ਗਰਭ ਅਵਸਥਾ ਵਿਚ ਖਾਣੇ ਚਾਹੀਦੇ ਹਨ ਕਾਲੇ ਰੰਗ ਦੇ ਅੰਗੂਰ, ਮਿਲਣਗੇ ਕਈ ਫਾਇਦੇ
Published : Oct 18, 2022, 5:35 pm IST
Updated : Oct 18, 2022, 5:35 pm IST
SHARE ARTICLE
photo
photo

ਕਮਰ ਦਰਦ, ਥਕਾਵਟ ਦੀ ਸਮੱਸਿਆ ਰਹਿੰਦੀ ਹੈ ਦੂਰ

 

ਮੁਹਾਲੀ: ਕੋਰੋਨਾ ਦੇ ਚਲਦੇ ਲੋਕ ਜ਼ਿਆਦਾਤਰ ਇਮਿਊਨਿਟੀ ਵਧਾਉਣ ’ਤੇ ਜ਼ੋਰ ਦੇ ਰਹੇ ਹਨ। ਅਜਿਹੇ ਵਿਚ ਗਰਭ ਅਵਸਥਾ ਵਿਚ ਕੀ ਖਾਈਏ ਅਤੇ ਕੀ ਨਹੀਂ, ਔਰਤਾਂ ਲਈ ਸੱਭ ਤੋਂ ਵੱਡੀ ਸਮੱਸਿਆ ਹੈ। ਇਸ ਸਮੇਂ ਦੌਰਾਨ ਔਰਤ ਨੂੰ ਸਿਹਤਮੰਦ, ਸੰਤੁਲਿਤ ਅਤੇ ਰੁੱਤ ਅਨੁਸਾਰ ਅਪਣੀ ਡਾਈਟ ਬਣਾਉਣੀ ਚਾਹੀਦੀ ਹੈ। ਇਸ ਮੌਸਮ ਵਿਚ ਅੰਗੂਰ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਗਰਭ ਅਵਸਥਾ ਵਿਚ ਇਸ ਦੇ ਕੁੱਝ ਨੁਕਸਾਨ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਕੀ ਤੁਹਾਨੂੰ ਗਰਭ ਅਵਸਥਾ ਵਿਚ ਅੰਗੂਰ ਖਾਣੇ ਚਾਹੀਦੇ ਹਨ ਜਾਂ ਨਹੀਂ: 

 ਕੈਲਸ਼ੀਅਮ, ਆਇਰਨ, ਕੋਬਾਲਟ, ਟਾਰਟਰਿਕ ਐਸਿਡ, ਮੈਂਗਨੀਜ਼ ਅਤੇ ਵਿਟਾਮਿਨ ਨਾਲ ਭਰਪੂਰ ਅੰਗੂਰ ਗਰਭ ਅਵਸਥਾ ਵਿਚ ਫ਼ਾਇਦੇਮੰਦ ਹੁੰਦੇ ਹਨ। ਪਰ ਇਸ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ ਵੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਲਈ ਗਰਭਵਤੀ ਔਰਤ ਨੂੰ ਇਕ ਦਿਨ ਵਿਚ ਇਕ ਕੌਲੀ ਤੋਂ ਜ਼ਿਆਦਾ ਅੰਗੂਰ ਨਹੀਂ ਖਾਣੇ ਚਾਹੀਦੇ। ਤੁਸੀਂ ਇਸ ਨੂੰ ਸਵੇਰੇ, ਸ਼ਾਮ, ਦੁਪਹਿਰ ਵਿਚ ਸਨੈਕ ਦੇ ਰੂਪ ਵਿਚ ਖਾ ਸਕਦੇ ਹੋ। ਵੈਸੇ ਤਾਂ ਤੁਸੀਂ ਕਿਸੇ ਵੀ ਰੰਗ ਦੇ ਅੰਗੂਰ ਖਾ ਸਕਦੇ ਹੋ ਪਰ ਕਾਲੇ ਅੰਗੂਰ ਖਾਣਾ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ।

ਗਰਭ ਅਵਸਥਾ ਵਿਚ ਅਨੀਮੀਆ ਨਾ ਹੋਵੇ ਇਸ ਲਈ ਡਾਈਟ ਵਿਚ ਅੰਗੂਰ ਜ਼ਰੂਰ ਸ਼ਾਮਲ ਕਰੋ। ਇਸ ਵਿਚ ਆਇਰਨ ਹੁੰਦਾ ਹੈ ਜਿਸ ਕਾਰਨ ਸਰੀਰ ਵਿਚ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ। ਅੰਗੂਰ ਵਿਚ ਮੈਂਗਨੀਸ਼ੀਅਮ ਹੁੰਦਾ ਹੈ ਜਿਸ ਨਾਲ ਗਰਭ ਅਵਸਥਾ ਵਿਚ ਚੱਕਰ ਆਉਣੇ, ਕਮਰ ਦਰਦ, ਥਕਾਵਟ ਦੀ ਸਮੱਸਿਆ ਦੂਰ ਰਹਿੰਦੀ ਹੈ। 

ਗਰਭ ਅਵਸਥਾ ਵਿਚ ਅਕਸਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਜੋ ਬਾਅਦ ਵਿਚ ਬਵਾਸੀਰ ਦਾ ਰੂਪ ਲੈ ਲੈਂਦੀ ਹੈ ਪਰ ਅੰਗੂਰ ਵਿਚ ਫ਼ਾਈਬਰ ਹੁੰਦਾ ਹੈ ਜੋ ਮਲ ਤਿਆਗ ਵਿਚ ਸਹਾਇਤਾ ਕਰਦਾ ਹੈ। ਨਾਲ ਹੀ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਮਾਹਰਾਂ ਅਨੁਸਾਰ ਅੰਗੂਰ ਸਵਾਦ ਵਿਚ ਖੱਟਾ ਹੁੰਦਾ ਹੈ। ਇਸ ਲਈ ਇਸ ਦੀ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ ਮੂੰਹ ਦੇ ਸਵਾਦ ਨੂੰ ਖ਼ਰਾਬ ਕਰ ਸਕਦਾ ਹੈ।

 ਫ਼ਾਈਬਰ ਜ਼ਿਆਦਾ ਹੋਣ ਕਾਰਨ ਇਸ ਨਾਲ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਲੋੜ ਅਨੁਸਾਰ ਹੀ ਇਸ ਦਾ ਸੇਵਨ ਕਰੋ। ਜ਼ਿਆਦਾ ਮਾਤਰਾ ਵਿਚ ਇਸ ਦਾ ਸੇਵਨ ਕਰਨ ਨਾਲ ਦਸਤ, ਛਾਤੀ ਵਿਚ ਜਲਣ, ਉਲਟੀ, ਜੀ ਮਚਲਾਉਣਾ, ਭਾਰ ਵਧਣਾ, ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement