Health News: ਸਵੇਰੇ ਖ਼ਾਲੀ ਢਿੱਡ ਕੋਸੇ ਪਾਣੀ ’ਚ ਮਿਲਾ ਕੇ ਪੀਉ ਸ਼ਹਿਦ, ਹੋਣਗੇ ਕਈ ਫ਼ਾਇਦੇ
Published : Jan 19, 2025, 7:20 am IST
Updated : Jan 19, 2025, 9:06 am IST
SHARE ARTICLE
Drink honey mixed with warm water in the morning on an empty stomach Health News
Drink honey mixed with warm water in the morning on an empty stomach Health News

Health News: ਰੋਜ਼ਾਨਾ ਨਿਯਮਤ ਰੂਪ ਵਿਚ ਕੋਸੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਖ਼ੂਨ ਸਾਫ਼ ਹੁੰਦਾ ਹੈ

ਸ਼ਹਿਦ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਸ਼ਹਿਦ ਵਿਚ ਵਿਟਾਮਿਨ ਏ, ਬੀ, ਸੀ, ਆਇਰਨ, ਕੈਲਸ਼ੀਅਮ, ਸੋਡੀਅਮ, ਫ਼ਾਸਫ਼ੋਰਸ ਅਤੇ ਆਇਉਡੀਨ ਵਰਗੇ ਤੱਤ ਮਿਲ ਜਾਂਦੇ ਹਨ। ਇਹ ਤੱਤ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ ਅਤੇ ਸਿਹਤ ਨੂੰ ਤੰਦਰੁਸਤ ਬਣਾਉਣ ’ਚ ਮਦਦ ਕਰਦੇ ਹਨ। ਜੇਕਰ ਤੁਸੀਂ ਰੋਜ਼ਾਨਾ ਕੋਸੇ ਪਾਣੀ ਵਿਚ 1 ਚਮਚ ਸ਼ਹਿਦ ਪਾ ਕੇ ਖ਼ਾਲੀ ਢਿੱਡ ਪੀਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। ਕੋਸੇ ਪਾਣੀ ਵਿਚ ਸ਼ਹਿਦ ਪਾ ਕੇ ਪੀਣ ਨਾਲ ਕਿਹੜੇ ਫ਼ਾਇਦੇ ਹੋਣਗੇ, ਆਉ ਜਾਣਦੇ ਹਾਂ:

ਜੇਕਰ ਤੁਸੀਂ ਆਪਣੇ ਸਰੀਰ ਦਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕੋਸੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਉ। ਇਸ ਪਾਣੀ ਨੂੰ ਪੀਣ ਨਾਲ ਭੁੱਖ ਘੱਟ ਲਗਦੀ ਹੈ ਜਿਸ ਨਾਲ ਭਾਰ ਕੰਟਰੋਲ ’ਚ ਰਹਿੰਦਾ ਹੈ। ਇਸ ਨਾਲ ਤੁਹਾਡੇ ਸਰੀਰ ਦਾ ਐਨਰਜੀ ਪੱਧਰ ਵੀ ਬਣਿਆ ਰਹਿੰਦਾ ਹੈ। ਰੋਜ਼ਾਨਾ ਸ਼ਹਿਦ ਵਾਲਾ ਕੋਸਾ ਪਾਣੀ ਪੀਣ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਸ਼ਹਿਦ ਵਿਚ ਵਿਟਾਮਿਨ, ਪੌਸ਼ਟਿਕ ਤੱਤ, ਐਂਟੀਆਕਸੀਡੈਂਟਸ ਅਤੇ ਐਂਟੀਮਾਈਕ੍ਰੋਬਾਇਲ ਗੁਣ ਹੁੰਦੇ ਹਨ, ਜੋ ਸੈੱਲਾਂ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਨਾਲ ਇਮਿਊਨਟੀ ਸਿਸਟਮ ਮਜ਼ਬੂਤ ਹੁੰਦਾ ਹੈ।

ਸਰੀਰਕ ਕਸਰਤ ਕਰਨ ਵਾਲਿਆਂ ਨੂੰ ਜਾਂ ਬੈਠਕ ਵਾਲੇ ਕੰਮ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਢਿੱਡ ਸਬੰਧੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਲੋਕਾਂ ਨੂੰ ਕਬਜ਼ ਹੋਣਾ ਇਕ ਆਮ ਸਮੱਸਿਆ ਹੈ। ਕਬਜ਼ ਕਈ ਬੀਮਾਰੀਆਂ ਦੀ ਜੜ੍ਹ ਹੈ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸ਼ਹਿਦ ਵਾਲਾ ਪਾਣੀ ਪੀ ਸਕਦੇ ਹੋ। ਇਹ ਪਾਣੀ ਢਿੱਡ ਨੂੰ ਹਾਈਡਰੇਟ ਕਰਦਾ ਹੈ। ਸ਼ਹਿਦ ਵਾਲਾ ਕੋਸਾ ਪਾਣੀ ਪੀਣ ਨਾਲ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ। ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਖੰਘ ਨੂੰ ਘੱਟ ਕਰਨ ਵਿਚ ਫ਼ਾਇਦੇਮੰਦ ਹੋ ਸਕਦੇ ਹਨ।

ਬੱਚਿਆਂ ਨੂੰ ਮੌਸਮ ਬਦਲਣ ਦੇ ਨਾਲ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਹੋ ਜਾਂਦੀ ਹੈ। ਇਸ ਮੌਕੇ ਸ਼ਹਿਦ ਦੇਣ ਨਾਲ ਬੱਚਿਆਂ ਨੂੰ ਰਾਹਤ ਮਿਲਦੀ ਹੈ। ਰੋਜ਼ਾਨਾ ਨਿਯਮਤ ਰੂਪ ਵਿਚ ਕੋਸੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਖ਼ੂਨ ਸਾਫ਼ ਹੁੰਦਾ ਹੈ। ਇਸ ਨਾਲ ਦਿਲ ਸਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। ਅਜਿਹਾ ਕਰਨ ਨਾਲ ਫੋੜੇ-ਫਿਨਸੀਆਂ ਵੀ ਘੱਟ ਜਾਂਦੀਆਂ ਹਨ। ਕੋਸੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਢਿੱਡ ਅਤੇ ਪਾਚਨ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ। ਇਸ ਨਾਲ ਮੈਟਾਬੋਲਿਜ਼ਮ ਵਧਦਾ ਹੈ।  ਖਾਣਾ ਖਾਣ ਤੋਂ ਪਹਿਲਾਂ ਗਰਮ ਪਾਣੀ ਅਤੇ ਸ਼ਹਿਦ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਬਦਹਜ਼ਮੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੱਕ 'ਚ ਆਉਣ 'ਤੇ, ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

14 Feb 2025 12:19 PM

ਗ਼ੈਰ-ਕਾਨੂੰਨੀ ਪ੍ਰਵਾਸ ’ਤੇ PM ਮੋਦੀ ਤੇ ਰਾਸ਼ਟਪਤੀ ਟਰੰਪ ਵਿਚਾਲੇ ਕੀ ਗੱਲ ਹੋਈ ?

14 Feb 2025 12:15 PM

ਦਹਿਸ਼ਤ 'ਚ ਜਿਓਂ ਰਹੇ ਬਠਿੰਡਾ ਦੇ ਇਸ ਪਿੰਡ ਦੇ ਲੋਕ, ਸ਼ੱਕੀ ਜਾਨਵਰ ਹੋਰ ਦਾ ਖ਼ਦਸਾ

13 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

13 Feb 2025 12:11 PM

Baldev Singh Sirsa health Update : ਮਹਾਂ ਪੰਚਾਇਤ ਤੋਂ ਪਹਿਲਾਂ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਹੋਈ ਖ਼ਰਾਬ,

12 Feb 2025 12:38 PM
Advertisement