
Health News: ਬਾਥੂ ਔਰਤਾਂ ਦੇ ਮਾਸਕ ਧਰਮ ਦੀ ਅਨਿਯਮਤਤਾ ਤੋਂ ਰਾਹਤ ਦਿਵਾਉਣ ’ਚ ਫ਼ਾਇਦੇਮੰਦ ਹੈ।
Bathu green is a boon for health, many diseases including constipation are removed Health News in punjabi : ਸਰਦੀਆਂ ’ਚ ਬਾਥੂ ਦਾ ਸਾਗ ਖਾਣਾ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਿਹਤ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਬਾਥੂ ਦਾ ਸਾਗ ਖਾਣ ਨਾਲ ਢਿੱਡ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਬਾਥੂ ਵਿਟਾਮਿਨ-ਏ ਦਾ ਮੁੱਖ ਸਰੋਤ ਹੈ। ਵਿਟਾਮਿਨ-ਏ ਦੀ ਸੱਭ ਤੋਂ ਵਧ ਮਾਤਰਾ ਬਾਥੂ ’ਚ ਹੀ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਇਸ ’ਚ ਵਿਟਾਮਿਨ-ਬੀ ਅਤੇ ਸੀ ਵੀ ਮਿਲ ਜਾਂਦੇ ਹਨ। ਬਾਥੂ ’ਚ ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਵੱਡੀ ਮਾਤਰਾ ’ਚ ਮਿਲ ਜਾਂਦੇ ਹਨ। ਇਹ ਖਾਣੇ ’ਚ ਸਵਾਦ ਹੁੰਦਾ ਹੈ ਅਤੇ ਇਸ ’ਚ ਮੌਜੂਦ ਵਿਟਾਮਿਨ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਪਹੁੰਚਾਉਂਦੇ ਹਨ। ਇਸ ’ਚ ਲੋਹਾ ਭਰਪੂਰ ਮਾਤਰਾ ’ਚ ਹੁੰਦਾ ਹੈ।
ਇਹ ਵੀ ਪੜ੍ਹੋ: Kapurthala News: ਕੜਾਕੇ ਦੀ ਠੰਢ ਨੇ ਠਾਰੇ ਲੋਕ, ਕਪੂਰਥਲਾ 'ਚ ਨਿਮੋਨੀਆ ਕਾਰਨ SHO ਦੀ ਹੋਈ ਮੌਤ
ਆਉ ਜਾਣਦੇ ਹਾਂ ਬਾਥੂ ਦੇ ਸੇਵਨ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ:
ਇਮਿਊਨਿਟੀ ਸਿਸਟਮ ਕਮਜ਼ੋਰ ਹੋਣ ਨਾਲ ਕਈ ਤਰ੍ਹਾਂ ਦੇ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਹਾਲਤ ’ਚ ਬਾਥੂ ਦੀ ਸਬਜ਼ੀ ’ਚ ਸੇਂਧਾ ਨਮਕ ਮਿਲਾ ਕੇ ਲੱਸੀ ਨਾਲ ਖਾਣ ਨਾਲ ਫ਼ਾਇਦਾ ਹੋਵੇਗਾ। ਇਸ ਨਾਲ ਰੋਗਾਂ ਦੀ ਲੜਨ ਦੀ ਸਮਰੱਥਾ ਵਧਦੀ ਹੈ। ਬਾਥੂ ਚਮੜੀ ਰੋਗ ਦੂਰ ਕਰਨ ’ਚ ਕਾਫ਼ੀ ਮਦਦਗਾਰ ਹੁੰਦਾ ਹੈ। ਸਫ਼ੈਦ ਸਾਗ, ਖੁਜਲੀ, ਦਾਦ, ਫੋੜੇ ਆਦਿ ਚਮੜੀ ਰੋਗ ਹੋਣ ’ਤੇ ਨਿਤ ਬਾਥੂ ਉਬਾਲ ਕੇ ਇਸ ਦਾ ਰਸ ਪੀਣ ਤੇ ਸਬਜ਼ੀ ਖਾਣ ਨਾਲ ਲਾਭ ਹੁੰਦਾ ਹੈ। ਡਾਇਬਟੀਜ਼ ਵਰਗੇ ਰੋਗਾਂ ਦੇ ਫ਼ਲਸਰੂਪ ਜ਼ਿਆਦਾਤਰ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ, ਜਿਨ੍ਹਾਂ ਲਈ ਬਾਥੂ ਬਹੁਤ ਲਾਭਦਾਇਕ ਹੈ। ਬਾਥੂ ਫ਼ਾਈਬਰ ਦਾ ਪ੍ਰਮੁੱਖ ਸਰੋਤ ਹੈ, ਜੋ ਪਾਚਨ ਤੰਤਰ ਨਾਲ ਸਬੰਧਤ ਰੋਗਾਂ ਜਿਵੇਂ ਕਬਜ਼ ਆਦਿ ਨੂੰ ਦੂਰ ਕਰਨ ’ਚ ਸਹਾਇਕ ਹੁੰਦਾ ਹੈ।
ਇਹ ਵੀ ਪੜ੍ਹੋ: Punjab News: ਪਤਨੀ ਦੇ ਚੋਣ ਲੜਨ ਦੀਆਂ ਕਿਆਸਅਰਾਈਆਂ 'ਤੇ ਨਵਜੋਤ ਸਿੱਧੂ ਨੇ ਲਗਾਇਆ ਵਿਰਾਮ, ਦੇਖੋ ਕੀ ਕਿਹਾ?
ਬਾਥੂ ਪੋਸ਼ਕ ਤੱਤਾਂ ਦੀ ਖਾਨ ਹੈ। ਬਾਥੂ ’ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਆਦਿ ਬਹੁਤ ਸਾਰੇ ਤੱਤ ਮਿਲ ਜਾਂਦੇ ਹਨ। ਇਸ ਲਈ ਬਾਥੂ ਦੀ ਨਿਯਮਤ ਵਰਤੋਂ ਸਰੀਰ ਨੂੰ ਚੁਸਤੀ-ਫੁਰਤੀ ਅਤੇ ਤਾਕਤ ਪ੍ਰਦਾਨ ਕਰਦੀ ਹੈ। ਬਾਥੂ ’ਚ ਆਇਰਨ ਤੇ ਫ਼ੋਲਿਕ ਐਸਿਡ ਲੋੜੀਂਦੀ ਮਾਤਰਾ ’ਚ ਮਿਲ ਜਾਂਦੇ ਹਨ। ਇਸ ਲਈ ਇਹ ਹੀਮੋਗਲੋਬਿਨ ਦੀ ਘਾਟ ਦੂਰ ਕਰਨ ’ਚ ਮਦਦਗਾਰ ਹੈ। ਬਾਥੂ ਔਰਤਾਂ ਦੇ ਮਾਸਕ ਧਰਮ ਦੀ ਅਨਿਯਮਤਤਾ ਤੋਂ ਰਾਹਤ ਦਿਵਾਉਣ ’ਚ ਫ਼ਾਇਦੇਮੰਦ ਹੈ। ਪੱਥਰੀ ਦੀ ਸਮੱਸਿਆ ਹੋਣ ’ਤੇ ਬਾਥੂ ਖਾਣਾ ਬਹੁਤ ਲਾਹੇਵੰਦ ਹੈ। ਇਹੀ ਨਹੀਂ ਕਿਡਨੀ ’ਚ ਇਨਫ਼ੈਕਸ਼ਨ ਤੇ ਕਿਡਨੀ ’ਚ ਸਟੋਨ ਦੀ ਸਮੱਸਿਆ ’ਚ ਵੀ ਬਾਥੂ ਫ਼ਾਇਦੇਮੰਦ ਹੈ। ਬਾਥੂ ਪਾਚਨ ਤੰਤਰ ਨੂੰ ਤਾਕਤ ਦਿੰਦਾ ਹੈ, ਕਬਜ਼ ਦੂਰ ਕਰਦਾ ਹੈ, ਬਾਥੂ ਦੀ ਸਬਜ਼ੀ ਦਸਤਾਵਰ ਹੁੰਦੀ ਹੈ, ਕਬਜ਼ ਵਾਲਿਆਂ ਨੂੰ ਬਾਥੂ ਦੀ ਸਬਜ਼ ਰੋਜ਼ ਖਾਣੀ ਚਾਹੀਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਬਾਥੂ ਦੇ ਸਾਗ ਦਾ ਸੇਵਨ ਪੀਲੀਏ ਦੇ ਮਰਜ਼ ’ਚ ਲਾਹੇਵੰਦ ਹੈ। ਬਾਥੂ ਪੀਲੀਏ ਤੋਂ ਬਚਾਅ ’ਚ ਵੀ ਲਾਹੇਵੰਦ ਹੈ। ਪੇਟ ਲਈ ਲਾਹੇਵੰਦ ਬਾਥੂ ਦੇ ਨਿਯਮਤ ਸੇਵਨ ਨਾਲ ਹਾਜ਼ਮਾ ਦਰੁਸਤ ਰਹਿੰਦਾ ਹੈ। ਇਹ ਪੇਟ ਦਰਦ ’ਚ ਵੀ ਫ਼ਾਇਦੇਮੰਦ ਹਨ। ਬਾਥੂ ਸਰੀਰ ਦੇ ਵੱਖ-ਵੱਖ ਜੋੜਾਂ ਦੇ ਦਰਦ ’ਚ ਲਾਹੇਵੰਦ ਹੈ। ਇਸ ਲਈ ਜਿਹੜੇ ਲੋਕ ਜੋੜਾਂ ਦੇ ਦਰਦ ਨਾਲ ਪੀੜਤ ਹਨ, ਉਨ੍ਹਾਂ ਨੂੰ ਬਾਥੂ ਦੇ ਸਾਗ ਦਾ ਸੇਵਨ ਕਰਨਾ ਚਾਹੀਦਾ ਹੈ। ਗੁਰਦੇ ਤੇ ਪਿਸ਼ਾਬ ਸਬੰਧੀ ਰੋਗ ਹੋਣ ਤਾਂ ਬਾਥੂ ਦਾ ਸਾਗ ਲਾਹੇਵੰਦ ਹੈ। ਪਿਸ਼ਾਬ ਰੁਕ-ਰੁਕ ਕੇ ਆਉਂਦਾ ਹੋਵੇ ਤਾਂ ਇਸ ਦਾ ਰਸ ਪੀਣ ਨਾਲ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ।
(For more Punjabi news apart from Bathu green is a boon for health News in punjabi , stay tuned to Rozana Spokesman)