Health News : ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪੀਉ ਕੋਸਾ ਪਾਣੀ, ਕਈ ਬੀਮਾਰੀਆਂ ਹੋਣਗੀਆਂ ਦੂਰ

By : GAGANDEEP

Published : Mar 18, 2024, 6:53 am IST
Updated : Mar 18, 2024, 7:10 am IST
SHARE ARTICLE
Drink warm water before brushing in the morning Health News
Drink warm water before brushing in the morning Health News

Health News :ਇਹ ਅੰਤੜੀਆਂ ਵਿਚ ਬਚੇ ਭੋਜਨ ਨੂੰ ਸੌਖੇ ਤਰੀਕੇ ਨਾਲ ਬਾਹਰ ਕਢਦਾ ਹੈ

Drink warm water before brushing in the morning Health News: ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਸਿਹਤ ਲਈ ਰਾਮਬਾਣ ਸਾਬਤ ਹੁੰਦਾ ਹੈ। ਰਾਤ ਨੂੰ ਸੌਂਦੇ ਸਮੇਂ ਮੂੰਹ ਵਿਚ ਪੈਦਾ ਹੋਣ ਵਾਲੀ ਲਾਰ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦੀ ਹੈ।

ਲਾਰ ਮੂੰਹ ’ਚ ਬਣਨ ਵਾਲਾ ਤਰਲ ਪਦਾਰਥ ਹੈ, ਜੋ ਐਂਟੀਸੈਪਟਿਕ ਵਾਂਗ ਕੰਮ ਕਰਦਾ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾ ਕੇ ਰਖਦਾ ਹੈ। ਲਾਰ ’ਚ ਮੌਜੂਦ ਐਂਜ਼ਾਈਮ ਭੋਜਨ ਨੂੰ ਪਚਾਉਣ ’ਚ ਮਦਦ ਕਰਦੇ ਹਨ। ਇਹ ਦੰਦਾਂ ਦੇ ਵਿਚਕਾਰ ਫਸੇ ਹੋਏ ਭੋਜਨ ਨੂੰ ਤੋੜ ਕੇ ਬੈਕਟੀਰੀਆ ਤੋਂ ਬਚਾਉਂਦੀ ਹੈ। ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਕੋਸਾ ਪਾਣੀ ਪੀਣ ਨਾਲ ਲਾਰ ਢਿੱਡ ’ਚ ਜਾ ਕੇ ਕਈ ਰੋਗਾਂ ਤੋਂ ਨਿਜ਼ਾਤ ਦਿਵਾਉਂਦੀ ਹੈ। ਕੋਸਾ ਪਾਣੀ ਪੀਣ ਨਾਲ ਸਰੀਰ ਦੀਆਂ ਕਿਹੜੀਆਂ ਬੀਮਾਰੀਆਂ ਛੂ-ਮੰਤਰ ਹੁੰਦੀਆਂ ਹਨ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (18 ਮਾਰਚ 2024)  

ਅੱਜ ਦੇ ਸਮੇਂ ’ਚ ਕਈ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਬੀਮਾਰੀ ਨਹੀਂ ਹੈ। ਜਿਹੜੇ ਲੋਕਾਂ ਦਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ, ਉਹ ਸਵੇਰੇ ਉਠ ਕੇ ਬੁਰਸ਼ ਕਰਨ ਤੋਂ ਪਹਿਲਾਂ 1 ਗਲਾਸ ਕੋਸਾ ਪਾਣੀ ਜ਼ਰੂਰ ਪੀਣ। ਤੁਸੀਂ ਚਾਹੋ ਤਾਂ ਪਾਣੀ ’ਚ ਨਿੰਬੂ ਦਾ ਰਸ ਜਾਂ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਇਹ ਪਾਣੀ ਭਾਰ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵੀ ਕੰਟਰੋਲ ’ਚ ਕਰਦਾ ਹੈ। ਸਵੇਰੇ ਉਠਦੇ ਸਾਰ ਕੋਸਾ ਪਾਣੀ ਪੀਣ ਨਾਲ ਆਂਦਰਾਂ ਦੀ ਸਫ਼ਾਈ ਹੁੰਦੀ ਹੈ। ਕੋਸਾ ਪਾਣੀ ਆਂਦਰਾਂ ’ਚ ਜਮ੍ਹਾਂ ਗੰਦਗੀ ਅਤੇ ਫ਼ਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ।

ਇਹ ਅੰਤੜੀਆਂ ਵਿਚ ਬਚੇ ਭੋਜਨ ਨੂੰ ਸੌਖੇ ਤਰੀਕੇ ਨਾਲ ਬਾਹਰ ਕਢਦਾ ਹੈ। ਇਸ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਬਦਹਜ਼ਮੀ, ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਨਿਜ਼ਾਤ ਮਿਲਦੀ ਹੈ। ਰੋਜ਼ਾਨਾ ਕੋਸਾ ਪਾਣੀ ਪੀਣ ਨਾਲ ਜ਼ੁਕਾਮ, ਖੰਘ ਅਤੇ ਹੋਰ ਇਨਫ਼ੈਕਸ਼ਨਾਂ ਦੀ ਸਮੱਸਿਆ ਨੂੰ ਘਟ ਕੀਤਾ ਜਾ ਸਕਦਾ ਹੈ। ਅਜਿਹਾ ਇਸ ਕਰ ਕੇ ਕਿਉਂਕਿ ਕੋਸੇ ਪਾਣੀ ਵਿਚ ਬੈਕਟੀਰੀਆ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੋਸੇ ਪਾਣੀ ਦੀ ਭਾਫ਼ ਹਰ ਤਰ੍ਹਾਂ ਦੇ ਜ਼ੁਕਾਮ, ਐਲਰਜੀ ਅਤੇ ਸਾਈਨਸ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਦਾ ਸਹੀ ਤਰੀਕਾ ਹੈ। ਰੋਜ਼ਾਨਾ ਸਵੇਰੇ ਕੋਸਾ ਪਾਣੀ ਪੀਣ ਨਾਲ ਬਦਹਜ਼ਮੀ ਦੀ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਗਰਮ ਪਾਣੀ ਪੀਣ ਨਾਲ ਭੋਜਨ ਢਿੱਡ ’ਚ ਜਲਦੀ ਹਜ਼ਮ ਹੋ ਜਾਂਦਾ ਹੈ ਜਿਸ ਨਾਲ ਪਾਚਨ ਕਿਰਿਆ ਠੀਕ ਹੋਣ ਦੇ ਨਾਲ-ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ।

ਅੱਜ ਦੇ ਸਮੇਂ ’ਚ ਬਹੁਤ ਸਾਰੇ ਬਜ਼ੁਰਗ ਅਤੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਗੋਡਿਆਂ ਵਿਚ ਦਰਦ ਹੁੰਦਾ ਹੈ। ਅਜਿਹੇ ਲੋਕ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਕੋਸਾ ਪਾਣੀ ਜ਼ਰੂਰ ਪੀਣ ਜਿਸ ਨਾਲ ਦਰਦ ਤੋਂ ਰਾਹਤ ਮਿਲ ਸਕਦੀ ਹੈ। ਆਯੁਰਵੇਦ ਅਨੁਸਾਰ ਸਵੇਰ ਦੀ ਲਾਰ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਲੁਬਰੀਕੇਸ਼ਨ ਨੂੰ ਬਣਾਈ ਰੱਖਣ ਵਿਚ ਮਦਦ ਕਰਦੀ ਹੈ। ਰੋਜ਼ਾਨਾ ਕੋਸਾ ਪਾਣੀ ਪੀਣ ਨਾਲ ਖ਼ੂਨ ਦੀਆਂ ਨਾੜੀਆਂ ਉਤੇਜਿਤ ਹੁੰਦੀਆਂ ਹਨ ਜਿਸ ਨਾਲ ਸਰਕੂਲੇਸ਼ਨ ਵਿਚ ਸੁਧਾਰ ਹੁੰਦਾ ਹੈ। 

(For more news apart from 'Drink warm water before brushing in the morning Health News' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement