ਮੁਸੰਮੀ ਦੇ ਜੂਸ ਵਿਚ ਛੁਪੇ ਹਨ ਸਿਹਤ ਦੇ ਕਈ ਰਾਜ, ਆਉ ਜਾਣਦੇ ਹਾਂ
Published : Jan 19, 2023, 7:40 am IST
Updated : Jan 19, 2023, 7:57 am IST
SHARE ARTICLE
Health Benefits of Mosambi juice
Health Benefits of Mosambi juice

ਮੁਸੰਮੀ ਵਿਚ ਫ਼ਲੇਵੋਨੋਇਡ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਸੁਧਾਰਨ ਵਿਚ ਮਦਦ ਕਰਦੇ ਹਨ।

 

ਮੁਸੰਮੀ ਦੇ ਜੂਸ ਦਾ ਸੇਵਨ ਕਰਨ ਨਾਲ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ। ਇਹ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਮੁਸੰਮੀ ਦਾ ਸੇਵਨ ਕਰਨ ਨਾਲ ਸਰੀਰ ਵਿਚ ਕਮਜ਼ੋਰੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਸਰੀਰ ਨੂੰ ਤਾਕਤ ਦੇਣ ਵਿਚ ਮਦਦ ਕਰਦਾ ਹੈ। ਮੁਸੰਮੀ ਦਾ ਜੂਸ ਪੀਣ ਦੇ ਕਈ ਫ਼ਾਇਦੇ ਹਨ।

ਮੁਸੰਮੀ ਵਿਚ ਫ਼ਲੇਵੋਨੋਇਡ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਸੁਧਾਰਨ ਵਿਚ ਮਦਦ ਕਰਦੇ ਹਨ। ਮੁਸੰਮੀ ਦਾ ਜੂਸ ਪੀਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਜਿਵੇਂ ਕਿ ਬਦਹਜ਼ਮੀ ਅਤੇ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣ ਵਿਚ ਮਦਦ ਮਿਲਦੀ ਹੈ। ਇਹ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ ਜੋ ਕਬਜ਼ ਦਾ ਕਾਰਨ ਬਣਦੇ ਹਨ। ਪਾਚਨ ਸਬੰਧੀ ਸਮੱਸਿਆਵਾਂ ਦੇ ਇਲਾਜ ਲਈ ਤੁਸੀਂ ਅਪਣੇ ਜੂਸ ਵਿਚ ਇਕ ਚੁਟਕੀ ਨਮਕ ਮਿਲਾ ਸਕਦੇ ਹੋ।

ਇਮਿਊਨਿਟੀ ਵਧਾਉਣ ਲਈ ਮੁਸੰਮੀ ਦੇ ਜੂਸ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ ਕਿਉਂਕਿ ਮੁਸੰਮੀ ਵਿਚ ਕਾਫ਼ੀ ਮਾਤਰਾ ’ਚ ਵਿਟਾਮਿਨ ਸੀ ਮਿਲ ਜਾਂਦਾ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਮੁਸੰਮੀ ਦੇ ਜੂਸ ਦਾ ਨਿਯਮਤ ਸੇਵਨ ਕਰਨ ਨਾਲ ਇਮਿਊਨਿਟੀ ਵਧਦੀ ਹੈ।

ਮੁਸੰਮੀ ਦੇ ਜੂਸ ਦਾ ਸੇਵਨ ਅੱਖਾਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਮੁਸੰਮੀ ਵਿਚ ਭਰਪੂਰ ਮਾਤਰਾ ’ਚ ਵਿਟਾਮਿਨ ਸੀ ਮਿਲ ਜਾਂਦਾ ਹੈ, ਜੋ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਫ਼ਾਇਦੇਮੰਦ ਹੁੰਦਾ ਹੈ। ਅੱਖਾਂ ਨੂੰ ਸਿਹਤਮੰਦ ਰੱਖਣ ’ਚ ਵਿਟਾਮਿਨ ਸੀ ਅਹਿਮ ਭੂਮਿਕਾ ਨਿਭਾਉਂਦਾ ਹੈ। ਅੱਖਾਂ ਦੀ ਰੋਸ਼ਨੀ ਵਧਾਉਣ ਲਈ ਮੁਸੰਮੀ ਦੇ ਜੂਸ ਦਾ ਸੇਵਨ ਜ਼ਰੂਰ ਕਰੋ। ਮੁਸਮੀ ਦੇ ਜੂਸ ਦਾ ਸੇਵਨ ਚਮੜੀ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਮੁਸੰਮੀ ਵਿਚ ਭਰਪੂਰ ਮਾਤਰਾ ’ਚ ਵਿਟਾਮਿਨ ਸੀ ਮਿਲ ਜਾਂਦਾ ਹੈ ਜੋ ਚਮੜੀ ਲਈ ਫ਼ਾਇਦੇਮੰਦ ਹੈ। ਇਹ ਤੁਹਾਡੀ ਚਮੜੀ ਨੂੰ ਇੰਫ਼ੈਕਸ਼ਨ ਤੋਂ ਬਚਾਉਂਦਾ ਹੈ। ਨਾਲ ਹੀ ਚਮੜੀ ਨੂੰ ਖ਼ੂਬਸੂਰਤ ਬਣਾਉਂਦਾ ਹੈ।

Tags: health

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement