Health News: ਨਹਾਉਣ ਵਾਲੇ ਪਾਣੀ ਵਿਚ ਫਟਕਰੀ ਮਿਲਾ ਕੇ ਵਰਤਣ ਨਾਲ ਸਿਹਤ ਅਤੇ ਚਮੜੀ ਨੂੰ ਮਿਲਣਗੇ ਕਈ ਫ਼ਾਇਦੇ
Published : Oct 18, 2024, 9:04 am IST
Updated : Oct 18, 2024, 9:04 am IST
SHARE ARTICLE
The skin will get many benefits with the  Alum Health New
The skin will get many benefits with the Alum Health New

Health News: ਪਾਣੀ ਵਿਚ ਹਲਦੀ ਮਿਲਾ ਕੇ ਨਹਾਉਣ ਨਾਲ ਦਿਨ ਭਰ ਦੀ ਥਕਾਵਟ ਦੂਰ ਹੁੰਦੀ ਹੈ।

The skin will get many benefits with the  Alum Health News: ਸਿਹਤਮੰਦ ਅਤੇ ਸੁੰਦਰ ਚਮੜੀ ਹਾਸਲ ਕਰਨੀ ਹੈ ਤਾਂ ਇਸ ਲਈ ਸਿਰਫ਼ ਚਿਹਰੇ ਨੂੰ ਚਮਕਾਉਣ ਨਾਲ ਕੰਮ ਨਹੀਂ ਚਲਦਾ, ਇਸ ਲਈ ਪੂਰੀ ਚਮੜੀ ਨੂੰ ਲੋੜੀਂਦਾ ਪੋਸ਼ਣ ਪ੍ਰਦਾਨ ਕਰਨਾ ਜ਼ਰੂਰੀ ਹੈ। ਕੁੱਝ ਲੋਕ ਸਿਰਫ਼ ਅਪਣੇ ਚਿਹਰੇ ਨੂੰ ਸੁੰਦਰ ਬਣਾਉਣ ਲਈ ਵੱਖ-ਵੱਖ ਨੁਸਖ਼ਿਆਂ ਦੀ ਕੋਸ਼ਿਸ਼ ਕਰਦੇ ਹਨ, ਪਰ ਜਦੋਂ ਗੱਲ ਪੂਰੇ ਸਰੀਰ ਨੂੰ ਪੋਸ਼ਣ ਪ੍ਰਦਾਨ ਕਰਨ ਦੀ ਆਉਂਦੀ ਹੈ, ਤਾਂ ਨਹਾਉਣ ਵਾਲੇ ਪਾਣੀ ਵਿਚ ਫਟਕਰੀ ਮਿਲਾ ਕੇ ਵਰਤਣਾ ਲਾਭਦਾਇਕ ਸਾਬਤ ਹੁੰਦਾ ਹੈ। ਫਟਕਰੀ ਵਿਚ ਕਈ ਔਸ਼ਧੀ ਗੁਣ ਮਿਲ ਜਾਂਦੇ ਹਨ ਜੋ ਸਰੀਰ ਨੂੰ ਸਿਹਤਮੰਦ ਅਤੇ ਚਮੜੀ ਨੂੰ ਸਿਹਤਮੰਦ ਬਣਾਉਣ ਵਿਚ ਵੀ ਮਦਦ ਕਰਦੇ ਹਨ।

ਫਟਕਰੀ ਅਲੂਮੀਨੀਅਮ, ਪੋਟਾਸ਼ੀਅਮ ਅਤੇ ਸਲਫੇਟ ਦਾ ਬਣਿਆ ਮਿਸ਼ਰਣ ਹੈ। ਫਟਕਰੀ ਨੂੰ ਕ੍ਰਿਸਟਲ ਦੇ ਰੂਪ ਵਿਚ ਤਿਆਰ ਕੀਤਾ ਜਾਂਦਾ ਹੈ। ਕੁੱਝ ਲੋਕ ਸਰਦੀਆਂ ਵਿਚ ਫਟਕਰੀ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਫਟਕਰੀ ਦੀ ਵਰਤੋਂ ਪਾਣੀ ਨੂੰ ਸਾਫ਼ ਕਰਨ, ਕਈ ਸੁੰਦਰਤਾ ਉਤਪਾਦਾਂ ਅਤੇ ਦਵਾਈਆਂ ਵਿਚ ਕੀਤੀ ਜਾਂਦੀ ਹੈ। ਫਟਕਰੀ ਵਿਚ ਐਂਟੀਸੈਪਟਿਕ ਅਤੇ ਐਂਟੀ-ਇੰਫਲੇਮੇਟਰੀ ਗੁਣ ਮਿਲ ਜਾਂਦੇ ਹਨ। ਲੋਕ ਅਕਸਰ ਸ਼ੇਵ ਕਰਨ ਤੋਂ ਬਾਅਦ ਅਪਣੇ ਚਿਹਰੇ ’ਤੇ ਫਟਕਰੀ ਦੀ ਵਰਤੋਂ ਕਰਦੇ ਹਨ।

ਪਾਣੀ ਵਿਚ ਹਲਦੀ ਮਿਲਾ ਕੇ ਨਹਾਉਣ ਨਾਲ ਦਿਨ ਭਰ ਦੀ ਥਕਾਵਟ ਦੂਰ ਹੁੰਦੀ ਹੈ। ਇਸ ਨਾਲ ਮਾਸਪੇਸ਼ੀਆਂ ਨੂੰ ਰਾਹਤ ਮਿਲਦੀ ਹੈ। ਜੇ ਤੁਸੀਂ ਕਿਸੇ ਵੀ ਸਰੀਰਕ ਗਤੀਵਿਧੀ ਤੋਂ ਬਾਅਦ ਥੱਕ ਜਾਂਦੇ ਹੋ, ਤਾਂ ਫਟਕਰੀ ਮਿਲਾ ਕੇ ਪਾਣੀ ਨਾਲ ਨਹਾਉ। ਜੇਕਰ ਬੱਚਿਆਂ ਦੇ ਪੈਰਾਂ ਵਿਚ ਦਰਦ ਹੋਵੇ ਤਾਂ ਉਨ੍ਹਾਂ ਦੇ ਅਪਣੇ ਪੈਰਾਂ ਨੂੰ ਕੋਸੇ ਪਾਣੀ ਵਿਚ ਫਟਕਰੀ ਵਾਲੇ ਪਾਣੀ ਵਿਚ ਡੁਬੋ ਕੇ ਰਖਣਾ ਚਾਹੀਦਾ ਹੈ। ਗਰਮ ਪਾਣੀ ਵਿਚ ਫਟਕਰੀ ਪਾ ਕੇ ਪੈਰਾਂ ਨੂੰ ਉੱਥੇ ਰੱਖਣ ਨਾਲ ਕਾਫ਼ੀ ਆਰਾਮ ਮਿਲਦਾ ਹੈ।

ਗਰਮੀਆਂ ਵਿਚ ਪਸੀਨੇ ਦੀ ਬਦਬੂ ਤੁਹਾਨੂੰ ਸੱਭ ਤੋਂ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ। ਜੇ ਤੁਸੀਂ ਵਾਰ-ਵਾਰ ਪਰਫ਼ਿਊਮ ਨਹੀਂ ਲਗਾਉਣਾ ਚਾਹੁੰਦੇ ਹੋ ਤਾਂ ਫਟਕਰੀ ਦੇ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿਉ। ਫਟਕਰੀ ਵਿਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਸਰੀਰ ਦੀ ਬਦਬੂ ਨੂੰ ਦੂਰ ਕਰਦਾ ਹੈ ਅਤੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰਦਾ ਹੈ। ਫਟਕਰੀ ਦੇ ਪਾਣੀ ਨਾਲ ਨਹਾਉਣ ਨਾਲ ਤੁਸੀਂ ਲੰਬੇ ਸਮੇਂ ਤਕ ਤਾਜ਼ਗੀ ਮਹਿਸੂਸ ਕਰਦੇ ਹੋ।

ਵਧਦੀ ਉਮਰ ਦੇ ਨਾਲ ਚਮੜੀ ਲਟਕਣ ਲਗਦੀ ਹੈ। ਅਜਿਹੀ ਸਥਿਤੀ ਵਿਚ ਫਟਕਰੀ ਦੀ ਵਰਤੋਂ ਫ਼ਾਇਦੇਮੰਦ ਸਾਬਤ ਹੁੰਦੀ ਹੈ। ਫਟਕਰੀ ਵਿਚ ਐਂਟੀ-ਇੰਫਲੇਮੇਟਰੀ ਗੁਣ ਮਿਲ ਜਾਂਦੇ ਹਨ ਜੋ ਸੋਜ ਨੂੰ ਘੱਟ ਕਰਦਾ ਹੈ। ਫਿਣਸੀ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਘਟਾਉਂਦਾ ਹੈ। ਇਸ ਕਾਰਨ ਮੁਹਾਸੇ ਵੀ ਸੁਕ ਜਾਂਦੇ ਹਨ ਅਤੇ ਜਲਦੀ ਵਾਪਸ ਨਹੀਂ ਆਉਂਦੇ। ਫਟਕਰੀ ਲਗਾਉਣ ਨਾਲ ਚਮੜੀ ਦੀ ਜਲਨ ਵੀ ਘੱਟ ਹੁੰਦੀ ਹੈ। ਐਗਜ਼ਿਮਾ ਜਾਂ ਸੋਰਾਇਸਿਸ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ।

ਫਟਕਰੀ ਨੂੰ ਉਸ ਦੇ ਐਂਟੀਸੈਪਟਿਕ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ। ਜੇਕਰ ਕੋਈ ਛੋਟਾ ਜਿਹਾ ਕੱਟ, ਝਰੀਟਾਂ ਜਾਂ ਜ਼ਖ਼ਮ ਸਾਫ਼ ਕਰਨ ਦੀ ਲੋੜ ਹੈ, ਤਾਂ ਫਟਕਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਇਨਫ਼ੈਕਸ਼ਨ ਘੱਟ ਹੋ ਜਾਂਦੀ ਹੈ ਅਤੇ ਸੱਟ ਜਲਦੀ ਠੀਕ ਹੋ ਜਾਂਦੀ ਹੈ। ਫਟਕਰੀ ਖ਼ੂਨ ਵਗਣ ਤੋਂ ਵੀ ਰੋਕਦੀ ਹੈ। ਸੱਭ ਤੋਂ ਪਹਿਲਾਂ ਅਪਣੀ ਬਾਲਟੀ ਜਾਂ ਬਾਥਟਬ ਨੂੰ ਕੋਸੇ ਪਾਣੀ ਨਾਲ ਭਰੋ। ਹੁਣ ਇਸ ਵਿਚ 1-2 ਚਮਚ ਫਟਕਰੀ ਪਾਊਡਰ ਜਾਂ ਫਟਕਰੀ ਦਾ ਟੁਕੜਾ ਮਿਲਾ ਲਵੋ। ਇਸ ਨੂੰ ਅੱਧੇ ਘੰਟੇ ਲਈ ਛੱਡ ਦਿਉ ਅਤੇ ਜਦੋਂ ਫਟਕਰੀ ਘੁਲ ਜਾਵੇ ਤਾਂ ਇਸ ਨਾਲ ਇਸ਼ਨਾਨ ਕਰ ਲਵੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement