ਜੇਕਰ ਤੁਸੀਂ ਵੀ ਖਾਂਦੇ ਹੋ ਨੂਡਲਜ਼ ਤਾਂ ਹੋ ਜਾਓ ਚੌਕੰਨੇ, ਖਾਣ ਤੋਂ ਪਹਿਲਾਂ ਰੱਖੋ ਇਹ ਸਾਵਧਾਨੀ
Published : Mar 11, 2018, 4:34 pm IST
Updated : Mar 19, 2018, 4:55 pm IST
SHARE ARTICLE
ਨੂਡਲਸ ਦਾ ਲਿਫ਼ਾਫ਼ਾ ਖੋਲਿਆ ਤਾਂ ਨੂਡਲਸ 'ਚ ਕੀੜਾ ਘੁੰਮ ਰਿਹਾ ਸੀ
ਨੂਡਲਸ ਦਾ ਲਿਫ਼ਾਫ਼ਾ ਖੋਲਿਆ ਤਾਂ ਨੂਡਲਸ 'ਚ ਕੀੜਾ ਘੁੰਮ ਰਿਹਾ ਸੀ

ਨੂਡਲਸ ਦਾ ਲਿਫ਼ਾਫ਼ਾ ਖੋਲਿਆ ਤਾਂ ਨੂਡਲਸ 'ਚ ਕੀੜਾ ਘੁੰਮ ਰਿਹਾ ਸੀ

ਮੋਗਾ: ਸ਼ਹਿਰ ਦੇ ਮੇਨ ਬਾਜ਼ਾਰ 'ਚ ਨਗਰ ਨਿਗਮ ਦੇ ਬਾਹਰ ਫਾਸਟ ਫੂਡ ਦਾ ਕੰਮ ਕਰਨ ਵਾਲੇ ਇਕ ਫੂਡ ਕਾਰਨਰ ਦੀ ਦੁਕਾਨ 'ਤੇ ਚੌਕ ਸ਼ੇਖਾ ਨਿਵਾਸੀ ਧਿਆਨਚੰਦ ਦੀ ਸ਼ਿਕਾਇਤ 'ਤੇ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰ ਨੂਡਲਸ, ਮੰਚੂਰਿਅਨ ਦੇ ਸੈਂਪਲ ਲੈ ਕੇ ਚੰਡੀਗੜ ਲੈਬ 'ਚ ਭੇਜੇ ਹਨ। 

ਚੌਕ ਸ਼ੇਖਾ ਨਿਵਾਸੀ ਧਿਆਨਚੰਦ ਅਪਣੇ ਘਰ 'ਚ ਬੱਚਿਆਂ ਲਈ ਦੁਕਾਨ ਤੋਂ ਨੂਡਲਸ ਪੈਕ ਕਰਵਾ ਘਰ ਲੈ ਗਿਆ ਸੀ। ਜਦੋਂ ਉਸ ਨੇ ਘਰ 'ਚ ਨੂਡਲਸ ਦਾ ਲਿਫ਼ਾਫ਼ਾ ਖੋਲਿਆ ਤਾਂ ਨੂਡਲਸ 'ਚ ਕੀੜਾ ਘੁੰਮ ਰਿਹਾ ਸੀ। ਇਸਦੀ ਜਾਣਕਾਰੀ ਉਨ੍ਹਾਂ ਨੇ ਤੁਰੰਤ ਸਿਹਤ ਵਿਭਾਗ ਦੀ ਟੀਮ ਨੂੰ ਦਿਤੀ। 

 

ਟੀਮ ਨੇ ਦਸਿਆ ਕਿ ਸਾਰੇ ਲੋਕ ਫਾਸਟ ਫੂਡ ਨੂੰ ਅਵਾਇਡ ਕਰਨ ਪਰ ਜੇਕਰ ਖਾਨਾ ਵੀ ਹੋ ਤਾਂ ਚੰਗੀ ਤਰ੍ਹਾਂ ਦੇਖ ਕੇ ਹੀ ਇਨ੍ਹਾਂ ਦੀ ਵਰਤੋਂ ਕਰੋ। ਸਿਹਤ ਵਿਭਾਗ ਦੀ ਟੀਮ ਨੇ ਸ਼ਿਕਾਇਤ ਦੇ ਆਧਾਰ 'ਤੇ ਫੂਡ ਸੇਫਟੀ ਅਫ਼ਸਰ ਅਭਿਨਵ ਖ਼ੋਸਲਾ ਅਤੇ ਕਮਿਸ਼ਨਰ ਹਰਪ੍ਰੀਤ ਕੌਰ ਦੀ ਅਗੁਵਾਈ 'ਚ ਦੁਕਾਨ 'ਚ ਲੋਕਾਂ ਨੂੰ ਖਿਲਾਉਣ ਵਾਲੇ ਸਮਾਨ ਦੇ ਸੈਂਪਲ ਲੈ ਕੇ ਚੰਡੀਗੜ ਲੈਬ 'ਚ ਭੇਜ ਦਿਤੇ। 

ਜਦ ਕਿ ਦੁਕਾਨ 'ਤੇ ਪਏ ਤਿਆਰ ਨੂਡਲਸ, ਬਰਗਰ ਅਤੇ ਮੰਚੂਰੀਅਨ ਆਦਿ ਸਮਾਨ ਨੂੰ ਮੌਕੇ 'ਤੇ ਹੀ ਨਸ਼ਟ ਕਰਵਾ ਦਿਤਾ ਤਾਂਕਿ ਹੋਰ ਗਾਹਕਾਂ ਨੂੰ ਅਜਿਹੀ ਖਾਣ - ਪੀਣ ਵਾਲੀ ਚੀਜ਼ਾਂ ਨਹੀਂ ਦਿੱਤੀਆਂ ਜਾਣ। ਫੂਡ ਸੇਫਟੀ ਇੰਸਪੈਕਟਰ ਅਭਿਨਵ ਖੋਸਲਾ ਨੇ ਦਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਦੁਕਾਨ ਤੋਂ ਸੈਂਪਲ ਲੈ ਕੇ ਲੈਬ 'ਚ ਭੇਜੇ ਹਨ। ਲੈਬ ਤੋਂ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Location: India, Punjab, Chiniot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement