Health News: ਪੇਟ ਵਿਚ ਇਨਫ਼ੈਕਸ਼ਨ ਹੋਣ ਦਾ ਕਾਰਨ ਹੋ ਸਕਦੈ ‘ਨਹੁੰ ਚਬਾਉਣਾ’

By : GAGANDEEP

Published : Apr 18, 2024, 11:35 am IST
Updated : Apr 18, 2024, 11:40 am IST
SHARE ARTICLE
Nail biting can cause stomach infection Health News
Nail biting can cause stomach infection Health News

Health News: ਵਾਰ-ਵਾਰ ਨਹੁੰ ਚਬਾਉਣ ਨਾਲ ਉਨ੍ਹਾਂ ਦੀ ਗੰਦਗੀ ਪੇਟ ਤਕ ਪਹੁੰਚ ਜਾਂਦੀ ਹੈ। ਇਸ ਕਾਰਨ ਪਾਚਨ ਤੰਤਰ ਵਿਚ ਗੜਬੜੀ ਮਹਿਸੂਸ ਹੁੰਦੀ ਹੈ।

Nail biting can cause stomach infection Health News: ਬੱਚਿਆਂ ਨੂੰ ਅਕਸਰ ਅਪਣੇ ਮੂੰਹ ਵਿਚ ਹੱਥ ਪਾਉਣ ਅਤੇ ਨਹੁੰ ਚਬਾਉਣ ਦੀ ਆਦਤ ਹੁੰਦੀ ਹੈ। ਇਸ ਨਾਲ ਹੀ ਜੇ ਗੱਲ ਅਸੀਂ ਵੱਡਿਆਂ ਦੀ ਕਰੀਏ ਤਾਂ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਜ਼ਿਆਦਾ ਸਮਾਂ ਹੱਥ ਮੂੰਹ ਵਿਚ ਹੀ ਰਹਿੰਦਾ ਹੈ, ਅਰਥਾਤ ਉਹ ਲੋਕ ਅਪਣੇ ਨਹੁੰ ਚਬਾਉਂਦੇ ਰਹਿੰਦੇ ਹਨ।

ਇਹ ਵੀ ਪੜ੍ਹੋ: Dubai Cloud Seeding: ਦੁਬਈ 'ਚ ਬੱਦਲਾਂ ਨਾਲ ਛੇੜਖਾਨੀ ਕਰਕੇ ਪਵਾਇਆ ਨਕਲੀ ਮੀਂਹ, ਫਟੇ ਬੱਦਲ, ਜਾਣੋ ਕੀ ਹੈ ਕਲਾਉਡ ਸੀਡਿੰਗ

ਇਸ ਦੇ ਪਿੱਛੇ ਦਾ ਕਾਰਨ ਚਿੰਤਾ, ਡਰ, ਤਣਾਅ ਅਤੇ ਬਹੁਤ ਜ਼ਿਆਦਾ ਸੋਚਣਾ ਹੁੰਦਾ ਹੈ। ਭਾਵੇਂ ਹਰ ਕੋਈ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਨਹੁੰ ਚਬਾਉਣਾ ਇਕ ਚੰਗੀ ਆਦਤ ਨਹੀਂ ਫਿਰ ਵੀ ਉਹ ਇਸ ਆਦਤ ਤੋਂ ਮਜਬੂਰ ਹਨ। ਅੱਜ ਅਸੀ ਤੁਹਾਨੂੰ ਇਸ ਆਦਤ ਤੋਂ ਛੁਟਕਾਰਾ ਪਾਉਣ ਬਾਰੇ ਦਸਾਂਗੇ

ਵਾਰ-ਵਾਰ ਨਹੁੰ ਚਬਾਉਣ ਨਾਲ ਉਨ੍ਹਾਂ ਦੀ ਗੰਦਗੀ ਪੇਟ ਤਕ ਪਹੁੰਚ ਜਾਂਦੀ ਹੈ। ਇਸ ਕਾਰਨ ਪਾਚਨ ਤੰਤਰ ਵਿਚ ਗੜਬੜੀ ਮਹਿਸੂਸ ਹੁੰਦੀ ਹੈ। ਅਜਿਹੇ ਵਿਚ ਪੇਟ ਖ਼ਰਾਬ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਨਹੁੰ ਚਬਾਉਣ ਨਾਲ ਇਸ ਵਿਚ ਮੌਜੂਦ ਗੰਦਗੀ ਅਤੇ ਬੈਕਟਰੀਆ ਮੂੰਹ ਅੰਦਰ ਚਲੇ ਜਾਣਗੇ। ਅਜਿਹੇ ਵਿਚ ਪੇਟ ਖ਼ਰਾਬ ਅਤੇ ਇਨਫ਼ੈਕਸ਼ਨ ਹੋਣ ਕਾਰਨ ਕਈ ਕਿਸਮਾਂ ਦੀਆਂ ਬੀਮਾਰੀਆਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ: Punjab Weather Update: ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ, ਤਿੰਨ ਦਿਨ ਪਵੇਗਾ ਭਾਰੀ ਮੀਂਹ  

 ਨਹੁੰ ਚਬਾਉਣ ਨਾਲ ਦੰਦਾਂ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਦੰਦਾਂ ’ਤੇ ਤਰੇੜਾਂ ਪੈ ਸਕਦੀਆਂ ਹਨ। ਇਕ ਖੋਜ ਅਨੁਸਾਰ ਉਦਾਸੀ, ਤਣਾਅ ਜਾਂ ਕੋਈ ਪ੍ਰੇਸ਼ਾਨੀ ਹੋਣ ’ਤੇ ਬਹੁਤ ਸਾਰੇ ਲੋਕ ਨਹੁੰ ਚਬਾਉਣ ਲਗਦੇ ਹਨ। ਇਸ ਨਾਲ ਵਿਅਕਤੀ ਦੇ ਇਮੋਸ਼ਨ ਨਜ਼ਰ ਆਉਂਦੇ ਹਨ। ਪਰ ਵੇਲੇ ਸਿਰ ਇਸ ਆਦਤ ਨੂੰ ਨਾ ਛੱਡਣ ਕਾਰਨ ਤਣਾਅ ਵਧ ਸਕਦਾ ਹੈ।

ਇਹ ਵੀ ਪੜ੍ਹੋ:  Dubai Flight Cancelled : ਦੁਬਈ 'ਚ ਭਾਰੀ ਮੀਂਹ ਤੇ ਹੜ੍ਹ ਕਾਰਨ ਭਾਰਤ-ਦੁਬਈ ਵਿਚਾਲੇ 30 ਤੋਂ ਵੱਧ ਉਡਾਣਾਂ ਨੂੰ ਕਰਨਾ ਪਿਆ ਰੱਦ 

 ਨਹੁੰਆਂ ਨੂੰ ਜ਼ਿਆਦਾ ਵਧਾਉਣ ਦੀ ਬਜਾਏ ਸਮੇਂ-ਸਮੇਂ ’ਤੇ ਕਟਦੇ ਰਹੋ। ਜਿਸ ਤਰ੍ਹਾਂ ਛੋਟੇ ਬੱਚਿਆਂ ਨੂੰ ਮੂੰਹ ਵਿਚ ਹੱਥ ਪਾਉਣ ਤੋਂ ਰੋਕਣ ਲਈ ਮਾਵਾਂ ਉਨ੍ਹਾਂ ਦੇ ਨਹੁੰਆਂ ’ਤੇ ਥੋੜ੍ਹਾ ਜਿਹਾ ਕਰੇਲੇ ਦਾ ਰਸ ਜਾਂ ਲਾਲ ਮਿਰਚ ਪਾਊਡਰ ਲਗਾਉਂਦੀਆਂ ਹਨ। ਉਸੇ ਤਰ੍ਹਾਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਟਰਾਈ ਕਰ ਸਕਦੇ ਹੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਵੀ ਤੁਹਾਡਾ ਨਹੁੰ ਚਬਾਉਣ ਦਾ ਮਨ ਕਰੇ ਤਾਂ ਅਪਣਾ ਧਿਆਨ ਭਟਕਾ ਲਉ। ਇਸ ਲਈ ਤੁਸੀਂ ਕੋਈ ਕਿਤਾਬ ਪੜ੍ਹਨਾ, ਫ਼ਿਲਮ ਦੇਖਣਾ, ਗਾਣਾ ਸੁਣਨਾ ਆਦਿ ਕੋਈ ਅਪਣਾ ਮਨਪਸੰਦ ਕੰਮ ਕਰ ਸਕਦੇ ਹੋ। ਨਹੁੰਆਂ ’ਤੇ ਹਮੇਸ਼ਾ ਨੇਲ ਪਾਲਿਸ਼ ਲਗਾ ਕੇ ਰੱਖੋ। ਅਜਿਹੇ ਵਿਚ ਨੇਲ ਪਾਲਿਸ਼ ਦੀ ਤੇਜ਼ ਸੁਗੰਧ ਅਤੇ ਸਵਾਦ ਕਾਰਨ ਤੁਸੀਂ ਅਪਣੇ ਆਪ ਹੀ ਨਹੁੰ ਚਬਾਉਣਾ ਬੰਦ ਕਰ ਦੇਵੋਗੇ।

(For more Punjabi news apart from Nail biting can cause stomach infection Health News , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement