ਭਰਵੱਟੇ ਅਤੇ ਪਲਕਾਂ 'ਤੇ ਸਿਕਰੀ ਆਉਂਦੀ ਹੈ ਤਾਂ ਕਰੋ ਇਹ ਉਪਾਅ
Published : Dec 17, 2022, 5:51 pm IST
Updated : Dec 17, 2022, 5:52 pm IST
SHARE ARTICLE
Do this remedy if itching occurs on the eyebrows and eyelids
Do this remedy if itching occurs on the eyebrows and eyelids

ਸਿਰ 'ਚ ਸਿਕਰੀ ਹੋਣਾ ਇਕ ਆਮ ਗੱਲ ਹੈ ਜਿਸ ਦਾ ਅਸੀਂ ਸਾਰੇ ਲੋਕ ਆਏ ਦਿਨ ਸਾਹਮਣਾ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਕਰੀ ਤੁਹਾਡੀ ਪਲਕਾਂ ਅਤੇ ਭਰਵੱਟੇ 'ਤੇ ਵੀ...

 

ਸਿਰ 'ਚ ਸਿਕਰੀ ਹੋਣਾ ਇਕ ਆਮ ਗੱਲ ਹੈ ਜਿਸ ਦਾ ਅਸੀਂ ਸਾਰੇ ਲੋਕ ਆਏ ਦਿਨ ਸਾਹਮਣਾ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਕਰੀ ਤੁਹਾਡੀ ਪਲਕਾਂ ਅਤੇ ਭਰਵੱਟੇ 'ਤੇ ਵੀ ਦਿਖਾਈ ਦੇ ਸਕਦੀ ਹੈ ? ਜੀ ਹਾਂ, ਤੁਸੀਂ ਬਿਲਕੁੱਲ ਠੀਕ ਪੜ੍ਹਿਆ ਹੈ। ਬਲੇਫੇਰਾਇਟਿਸ ਇਕ ਅਜਿਹੀ ਹਾਲਤ ਹੈ, ਜਿਥੇ ਤੁਹਾਡੀ ਪਲਕਾਂ ਕਿਸੇ ਪ੍ਰਕਾਰ ਦੇ ਸੰਕਰਮਣ ਕਾਰਨ ਸੁੱਜ ਜਾਂਦੀਆਂ ਹਨ। ਇਸ ਦੇ ਕਾਰਨ, ਤੁਹਾਡੀ ਅੱਖਾਂ ਦੇ ਚਾਰੇ ਪਾਸੇ ਦੀ ਚਮੜੀ ਸੁੱਕੀ ਪੈ ਜਾਂਦੀ ਹੈ, ਜਿਸ ਦੇ ਕਾਰਨ ਸਿਕਰੀ ਹੋ ਜਾਂਦੀ ਹੈ।

ਇਸ ਨਾਲ ਤੁਹਾਡੀ ਅੱਖਾਂ ਦੇ ਆਲੇ ਦੁਆਲੇ ਦੀ ਚਮੜੀ 'ਤੇ ਜਲਨ,  ਖ਼ੁਰਕ ਸ਼ੁਰੂ ਹੋ ਸਕਦੀ ਹੈ ਪਰ ਚਿੰਤਾ ਨਾ ਕਰੋ। ਜੇਕਰ ਤੁਸੀਂ ਕੁੱਝ ਘਰੇਲੂ ਉਪਚਾਰ ਕਰਨਗੇ ਤਾਂ ਤੁਸੀਂ ਅਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਅਸੀਂ ਤੁਹਾਨੂੰ ਪਲਕਾਂ 'ਤੇ ਸਿਕਰੀ ਨੂੰ ਠੀਕ ਕਰਨ ਲਈ ਕੁੱਝ ਅਸਾਨ ਉਪਚਾਰ ਅਤੇ ਸੁਝਾਅ ਦਿਤੇ ਗਏ ਹਨ।

ਇਸ ਤੋਂ ਇਲਾਵਾ, ਤੁਹਾਨੂੰ ਇਹ ਸਲਾਹ ਦਿਤੀ ਜਾਂਦੀ ਹੈ ਕਿ ਤੁਸੀਂ ਪਹਿਲਾਂ ਚਮੜੀ 'ਤੇ ਇਸ ਉਪਚਾਰਾਂ ਨੂੰ ਅਜ਼ਮਾਓ, ਇਹ ਜਾਣਨ ਲਈ ਕਿ ਇਹ ਸਮੱਗਰੀ ਤੁਹਾਨੂੰ ਸੂਟ ਕਰੇਗੀ ਜਾਂ ਨਹੀਂ ਕਿਉਂਕਿ ਅੱਖਾਂ ਦੇ ਚਾਰੇ ਪਾਸੇ ਦੀ ਚਮੜੀ ਕਾਫ਼ੀ ਸੰਵੇਦਨਸ਼ੀਲ ਹੁੰਦੀ ਹੈ ਇਸ ਲਈ ਇਸ ਦੀ ਦੇਖਭਾਲ ਬਹੁਤ ਜ਼ਰੂਰੀ ਹੈ ਅਤੇ ਜੇਕਰ ਇਸ ਉਪਰਾਲਿਆਂ ਨਾਲ ਤੁਹਾਨੂੰ ਕੋਈ ਸਮੱਸਿਆ ਹੋ ਰਹੀ ਹੈ ਤਾਂ ਤੁਸੀਂ ਇਨ੍ਹਾਂ ਦੀ ਵਰਤੋਂ ਬੰਦ ਕਰ ਸਕਦੇ ਹੋ। 

ਬਦਾਮ ਤੇਲ : ਕਦੇ - ਕਦੇ ਤੁਹਾਡੀ ਡੈਡ ਚਮੜੀ ਸੈਲਜ਼ ਸਿਕਰੀ ਦਾ ਕਾਰਨ ਬਣ ਸਕਦੇ ਹਨ। ਬਦਾਮ ਦਾ ਤੇਲ ਅੱਖਾਂ ਦੇ ਚਾਰੇ ਪਾਸੇ ਡੈਡ ਸਕਿਨ ਕੋਸ਼ਿਕਾਵਾਂ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ ।  ਇਸਦੇ ਇਲਾਵਾ ,  ਇਹ ਪਲਕਾਂ ਨੂੰ ਹਾਇਡਰੇਟ ਕਰਣ ਵਿੱਚ ਵੀ ਮਦਦ ਕਰਦਾ ਹੈ । ਸੱਮਗਰੀ 'ਚ 1 ਚੱਮਚ ਬਦਾਮ ਦਾ ਤੇਲ ਲਵੋ। ਢੰਗ : ਇਕ ਬਹੁਤ ਚੱਮਚ ਬਦਾਮ ਦਾ ਤੇਲ ਲਵੋ ਅਤੇ ਉਸ ਨੂੰ ਥੋੜ੍ਹਾ ਗਰਮ ਕਰ ਲਵੋ। ਹੁਣ ਇਸ ਨੂੰ ਅਪਣੀ ਪਲਕਾਂ 'ਤੇ ਲਗਾਓ ਅਤੇ ਇਸ ਨਾਲ ਅਪਣੀ ਅੱਖਾਂ ਦੇ ਚਾਰੇ ਪਾਸੇ ਮਾਲਿਸ਼ ਕਰੋ। ਇਸ ਨੂੰ ਰਾਤ ਭਰ ਛੱਡ ਦਿਓ ਅਤੇ ਅਗਲੀ ਸਵੇਰੇ ਠੰਡੇ ਪਾਣੀ ਨਾਲ ਧੋ ਲਵੋ। ਬਿਹਤਰ ਨਤੀਜਾ ਲਈ ਤੁਸੀਂ ਇਸ ਨੂੰ ਰੋਜ਼ ਕਰ ਸਕਦੇ ਹੋ।

ਜੈਤੂਨ ਦਾ ਤੇਲ : ਜੈਤੂਨ ਦਾ ਤੇਲ ਹਾਇਡ੍ਰੇਟਿੰਗ ਵਿਚ ਮਦਦ ਕਰਦਾ ਹੈ ਅਤੇ ਇਸ ਨਾਲ ਤੁਹਾਡੀ ਪਲਕਾਂ ਨੂੰ ਮਾਇਸਚਰਾਇਜ਼ ਰਹਿੰਦੀਆਂ ਹਨ। ਇਸ ਨਾਲ ਤੁਹਾਡੀ ਅੱਖਾਂ ਦੇ ਚਾਰੇ ਪਾਸੇ ਦੀ ਸੁੱਕੀ ਚਮੜੀ ਨੂੰ ਨਮੀ ਵੀ ਮਿਲਦੀ ਹੈ। ਸੱਮਗਰੀ 'ਚ 1 ਟੇਬਲ ਸਪੂਨ ਜੈਤੂਨ ਦਾ ਤੇਲ, ਪਾਣੀ ਲਵੋ। ਢੰਗ : ਸੱਭ ਤੋਂ ਪਹਿਲਾਂ, ਜੈਤੂਨ ਦਾ ਤੇਲ ਥੋੜ੍ਹਾ ਗਰਮ ਕਰੋ ਅਤੇ ਇਸ ਨੂੰ ਅਪਣੀ ਪਲਕਾਂ ਅਤੇ ਅਪਣੀ ਅੱਖਾਂ ਦੇ ਆਲੇ ਦੁਆਲੇ ਦੇ ਖੇਤਰ ਵਿਚ ਮਾਲਿਸ਼ ਕਰੋ। ਗਰਮ ਪਾਣੀ ਵਿਚ ਕਿਸੇ ਕੱਪੜੇ ਨੂੰ ਨਿਚੋੜ ਲਵੋ ਅਤੇ ਇਸ ਨੂੰ ਲੱਗਭੱਗ 15 ਮਿੰਟ ਤੱਕ ਅਪਣੀ ਪਲਕਾਂ 'ਤੇ ਰੱਖੋ।  ਜੇਕਰ ਤੁਸੀਂ ਪੂਰੀ ਤਰ੍ਹਾਂ ਨਾਲ ਸਿਕਰੀ ਨਾਲ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਸ ਪ੍ਰਕਿਰਿਆ ਨੂੰ ਰੋਜ਼ ਅਪਣਾਓ। 

ਐਲੋਵਿਰਾ ਜੈਲ : ਐਲੋਵਿਰਾ ਕਿਸੇ ਵੀ ਕਿਸਮ ਦੇ ਬੈਕਟੀਰੀਆ ਦੇ ਇਲਾਜ ਵਿਚ ਮਦਦ ਕਰਦਾ ਹੈ, ਜੋ ਪਲਕਾਂ 'ਤੇ ਸਿਕਰੀ ਦਾ ਕਾਰਨ ਬਣ ਸਕਦਾ ਹੈ। ਇਹ ਤੁਹਾਡੀ ਪਲਕਾਂ ਨੂੰ ਵਧਾਉਣ ਵਿਚ ਵੀ ਮਦਦ ਕਰਦਾ ਹੈ। ਸੱਮਗਰੀ 'ਚ ਐਲੋਵਿਰਾ ਜੈਲ, ਰੂੰ ਲਵੋ। ਢੰਗ : ਪਹਿਲਾਂ ਇਕ ਐਲੋਵਿਰਾ ਦੀ ਪੱਤੀ ਨੂੰ ਕੱਟ ਲਵੋ ਅਤੇ ਉਸ ਦਾ ਜੈਲ ਬਾਹਰ ਕੱਢ ਲਵੋ। ਹੁਣ, ਰੂੰ ਦੀ ਮਦਦ ਨਾਲ ਅਪਣੀ ਭਰਵੱਟੇ 'ਤੇ ਜੈਲ ਨੂੰ ਲਗਾਓ। ਇਸ ਨੂੰ 5 ਮਿੰਟ ਤੱਕ ਰਹਿਣ ਦਿਓ ਅਤੇ ਫਿਰ ਇਸ ਨੂੰ ਗਰਮ ਪਾਣੀ ਨਾਲ ਥੋੜੀ ਦੇਰ ਬਾਅਦ ਧੋ ਲਵੋ। ਪਲਕਾਂ 'ਤੇ ਤੇਜ਼ੀ ਨਾਲ ਸਿਕਰੀ ਤੋਂ ਛੁਟਕਾਰਾ ਪਾਉਣ ਲਈ ਰੋਣ ਘੱਟ ਤੋਂ ਘੱਟ ਇਕ ਵਾਰ ਇਸ ਨੂੰ ਜ਼ਰੂਰ ਕਰੋ। 

ਨੀਂਬੂ ਦਾ ਰਸ : ਨੀਂਬੂ ਵਿਚ ਸਾਇਟ੍ਰਿਕ ਐਸਿਡ ਹੁੰਦਾ ਹੈ ਜੋ ਕਿਸੇ ਵੀ ਫੰਗਲ ਸੰਕਰਮਣ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦਾ ਹੈ। ਸੱਮਗਰੀ 'ਚ ਨੀਂਬੂ ਦਾ ਰਸ, ਪਾਣੀ, ਰੂੰ ਲਵੋ। ਢੰਗ : ਇਕ ਚੌਥਾਈ ਕਪ ਪਾਣੀ ਵਿਚ, ਨੀਂਬੂ ਦੇ ਰਸ ਦੀ ਕੁੱਝ ਬੂੰਦਾਂ ਨੂੰ ਮਿਲਾ ਲਵੋ। ਹੁਣ ਰੂੰ ਨੂੰ ਉਸ ਵਿਚ ਡੁਬਾਓ ਅਤੇ ਅਪਣੀ ਪਲਕਾਂ 'ਤੇ ਐਪਲਾਈ ਕਰੋ। ਇਸ ਨੂੰ ਘੱਟ ਤੋਂ ਘੱਟ 5 ਮਿੰਟ ਤਕ ਪਲਕਾਂ 'ਤੇ ਹੀ ਰਹਿਣ ਦਿਓ। ਇਸ ਨੂੰ ਠੰਡੇ ਪਾਣੀ ਨਾਲ ਧੋ ਲਵੋ। ਤੁਸੀਂ ਇਸ ਨੂੰ ਅਪਣੀ ਦਿਨ ਚਰਿਆ ਵਿਚ ਸ਼ਾਮਿਲ ਕਰ ਸਕਦੇ ਹੋ। ਰੋਜ਼ ਇਕ ਵਾਰ ਇਸ ਪ੍ਰੋਸੈੱਸ ਨੂੰ ਕਰੋ। 

ਪੈਟ੍ਰੋਲਿਅਮ ਜੈਲੀ : ਪੈਟ੍ਰੋਲਿਅਮ ਜੈਲੀ ਨਾਲ ਤੁਹਾਡੀ ਚਮੜੀ ਹਮੇਸ਼ਾ ਚਮਕਦੀ ਰਹਿੰਦੀ ਹੈ। ਇਹ ਚਮੜੀ ਨੂੰ ਮਾਇਸਚਰਾਇਜ਼ ਰੱਖਣ ਦਾ ਸੱਭ ਤੋਂ ਵਧੀਆ ਹੱਲ ਹੈ। ਇਸ ਤਰ੍ਹਾਂ, ਇਹ ਪਲਕਾਂ ਨੂੰ ਹਾਇਡ੍ਰੇਟ ਕਰਨ ਵਿਚ ਮਦਦ ਕਰਦਾ ਹੈ। ਢੰਗ : ਤੁਹਾਨੂੰ ਬਸ ਅਪਣੀ ਪਲਕਾਂ ਅਤੇ ਭਰਵੱਟੇ 'ਤੇ ਪੈਟ੍ਰੋਲਿਅਮ ਜੈਲੀ ਨੂੰ ਐਪਲਾਈ ਕਰਨਾ ਹੈ। ਹੌਲੀ - ਹੌਲੀ ਅਪਣੀ ਪਲਕਾਂ 'ਤੇ ਮਾਲਿਸ਼ ਕਰੋ ਅਤੇ ਇਸ ਨੂੰ ਰਾਤ ਭਰ ਛੱਡ ਦਿਓ। ਅਗਲੀ ਸਵੇਰੇ ਇਸ ਨੂੰ ਠੰਡੇ ਪਾਣੀ ਨਾਲ ਧੋ ਲਵੋ। ਤੁਸੀਂ ਹਰ ਰਾਤ ਇਸ ਪਰਿਕ੍ਰੀਆ ਨੂੰ ਕਰ ਸਕਦੇ ਹੋ। 

ਲੂਣ : ਲੂਣ ਭਰਵੱਟੇ ਅਤੇ ਪਲਕਾਂ ਦੇ ਆਲੇ ਦੁਆਲੇ ਫ਼ਾਲਤੂ ਤੇਲ ਨੂੰ ਹਟਾਉਣ ਵਿਚ ਮਦਦ ਕਰਦਾ ਹੈ। ਸੱਮਗਰੀ 'ਚ 1 ਟੇਬਲ ਸਪੂਨ ਲੂਣ, ਪਾਣੀ ਲਵੋ। 

ਢੰਗ : ਇਕ ਕਟੋਰੇ ਵਿਚ ਇਕ ਚੌਥਾਈ ਕਪ ਪਾਣੀ ਲਵੋ ਅਤੇ 1 ਵੱਡਾ ਚੱਮਚ ਲੂਣ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾ ਲਵੋ। ਹੁਣ ਰੂੰ ਨੂੰ ਡੁਬਾਓ ਅਤੇ ਇਸ ਨੂੰ ਅਪਣੀ ਪਲਕਾਂ ਅਤੇ ਭਰਵੱਟੇ 'ਤੇ ਲਗਾਓ। ਲੱਗਭੱਗ 10 ਮਿੰਟ ਤੱਕ ਇੰਤਜ਼ਾਰ ਕਰੋ ਅਤੇ ਫਿਰ ਇਸ ਨੂੰ ਠੰਡੇ ਪਾਣੀ ਨਾਲ ਧੋ ਲਵੋ। ਬਿਹਤਰ ਨਤੀਜਾ ਪਾਉਣ ਲਈ ਹਰ ਦਿਨ ਤੁਸੀਂ ਇਸ ਪ੍ਰੋਸੈਸ ਨੂੰ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement