Health Care: ਹੱਡੀਆਂ ਨੂੰ ਮਜ਼ਬੂਤ ਕਰਨ ਲਈ ਅਪਣਾਉ ਇਹ ਤਰੀਕੇ
Published : Jul 18, 2024, 3:34 pm IST
Updated : Jul 18, 2024, 3:34 pm IST
SHARE ARTICLE
Health Care: Follow these methods to strengthen bones
Health Care: Follow these methods to strengthen bones

ਸਰਦੀਆਂ ਵਿਚ ਜੇਕਰ ਤੁਹਾਡੀ ਹੱਡੀ ਟੁਟ ਜਾਵੇ ਤਾਂ ਖਾਉ ਇਹ ਚੀਜ਼ਾਂ 2 ਚਮਚ ਦੇਸੀ ਘਿਉ, 1 ਚਮਚ ਗੁੜ ਅਤੇ 1 ਚਮਚ ਹਲਦੀ ਨੂੰ 1 ਗਲਾਸ ਪਾਣੀ ਵਿਚ ਉਬਾਲੋ। ਜ

ਕਿਸੇ ਹਾਦਸੇ ਕਾਰਨ ਜੇਕਰ ਹੱਡੀ ਟੁਟ ਜਾਵੇ ਤਾਂ ਉਸ ਨੂੰ ਠੀਕ ਹੋਣ ’ਚ ਬਹੁਤ ਸਮਾਂ ਲਗਦਾ ਹੈ। ਖ਼ਾਸ ਕਰ ਕੇ ਸਰਦੀਆਂ ਵਿਚ ਟੁਟੀ ਹੱਡੀ ਦਾ ਦਰਦ ਸਹਿਣਾ ਮੁਸ਼ਕਲ ਹੋ ਜਾਂਦਾ ਹੈ। ਇਕ ਵਾਰ ਲਗਾਇਆ ਪਲਾਸਟਰ ਘੱਟੋ-ਘੱਟ 1-2 ਮਹੀਨਿਆਂ ਤਕ ਲੱਗਾ ਰਹਿੰਦਾ ਹੈ। ਉਥੇ ਹੀ ਹੱਡੀ ਟੁਟਣ ਦਾ ਦਰਦ ਸਾਰੀ ਉਮਰ ਰਹਿੰਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਹੱਡੀ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਕਿਹੜੀ-ਕਿਹੜੀ ਡਾਈਟ ਲੈਣੀ ਚਾਹੀਦੀ ਹੈ।


ਸੜਕ ਹਾਦਸਾ ਹੋਣ ’ਤੇ ਹੱਡੀ ਬੁਰੀ ਤਰ੍ਹਾਂ ਟੁਟ ਜਾਂਦੀ ਹੈ ਜਾਂ ਡਿਸਪਲੇਸ ਹੋ ਜਾਂਦੀ ਹੈ। ਫਸਟ ਏਡ ਵਿਚ ਪਹਿਲਾਂ ਪੀੜਤ ਨੂੰ ਬਰਫ਼ ਨਾਲ ਸੇਕ ਦਿਉ ਅਤੇ ਫਿਰ ਉਸ ਨੂੰ ਤੁਰਤ ਡਾਕਟਰ ਕੋਲ ਲੈ ਕੇ ਜਾਉ। ਐਕਸ-ਰੇਅ ਜ਼ਰੀਏ ਡਾਕਟਰ ਹੱਡੀ ਵਿਚ ਫ਼ਰੈਕਚਰ ਜਾਂ ਬੋਨ ਡਿਸਪਲੇਸ ਹੋਣ ਦਾ ਸਹੀ ਤਰੀਕੇ ਨਾਲ ਪਤਾ ਚਲ ਜਾਵੇਗਾ।


 2 ਚਮਚ ਦੇਸੀ ਘਿਉ, 1 ਚਮਚ ਗੁੜ ਅਤੇ 1 ਚਮਚ ਹਲਦੀ ਨੂੰ 1 ਗਲਾਸ ਪਾਣੀ ਵਿਚ ਉਬਾਲੋ। ਜਦੋਂ ਮਿਸ਼ਰਣ ਠੰਢਾ ਹੋ ਜਾਵੇ ਤਾਂ ਇਸ ਦਾ ਸੇਵਨ ਕਰੋ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਹੱਡੀ ਤੇਜ਼ੀ ਨਾਲ ਜੁੜ ਜਾਂਦੀ ਹੈ।


 1 ਚਮਚ ਹਲਦੀ ਨੂੰ ਪੀਸੇ ਹੋਏ ਪਿਆਜ਼ ਵਿਚ ਮਿਲਾ ਕੇ ਇਕ ਕਪੜੇ ਵਿਚ ਬੰਨ੍ਹ ਲਉ। ਫਿਰ ਇਸ ਕਪੜੇ ਨੂੰ ਤਿਲ ਦੇ ਤੇਲ ਵਿਚ ਗਰਮ ਕਰੋ। ਇਸ ਨੂੰ ਫ਼ਰੈਕਚਰ ਵਾਲੀ ਥਾਂ ’ਤੇ ਲਗਾਉ


 ਟੁਟੀ ਹੱਡੀ ਨੂੰ ਠੀਕ ਕਰਨ ਲਈ ਡਾਈਟ ਵਿਚ ਕੈਲਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਡੀ ਅਤੇ ਵਿਟਾਮਿਨ ਕੇ ਲਉ। ਇਹ ਹੱਡੀਆਂ ਨੂੰ ਜੋੜਨ ਵਿਚ ਸਹਾਇਤਾ ਕਰਦੇ ਹਨ। ਇਸ ਲਈ ਭੋਜਨ ਵਿਚ ਫੁੱਲਗੋਭੀ, ਬਰੋਕਲੀ, ਪੱਤਾਗੋਭੀ, ਹਰੀਆਂ ਸਬਜ਼ੀਆਂ, ਖੱਟੇ ਫੱਲ ਖਾਉ।


 ਵਿਟਾਮਿਨ ਸੀ ਟੁਟੀ ਹੱਡੀ ਨੂੰ ਜਲਦੀ ਠੀਕ ਕਰਦਾ ਹੈ। ਇਸ ਲਈ ਖ਼ੁਰਾਕ ਵਿਚ ਨਿੰਬੂ, ਸੰਤਰਾ, ਟਮਾਟਰ, ਅੰਗੂਰ, ਪਪੀਤਾ, ਕੀਵੀ ਆਦਿ ਸ਼ਾਮਲ ਕਰੋ।
 ਸਰੀਰ ਵਿਚ ਜਲਣ ਅਤੇ ਸੋਜ ਵਧਾਉਣ ਵਾਲੇ ਫ਼ੂਡਜ਼ ਜਿਵੇਂ ਖੰਡ, ਲਾਲ ਮੀਟ, ਡੇਅਰੀ ਪ੍ਰੋਡਕਟ, ਪ੍ਰੋਸੈਸਡ ਫ਼ੂਡ, ਤੇਲ ਅਤੇ ਜੰਕ ਫ਼ੂਡ ਤੋਂ ਪਰਹੇਜ਼ ਕਰੋ। ਇਸ ਨਾਲ ਤੁਹਾਡੀ ਸਮੱਸਿਆ ਘੱਟ ਹੋਣ ਦੇ ਬਜਾਏ ਵੱਧ ਸਕਦੀ ਹੈ।


ਅਨਾਨਾਸ ਵਿਚ ਬਰੋਮਿਲਿਅਨ ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਹੱਡੀਆਂ ਨੂੰ ਤੇਜ਼ੀ ਨਾਲ ਜੋੜਨ ਵਿਚ ਸਹਾਇਤਾ ਕਰਦਾ ਹੈ। ਤੁਸੀਂ ਇਸ ਦੇ ਜੂਸ ਨੂੰ ਡਾਈਟ ’ਚ ਵੀ ਸ਼ਾਮਲ ਕਰ ਸਕਦੇ ਹੋ।


 ਕੈਫ਼ੀਨ ਨਾਲ ਭਰਪੂਰ ਡਿ੍ਰੰਕ ਜਿਵੇਂ ਕਿ ਚਾਹ ਅਤੇ ਕੌਫ਼ੀ ਹੀਲਿੰਗ ਅਬਿਲਿਟੀ ਨੂੰ ਘਟਾਉਂਦੀ ਹੈ। ਇਸ ਲਈ ਉਨ੍ਹਾਂ ਤੋਂ ਜਿੰਨਾ ਹੋ ਸਕੇ ਦੂਰੀ ਰੱਖੋ। ਕੋਲਡ ਡਰਿੰਕ ਦਾ ਸੇਵਨ ਵੀ ਨਾ ਕਰੋ।


 ਹਲਦੀ ਦੇ ਐਂਟੀ-ਇਨਫ਼ਲੇਮੇਟਰੀ ਅਤੇ ਐਂਟੀ-ਸੈਪਟਿਕ ਗੁਣ ਫ਼ਰੈਕਚਰ ਨੂੰ ਜਲਦੀ ਠੀਕ ਕਰਨ ਵਿਚ ਸਹਾਇਤਾ ਕਰਦੇ ਹਨ।
 ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਗਰਮ ਰਾਈ ਦੇ ਤੇਲ ਨਾਲ ਟੁੱਟੀ ਹੱਡੀ ਵਾਲੀ ਥਾਂ ਦੀ ਮਾਲਸ਼ ਕਰੋ। ਪਰ ਘੱਟੋ-ਘੱਟ ਭੋਜਨ ਵਿਚ ਤੇਲ ਦੀ ਵਰਤੋਂ ਜ਼ਰੂਰ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement