
ਆਉ ਜਾਣਦੇ ਹਾਂ ਗਠੀਏ ਦੇ ਕਿਹੜੇ ਲੱਛਣ ਉਂਗਲਾਂ ’ਤੇ ਦਿਖਾਈ ਦਿੰਦੇ ਹਨ:
Remedies for Hand Pain: ਗਠੀਆ ਇਕ ਬਹੁਤ ਹੀ ਆਮ ਸਮੱਸਿਆ ਬਣ ਗਈ ਹੈ। ਇਹ ਸਮੱਸਿਆ ਛੋਟੀ ਉਮਰ ਵਿਚ ਵੀ ਲੋਕਾਂ ਵਿਚ ਦੇਖਣ ਨੂੰ ਮਿਲ ਰਹੀ ਹੈ। ਇਸ ਕਾਰਨ ਸਰੀਰ ਦੇ ਇਕ ਨਹੀਂ ਸਗੋਂ ਕਈ ਅੰਗ ਪ੍ਰਭਾਵਤ ਹੋ ਜਾਂਦੇ ਹਨ ਜਿਸ ਕਰ ਕੇ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਮਾਹਰਾਂ ਅਨੁਸਾਰ ਗਠੀਏ ਦੇ ਲੱਛਣ ਉਂਗਲਾਂ ’ਤੇ ਸਾਫ਼ ਨਜ਼ਰ ਆਉਂਦੇ ਹਨ। ਜੇਕਰ ਇਸ ਦੀ ਪਛਾਣ ਕਰ ਲਈ ਜਾਵੇ ਤਾਂ ਇਸ ਸਮੱਸਿਆ ਨਾਲ ਸਮੇਂ ਸਿਰ ਨਿਪਟਿਆ ਜਾ ਸਕਦਾ ਹੈ।
ਆਉ ਜਾਣਦੇ ਹਾਂ ਗਠੀਏ ਦੇ ਕਿਹੜੇ ਲੱਛਣ ਉਂਗਲਾਂ ’ਤੇ ਦਿਖਾਈ ਦਿੰਦੇ ਹਨ:
ਅੱਜਕਲ ਮੋਬਾਈਲ ਅਤੇ ਲੈਪਟਾਪ ਦੇ ਆਉਣ ਨਾਲ ਜ਼ਿਆਦਾਤਰ ਕੰਮ ਉਂਗਲਾਂ ਨਾਲ ਹੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਭੋਜਨ ਖਾਣ, ਕੋਈ ਚੀਜ਼ ਰੱਖਣ ਅਤੇ ਹੋਰ ਕੰਮਾਂ ਵਿਚ ਉਂਗਲਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਜੇਕਰ ਉਂਗਲਾਂ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਅਤੇ ਕੰਮ ਕਰਨ ਵਿਚ ਮੁਸ਼ਕਲ ਆ ਰਹੀ ਹੈ ਤਾਂ ਇਹ ਗਠੀਆ ਦੇ ਲੱਛਣ ਹੋ ਸਕਦੇ ਹਨ। ਗਠੀਏ ਦੇ ਕਾਰਨ ਉਂਗਲਾਂ ਵਿਚ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ।
ਮੁੱਖ ਤੌਰ ’ਤੇ ਉਂਗਲਾਂ ਦੇ ਜੋੜਾਂ ਵਿਚ ਦਰਦ ਹੋਣਾ ਕਾਫ਼ੀ ਆਮ ਗੱਲ ਹੈ। ਮੁੱਠੀ ਬੰਦ ਕਰਨ ਨਾਲ ਵੀ ਬਹੁਤ ਦਰਦ ਹੁੰਦਾ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਤੁਰਤ ਜਾ ਕੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਗਠੀਏ ਕਾਰਨ ਉਂਗਲਾਂ ਵਿਚ ਦਰਦ ਤਾਂ ਹੁੰਦਾ ਹੈ ਪਰ ਉਹ ਸੁੰਨ ਹੋਣੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਸ ਨਾਲ ਹੀ ਝਨਝਨਾਹਟ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਅਜਿਹੇ ਲੱਛਣ ਦਿਖਾਈ ਦੇਣ ਤਾਂ ਬਿਨਾਂ ਦੇਰੀ ਮਾਹਰਾਂ ਦੀ ਸਲਾਹ ਲੈਣੀ ਚਾਹੀਦੀ ਹੈ।
ਗਠੀਆ ਦੇ ਕਾਰਨ ਉਂਗਲਾਂ ਦੇ ਆਲੇ-ਦੁਆਲੇ ਸੋਜ ਦੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਵਿਚ ਲਾਲੀ ਨਜ਼ਰ ਆਉਣ ਲੱਗ ਪੈਂਦੀ ਹੈ। ਜੇਕਰ ਅਜਿਹੇ ਲੱਛਣ ਦਿਖਾਈ ਦੇਣ ਤਾਂ ਬਿਨਾਂ ਕਿਸੇ ਲਾਪਰਵਾਹੀ ਤੋਂ ਡਾਕਟਰ ਕੋਲ ਜਾਣਾ ਚਾਹੀਦਾ ਹੈ, ਤਾਂ ਜੋ ਸਮੇਂ ਸਿਰ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ। ਗਠੀਆ ਵਿਚ ਉਂਗਲਾਂ ਬਹੁਤ ਪ੍ਰਭਾਵਤ ਹੁੰਦੀਆਂ ਹਨ। ਅਜਿਹੇ ਵਿਚ ਉਂਗਲਾਂ ਨਾਲ ਕਿਸੇ ਚੀਜ਼ ਨੂੰ ਫੜਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਵਲ ਧਿਆਨ ਨਾ ਦਿਤਾ ਗਿਆ ਤਾਂ ਇਸ ਨਾਲ ਬਾਅਦ ਵਿਚ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ, ਕਿਸੇ ਨੂੰ ਤੁਰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
(For more Punjabi news apart from Remedies for Arthritis and Hand Pain, stay tuned to Rozana Spokesman)