Health News: ਲੱਸੀ ਪੀਣ ਨਾਲ ਦੂਰ ਹੁੰਦੀਆਂ ਹਨ ਸਿਹਤ ਸਬੰਧੀ ਕਈ ਸਮੱਸਿਆਵਾਂ
Published : Jan 19, 2024, 9:00 am IST
Updated : Jan 19, 2024, 9:00 am IST
SHARE ARTICLE
Many health related problems are removed by drinking lassi
Many health related problems are removed by drinking lassi

ਗਰਮੀਆਂ ਵਿਚ ਜ਼ਿਆਦਾ ਮਸਾਲੇਦਾਰ, ਤੇਲ ਵਾਲਾ ਭੋਜਨ ਖਾਣ ਨਾਲ ਪਾਚਨ ਤੰਤਰ ਹੌਲੀ ਹੋ ਜਾਂਦਾ ਹੈ।

Health News:  ਗਰਮੀਆਂ ਵਿਚ ਲੋਕ ਜ਼ਿਆਦਾਤਰ ਠੰਢੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਲੋਕ ਖ਼ਾਸਕਰ ਠੰਢੀ-ਠੰਢੀ ਲੱਸੀ ਪੀਣ ਦਾ ਮਜ਼ਾ ਲੈਂਦੇ ਹਨ। ਲੱਸੀ ਪੀਣ ਵਿਚ ਸਵਾਦ ਹੋਣ ਨਾਲ ਕਈ ਪੌਸ਼ਟਿਕ ਅਤੇ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੈ। ਅਜਿਹੇ ਵਿਚ ਇਸ ਨੂੰ ਪੀਣ ਨਾਲ ਸਿਹਤ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਆਉ ਜਾਣਦੇ ਹਾਂ ਲੱਸੀ ਪੀਣ ਦੇ ਫ਼ਾਇਦਿਆਂ ਬਾਰੇ:

- ਗਰਮੀਆਂ ਵਿਚ ਜ਼ਿਆਦਾ ਮਸਾਲੇਦਾਰ, ਤੇਲ ਵਾਲਾ ਭੋਜਨ ਖਾਣ ਨਾਲ ਪਾਚਨ ਤੰਤਰ ਹੌਲੀ ਹੋ ਜਾਂਦਾ ਹੈ। ਅਜਿਹੇ ਵਿਚ ਐਸੀਡਿਟੀ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਠੰਢੀ ਲੱਸੀ ਦਾ ਸੇਵਨ ਕਰਨਾ ਵਧੀਆ ਚੋਣ ਹੈ। ਇਸ ਨਾਲ ਪੇਟ ਨੂੰ ਠੰਢਕ ਮਿਲਣ ਦੇ ਨਾਲ ਜਲਣ, ਬਦਹਜ਼ਮੀ, ਐਸਿਡਿਟੀ ਆਦਿ ਤੋਂ ਰਾਹਤ ਮਿਲਦੀ ਹੈ। ਦਸਤ ਅਤੇ ਕਬਜ਼ ਦੀ ਸਥਿਤੀ ਵਿਚ ਲੱਸੀ ਦਾ ਸੇਵਨ ਲਾਭਕਾਰੀ ਹੈ। ਦਰਅਸਲ ਦਹੀਂ ਚੰਗੇ ਬੈਕਟੀਰੀਆ ਦਾ ਮੁੱਖ ਸਰੋਤ ਹੈ। ਅਜਿਹੇ ਵਿਚ ਇਸ ਤੋਂ ਤਿਆਰ ਲੱਸੀ ਦਾ ਸੇਵਨ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਵਿਚ ਮਦਦ ਕਰਦਾ ਹੈ। 

- ਲੱਸੀ ਦਹੀਂ ਤੋਂ ਤਿਆਰ ਕੀਤੀ ਜਾਂਦੀ ਹੈ। ਅਜਿਹੇ ਵਿਚ ਦਹੀਂ ਵਿਚ ਮੌਜੂਦ ਪੌਸ਼ਟਿਕ ਤੱਤ ਵਿਟਾਮਿਨ, ਕੈਲਸ਼ੀਅਮ, ਆਇਰਨ, ਪ੍ਰੋਟੀਨ, ਮੈਗਨੀਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਆਦਿ ਗੁਣ ਹੁੰਦੇ ਹਨ। ਅਜਿਹੇ ਵਿਚ ਇਸ ਤੋਂ ਤਿਆਰ ਕੀਤੀ ਗਈ ਲੱਸੀ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਤੰਦਰੁਸਤ ਰਖਦਾ ਹੈ। 

- ਲੱਸੀ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ, ਪ੍ਰੋਟੀਨ, ਐਂਟੀ-ਵਾਇਰਲ ਅਤੇ ਐਂਟੀ-ਬੈਕਟਰੀਅਲ ਹੋਣ ਕਾਰਨ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਅਜਿਹੇ ਵਿਚ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਸ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਦਹੀਂ ਵਿਚ ਪ੍ਰੋਬੀਉਟਿਕ, ਗੁਡ ਬੈਕਟੀਰੀਆ ਹੋਣ ਨਾਲ ਇਮਿਊਨਿਟੀ ਵਧਾਉਣ ਵਿਚ ਮਦਦ ਮਿਲਦੀ ਹੈ।

ਅਜਿਹੇ ਵਿਚ ਮੌਸਮੀ ਅਤੇ ਹੋਰ ਬੀਮਾਰੀਆਂ ਦੀ ਚਪੇਟ ਵਿਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਲੱਸੀ ਵਿਚ ਕੈਲੋਰੀ ਅਤੇ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਅਜਿਹੇ ਵਿਚ ਰੋਜ਼ਾਨਾ ਇਕ ਗਲਾਸ ਲੱਸੀ ਦਾ ਸੇਵਨ ਕਰਨ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

(For more news apart from Health News, stay tuned to Rozana Spokesman)

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement