ਖੀਰਾ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਖੀਰੇ ਦਾ ਸਲਾਦ, ਰਾਇਤਾ, ਜੂਸ, ਸਲਾਦ, ਸੈਂਡਵਿਚ ਅਤੇ ਪਕੌੜੇ ਦੇ ਰੂਪ ਵਿਚ ਖਾ ਸਕਦੇ ਹੋ।

ਇਕ ਖੋਜ ਅਨੁਸਾਰ ਖੀਰੇ ਵਿਚ ਮੌਜੂਦ ਪ੍ਰੋਟੀਨ ਕੈਂਸਰ ਨਾਲ ਲੜਨ ਦੀ ਤਾਕਤ ਦਿੰਦੇ ਹਨ। ਅਜਿਹੇ ਵਿਚ ਰੋਜ਼ਾਨਾ ਖੀਰੇ ਦਾ ਸੇਵਨ ਨਾਲ ਕੈਂਸਰ ਜਾਂ ਟਿਊਮਰ ਦੇ ਵਾਧੇ ਨੂੰ ਰੋਕਣ ਵਿਚ ਸਹਾਇਤਾ ਕਰਦਾ ਹੈ। ਇਸ ਦੇ ਸੇਵਨ ਨਾਲ ਸ਼ੂਗਰ ਕੰਟਰੋਲ ਕਰਨ ਵਿਚ ਵੀ ਮਦਦ ਮਿਲਦੀ ਹੈ। ਅਜਿਹੇ ਵਿਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਅਪਣੀ ਡੇਲੀ ਡਾਈਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਖੀਰੇ ਵਿਚ ਫ਼ਾਈਬਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੋਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਖੀਰੇ ਇਕ ਤਰ੍ਹਾਂ ਨਾਲ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।

ਖੀਰੇ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਹੋਣ ਨਾਲ ਪਾਚਕ ਕਿਰਿਆ ਤੇਜ਼ ਹੋਣ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਪੇਟ, ਕਮਰ ਅਤੇ ਪੱਟ ਦੇ ਦੁਆਲੇ ਜਮ੍ਹਾਂ ਐਕਸਟ੍ਰਾ ਚਰਬੀ ਘੱਟ ਹੋ ਕੇ ਸਰੀਰ ਠੀਕ ਹੋ ਜਾਂਦਾ ਹੈ। ਇਸ ਵਿਚ ਪੌਸ਼ਟਿਕ ਤੱਤਾਂ ਦੇ ਨਾਲ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ਵਿਚ ਇਸ ਨਾਲ ਇਮਿਊਨਿਟੀ ਮਜ਼ਬੂਤ ਹੋ ਕੇ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਸਰੀਰ ਨੂੰ ਠੰਢਕ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਕਬਜ਼ ਅਤੇ ਐਸੀਡਿਟੀ ਨੂੰ ਦੂਰ ਹੋ ਕੇ ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ। ਛਿਲਕੇ ਦੇ ਨਾਲ ਖੀਰੇ ਨੂੰ ਖਾਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਇਸ ਵਿਚ ਮੌਜੂਦ ਸਿਲਿਕਾ, ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਇਸ ਨਾਲ ਸਬੰਧਤ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਕਰਦਾ ਹੈ।

ਮੂੰਹ ਦੇ ਉਪਰਲੇ ਹਿੱਸੇ ’ਤੇ ਜੀਭ ਦੀ ਸਹਾਇਤਾ ਨਾਲ ਖੀਰੇ ਦਾ ਟੁਕੜਾ 30 ਸਕਿੰਟਾਂ ਤਕ ਰੱਖੋ। ਇਸ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਵੇਗੀ। ਚਿਹਰੇ ’ਤੇ ਖੀਰੇ ਦਾ ਰਸ ਜਾਂ ਪੇਸਟ ਲਗਾਉਣ ਨਾਲ ਸਨਟੈਨ, ਦਾਗ, ਧੱਬੇ, ਝੁਰੜੀਆਂ, ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ ਵਿਚ ਚਿਹਰਾ ਸਾਫ਼, ਨਿਖਰਿਆ, ਗਲੋਇੰਗ ਅਤੇ ਮੁਲਾਇਮ ਨਜ਼ਰ ਆਉਂਦਾ ਹੈ। 

ਜ਼ਿਆਦਾ ਖੀਰੇ ਖਾਣ ਦੇ ਨੁਕਸਾਨ: ਖੀਰੇ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਖਾਉ। ਇਸ ਦੇ ਛਿਲਕੇ ’ਤੇ ਜ਼ਹਿਰੀਲੇ ਪਦਾਰਥ ਹੋ ਸਕਦੇ ਹਨ। ਅਜਿਹੇ ਵਿਚ ਇਸ ਨੂੰ ਛਿਲ ਕੇ ਖਾਣ ’ਚ ਹੀ ਭਲਾਈ ਹੈ। ਖੀਰੇ ਦਾ ਜ਼ਿਆਦਾ ਸੇਵਨ ਕਰਨ ਨਾਲ ਬਦਹਜ਼ਮੀ, ਐਸਿਡਿਟੀ ਆਦਿ ਦੀ ਸਮੱਸਿਆ ਹੋ ਸਕਦੀ ਹੈ। ਇਸ ਵਿਚ ਜ਼ਿਆਦਾ ਪਾਣੀ ਹੋਣ ਨਾਲ ਤੁਹਾਨੂੰ ਵਾਰ-ਵਾਰ ਯੂਰੀਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚਿਹਰੇ ’ਤੇ ਜਲਣ, ਖੁਜਲੀ, ਗਲੇ ਵਿਚ ਸੋਜ ਆਦਿ ਐਲਰਜੀ ਹੋ ਸਕਦੀ ਹੈ। ਜਿਨ੍ਹਾਂ ਨੂੰ ਪਹਿਲਾਂ ਤੋਂ ਸਾਹ ਦੀ ਸਮੱਸਿਆ ਹੈ ਉਨ੍ਹਾਂ ਦੀ ਪ੍ਰੇਸ਼ਾਨੀ ਵਧ ਸਕਦੀ ਹੈ। ਅਸਲ ਵਿਚ ਖੀਰੇ ਦੀ ਤਾਸੀਰ ਠੰਢੀ ਹੁੰਦੀ ਹੈ। ਅਜਿਹੇ ਵਿਚ ਇਹ ਇਸ ਸਮੱਸਿਆ ਨੂੰ ਵਧਾ ਸਕਦਾ ਹੈ। ਵੈਸੇ ਤਾਂ ਖੀਰਾ ਗਰਭ ਅਵਸਥਾ ਦੌਰਾਨ ਖਾਣਾ ਚੰਗਾ ਮੰਨਿਆ ਜਾਂਦਾ ਹੈ ਪਰ ਇਸ ਦੇ ਜ਼ਿਆਦਾ ਸੇਵਨ ਨਾਲ ਵਾਰ-ਵਾਰ ਯੂਰਿਨ ਦੀ ਸਮੱਸਿਆ ਹੋਣ ’ਤੇ ਪੇਟ ਵਿਚ ਦਰਦ ਅਤੇ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement