ਅਚਾਨਕ ਬਲੱਡ ਪ੍ਰੈਸ਼ਰ ਘੱਟ ਜਾਣ ’ਤੇ ਅਪਣਾਉ ਇਹ ਨੁਸਖ਼ੇ
Published : May 18, 2023, 7:53 am IST
Updated : May 18, 2023, 7:53 am IST
SHARE ARTICLE
photo
photo

ਘੱਟ ਬਲੱਡ ਪ੍ਰੈਸ਼ਰ ਕਾਰਨ ਦਿਲ, ਦਿਮਾਗ਼ ਅਤੇ ਮਹੱਤਵਪੂਰਨ ਅੰਗਾਂ ਵਿਚ ਖ਼ੂਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ

 

ਬਲੱਡ ਪ੍ਰੈਸ਼ਰ ਤਣਾਅ ਨਾਲ ਪੈਦਾ ਹੋਣ ਵਾਲੀ ਬੀਮਾਰੀ ਹੈ ਜਿਸ ਦਾ ਘਟਣਾ ਅਤੇ ਵਧਣਾ ਦੋਵੇਂ ਹੀ ਖ਼ਤਰਨਾਕ ਹਨ। ਬਲੱਡ ਪ੍ਰੈਸ਼ਰ ਵੱਧ ਜਾਵੇ ਤਾਂ ਇਹ ਦਿਲ ਅਤੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਜੇਕਰ ਘੱਟ ਜਾਵੇ ਤਾਂ ਦਿਲ ਦਾ ਦੌਰਾ ਤਕ ਪੈ ਸਕਦਾ ਹੈ। ਘੱਟ ਬਲੱਡ ਪ੍ਰੈਸ਼ਰ ਕਾਰਨ ਦਿਲ, ਦਿਮਾਗ਼ ਅਤੇ ਮਹੱਤਵਪੂਰਨ ਅੰਗਾਂ ਵਿਚ ਖ਼ੂਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ। ਚੱਕਰ ਆਉਣਾ ਜਾਂ ਦਿਲ ਕੱਚਾ ਹੋਣਾ ਜਿਹੀਆਂ ਪ੍ਰੇਸ਼ਾਨੀਆਂ ਵੀ ਘੱਟ ਬਲੱਡ ਪ੍ਰੈਸ਼ਰ ਕਾਰਨ ਹੁੰਦੀਆਂ ਹਨ।

ਬਲੱਡ ਪ੍ਰੈਸ਼ਰ ਵਿਚ ਕਮੀ ਆਉਣਾ ਲੋਕ ਹਲਕੇ ’ਚ ਲੈਂਦੇ ਹਨ ਅਤੇ ਉਸ ਦਾ ਕੋਈ ਇਲਾਜ ਨਹੀਂ ਕਰਦੇ। ਘੱਟ ਬਲੱਡ ਪ੍ਰੈਸ਼ਰ ਇਕ ਵੱਡੀ ਪ੍ਰੇਸ਼ਾਨੀ ਹੈ, ਜਿਸ ਦਾ ਇਲਾਜ ਜ਼ਰੂਰੀ ਹੈ। ਘੱਟ ਬਲੱਡ ਪ੍ਰੈਸ਼ਰ ਨੂੰ ਹਾਈਪਰਟੈਨਸ਼ਨ ਕਿਹਾ ਜਾਂਦਾ ਹੈ। ਇਹ ਇਕ ਅਜਿਹੀ ਸਥਿਤੀ ਹੈ, ਜਦੋਂ ਸਰੀਰ ਦੇ ਸਾਰੇ ਅੰਗਾਂ ਵਿਚ ਖ਼ੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਨਹੀਂ ਪਹੁੰਚ ਸਕਦਾ। ਅਜਿਹੀ ਸਥਿਤੀ ਉਸ ਸਮੇਂ ਪੈਦਾ ਹੁੰਦੀ ਹੈ, ਜਦੋਂ ਕਿਸੇ ਵਿਅਕਤੀ ਦਾ ਬਲੱਡ ਪ੍ਰੈਸ਼ਰ ਆਮ (80/120 ) ਤੋਂ ਘੱਟ ਹੋ ਜਾਂਦਾ ਹੈ ਜਿਸ ਕਾਰਨ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਇਕਦਮ ਘੱਟ ਹੋ ਜਾਵੇ, ਦਿਲ ਘਬਰਾਉਣ ਤੇ ਚੱਕਰ ਆਉਣ ਲੱਗੇ ਤਾਂ ਤੁਸੀਂ ਕੈਫ਼ੀਨ ਦਾ ਸੇਵਨ ਕਰੋ। ਚਾਹ ਅਤੇ ਕੌਫ਼ੀ ਕੈਫ਼ੀਨ ਦਾ ਚੰਗਾ ਸਰੋਤ ਹੈ ਜਿਸ ਦਾ ਸੇਵਨ ਕਰ ਕੇ ਤੁਸੀਂ ਜਲਦ ਹੀ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰ ਸਕਦੇ ਹੋ।

ਘੱਟ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਅਪਣੀ ਡਾਈਟ ਵਿਚ ਤਰਲ ਚੀਜ਼ਾਂ ਦਾ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਉ। ਤੁਸੀਂ ਤਰਲ ਪਦਾਰਥਾਂ ਵਿਚ ਨਾਰੀਅਲ ਪਾਣੀ ਅਤੇ ਫ਼ਰੂਟ ਜੂਸ ਦਾ ਵੀ ਸੇਵਨ ਕਰ ਸਕਦੇ ਹੋ। ਲੋਅ ਬੀਪੀ ਦੇ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਉਹ ਸਵੇਰੇ-ਸਵੇਰੇ ਬਿਨਾਂ ਕੁੱਝ ਖਾਧੇ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨ। ਤੁਲਸੀ ਦੇ ਪੱਤਿਆਂ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮਿਲਦਾ ਹੈ, ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਵਿਚ ਮਦਦ ਕਰਦੇ ਹਨ। ਇੰਨਾ ਹੀ ਨਹੀਂ ਤੁਲਸੀ ਕੈਲੇਸਟਰੋਲ ਨੂੰ ਵੀ ਕੰਟਰੋਲ ਰਖਦੀ ਹੈ। ਬਾਦਾਮ ਵਾਲਾ ਦੁੱਧ ਸਰੀਰ ਦੇ ਨਾਲ-ਨਾਲ ਦਿਮਾਗ਼ ਲਈ ਫ਼ਾਇਦੇਮੰਦ ਹੁੰਦਾ ਹੈ, ਜੋ ਘੱਟ ਬਲੱਡ ਪ੍ਰੈਸ਼ਰ ਨੂੰ ਬਿਹਤਰ ਕਰਦਾ ਹੈ। ਘੱਟ ਬਲੱਡ ਪ੍ਰੈਸ਼ਰ ਦਾ ਇਲਾਜ ਕਸਰਤ ਕਰ ਕੇ ਵੀ ਕੀਤਾ ਜਾ ਸਕਦਾ ਹੈ ਤਾਕਿ ਸਰੀਰ ਦੇ ਸਾਰੇ ਅੰਗਾਂ ਤਕ ਖ਼ੂਨ ਦਾ ਪ੍ਰਵਾਹ ਪਹੁੰਚ ਸਕੇ ਅਤੇ ਬਲੱਡ ਪ੍ਰੈਸ਼ਰ ਵੱਧ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM
Advertisement