ਕਿਹੜੇ ਵਿਟਾਮਿਨ ਦੀ ਘਾਟ ਕਾਰਨ ਵੱਧ ਸਕਦਾ ਤੁਹਾਡਾ ਭਾਰ, ਕਿਵੇਂ ਕੀਤਾ ਜਾਵੇ ਕੰਟਰੋਲ
Published : Sep 18, 2022, 4:42 pm IST
Updated : Sep 18, 2022, 4:42 pm IST
SHARE ARTICLE
Which vitamin deficiency can increase your weight
Which vitamin deficiency can increase your weight

ਜਾਣੋ ਭਾਰ ਕੰਟਰੋਲ ਕਰਨ ਦੇ ਤਰੀਕੇ

 

ਸਰੀਰ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਲਈ ਵਿਟਾਮਿਨ ਸਰੀਰ ਵਿਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਇਨ੍ਹਾਂ ਦਾ ਸੰਤੁਲਨ ਵਿਗੜਣ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ। ਕੁੱਝ ਵਿਟਾਮਿਨਸ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਘਾਟ ਕਾਰਨ ਤੁਹਾਡਾ ਭਾਰ ਵੀ ਵਧ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਵਿਟਾਮਿਨਸ ਦੇ ਬਾਰੇ 'ਚ...

ਵਿਟਾਮਿਨ-ਏ
ਵਿਟਾਮਿਨ-ਏ ਦੀ ਘਾਟ ਹੋਣ ਨਾਲ ਤੁਹਾਡੇ ਫੈਟ ਸੈਲਸ ਅਤੇ ਹਾਰਮੋਨਸ ਦੇ ਸੰਤੁਲਨ 'ਚ ਸਮੱਸਿਆ ਆ ਸਕਦੀ ਹੈ। ਹਾਰਮੋਨਸ ਦੇ ਬਦਲਾਅ ਕਾਰਨ ਤੁਹਾਡਾ ਭਾਰ ਵਧ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਸਕਿਨ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਵਿਟਾਮਿਨ ਦੀ ਘਾਟ ਪੂਰੀ ਕਰਨ ਲਈ ਤੁਸੀਂ ਸਪਲੀਮੈਂਟਸ ਵੀ ਲੈ ਸਕਦੇ ਹੋ। ਪਰ ਕਿਸੇ ਵੀ ਸਪਲੀਮੈਂਟਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ।

ਵਿਟਾਮਿਨ-ਬੀ
ਭਾਰ ਵਧਣ ਦਾ ਇਕ ਕਾਰਨ ਵਿਟਾਮਿਨ-ਬੀ ਵੀ ਹੋ ਸਕਦਾ ਹੈ। ਖੋਜ 'ਚ ਵੀ ਇਹ ਗੱਲ ਸਾਬਤ ਹੋਈ ਹੈ ਕਿ ਇਟਿੰਗ ਡਿਸਆਰਡਰ ਅਤੇ ਭਾਰ ਵਧਣ ਦਾ ਕਾਰਨ ਵਿਟਾਮਿਨ-ਬੀ ਦੀ ਘਾਟ ਪਾਈ ਜਾਂਦੀ ਹੈ। ਇਸ ਵਿਟਾਮਿਨ ਦੀ ਘਾਟ ਨੂੰ ਪੂਰਾ ਕਰਨ ਲਈ ਤੁਸੀਂ ਬੀਨਸ, ਬਰੈੱਡ, ਗਰੇਨਸ, ਆਂਡੇ ਆਦਿ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। 

ਵਿਟਾਮਿਨ-ਸੀ
ਭਾਰ ਵਧਣ ਦਾ ਇਕ ਕਾਰਨ ਵਿਟਾਮਿਨ-ਸੀ ਹੋ ਸਕਦਾ ਹੈ। ਇਹ ਤੁਹਾਡਾ ਮੈਟਾਬੋਲੀਜ਼ਮ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ, ਇਸ ਨਾਲ ਤੁਹਾਡੇ ਫੈਟ ਸੈਲਸ ਵੀ ਘੱਟ ਹੁੰਦੇ ਹਨ। ਪਰ ਜੇਕਰ ਸਰੀਰ 'ਚ ਵਿਟਾਮਿਨ-ਸੀ ਦੀ ਘਾਟ ਹੋ ਜਾਵੇ ਤਾਂ ਫੈਟ ਸੈਲਸ ਵਧ ਵੀ ਸਕਦੇ ਹਨ, ਜਿਸ ਕਾਰਨ ਭਾਰ ਵੀ ਤੇਜ਼ੀ ਨਾਲ ਵਧ ਸਕਦਾ ਹੈ। ਤੁਸੀਂ ਜਾਮੁਨ, ਟਮਾਟਰ, ਬ੍ਰੋਕਲੀ ਅਤੇ ਸਪ੍ਰਾਊਟਸ ਵਰਗੀਆਂ ਚੀਜ਼ਾਂ ਖਾ ਸਕਦੇ ਹੋ। ਮਾਹਰਾਂ ਮੁਤਾਬਕ ਵਿਟਾਮਿਨ-ਸੀ ਦੀ ਭਰਪੂਰ ਮਾਤਰਾ 'ਚ ਸੇਵਨ ਕਰਨ ਨਾਲ ਤਣਾਅ ਵੀ ਘੱਟ ਹੁੰਦਾ ਹੈ। 

ਵਿਟਾਮਿਨ-ਡੀ
ਵਿਟਾਮਿਨ-ਡੀ ਦੀ ਘਾਟ ਨਾਲ ਵੀ ਤੁਹਾਡਾ ਭਾਰ ਵਧ ਸਕਦਾ ਹੈ। ਇਸ ਵਿਟਾਮਿਨ ਦੀ ਘਾਟ ਨਾਲ ਵੀ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਹ  ਤੁਹਾਡੇ ਸਰੀਰ 'ਚੋਂ ਮੋਟਾਪੇ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ-ਡੀ ਦੀ ਘਾਟ ਤੁਹਾਡੇ ਸਰੀਰ ਲਈ ਵੀ ਨੁਕਸਾਨਦਾਇਕ ਹੋ ਸਕਦੀ ਹੈ। ਭਰਪੂਰ ਮਾਤਰਾ 'ਚ ਧੁੱਪ ਲੈ ਕੇ ਤੁਸੀਂ ਵਿਟਾਮਿਨ-ਡੀ ਦੀ ਘਾਟ ਪੂਰੀ ਕਰ ਸਕਦੇ ਹੋ। ਇਸ ਤੋਂ ਇਲਾਵਾ ਆਂਡੇ ਦੀ ਜਰਦੀ, ਦਲੀਆ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਤੁਸੀਂ ਵਿਟਾਮਿਨ-ਡੀ ਦੀ ਘਾਟ ਪੂਰੀ ਕਰਨ ਲਈ ਕਰ ਸਕਦੇ ਹੋ। 

  ਭਾਰ ਕੰਟਰੋਲ ਕਰਨ ਦੇ ਤਰੀਕੇ
-ਭਾਰ ਕੰਟਰੋਲ ਰੱਖਣ ਲਈ ਫਾਈਬਰ ਨਾਲ ਭਰਪੂਰ ਖੁਰਾਕ ਦਾ ਸੇਵਨ ਕਰੋ। 
-ਸੂਰਜ ਛਿੱਪਣ ਤੋਂ ਪਹਿਲਾ ਰਾਤ ਦਾ ਖਾਣਾ ਖਾਓ।
- ਖਾਣਾ ਖਾ ਕੇ 1 ਘੰਟਾ ਸੈਰ ਕਰੋ।
-ਆਪਣੇ ਖਾਣੇ ਦਾ ਇਕ ਸਮਾਂ ਨਿਰਧਾਰਿਤ ਕਰੋ। 
-ਮਿੱਠੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਨਾ ਕਰੋ। 
-ਘਿਓ, ਤੇਲ ਅਤੇ ਚਿਕਨਾਈ ਵਾਲੀਆਂ ਚੀਜ਼ਾਂ ਦਾ ਸੇਵਨ ਵੀ ਨਾ ਕਰੋ। 
-ਫ਼ਲ, ਵਿਟਾਮਿਨਸ, ਮਿਨਰਲਸ ਵਰਗੀਆਂ ਚੀਜ਼ਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ।
-ਜੇਕਰ ਤੁਸੀਂ ਭਾਰ ਵਧਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਭਰਪੂਰ ਮਾਤਰਾ 'ਚ ਪਾਣੀ ਪੀਓ। ਅਜਿਹੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰੋ ਜਿਸ ਨਾਲ ਸਰੀਰ 'ਚ ਫੈਟ ਵਧੇ। 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement