Health News: ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਖਾਉ ਇਹ ਫ਼ੂੁਡਜ਼
Published : Mar 19, 2025, 6:47 am IST
Updated : Mar 19, 2025, 7:12 am IST
SHARE ARTICLE
Eat these foods to strengthen your digestive system Health News
Eat these foods to strengthen your digestive system Health News

ਗਰਮ ਪਾਣੀ ਤੇ ਸ਼ਹਿਦ, ਦੋਹਾਂ ਦੇ ਸੇਵਨ ਮੈਟਾਬੋਲਿਜ਼ਮ ਤੇਜ਼ ਕਰਨ ਵਿਚ ਮਦਦ ਕਰਦਾ ਹੈ

ਤੁਸੀਂ ਜੋ ਵੀ ਖਾਂਦੇ ਹੋ ਅਤੇ ਇਹ ਪੂਰਾ ਪਚ ਜਾਂਦਾ ਹੈ ਤਾਂ ਤੁਹਾਡੀ ਪਾਚਨ ਕਿਰਿਆ ਸਹੀ ਹੈ ਪਰ ਜੇਕਰ ਇਸ ਨੂੰ ਪਚਣ ਵਿਚ ਸਮੱਸਿਆ ਹੁੰਦੀ ਹੈ ਤਾਂ ਇਹ ਤੁਹਾਡੇ ਕਮਜ਼ੋਰ ਪਾਚਨ ਕਿਰਿਆ ਦਾ ਕਾਰਨ ਬਣ ਸਕਦਾ ਹੈ। ਦਰਅਸਲ ਕਮਜ਼ੋਰ ਪਾਚਨ ਕਿਰਿਆ ਦੀ ਵਜ੍ਹਾ ਨਾਲ ਖਾਣਾ ਪੂਰਾ ਨਹੀਂ ਪਚਦਾ ਤੇ ਇਹ ਵੇਸਟ ਦੀ ਤਰ੍ਹਾਂ ਸਰੀਰ ਤੋਂ ਬਾਹਰ ਜਾਣ ਲਗਦਾ ਹੈ। ਅਜਿਹੇ ਵਿਚ ਤੁਹਾਨੂੰ ਤੁਰਤ ਦਸਤ ਲੱਗ ਸਕਦੇ ਹਨ।

ਇਸ ਤੋਂ ਇਲਾਵਾ ਅਜਿਹੇ ਲੋਕ ਸਰੀਰ ਤੋਂ ਵੀ ਬੇਹੱਦ ਕਮਜ਼ੋਰ ਹੋ ਸਕਦੇ ਹਨ ਤੇ ਉਨ੍ਹਾਂ ਨੂੰ ਅਪਣਾ ਭਾਰ ਵਧਾਉਣ ਲਈ ਮਿਹਨਤ ਕਰਨੀ ਪੈ ਸਕਦੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫ਼ੂਡਸ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਖ਼ਾਲੀ ਪੇਟ ਖਾਣਾ ਪਾਚਨ ਸ਼ਕਤੀ ਵਧਾ ਸਕਦਾ ਹੈ। ਸਵੇਰੇ ਖ਼ਾਲੀ ਪੇਟ ਪਪੀਤੇ ਦਾ ਸੇਵਨ, ਤੁਹਾਡੇ ਪਾਚਨ ਕਿਰਿਆ ਨੂੰ ਤੇਜ਼ ਕਰਨ ਵਿਚ ਮਦਦ ਕਰ ਸਕਦਾ ਹੈ। ਦਰਅਸਲ ਪਪੀਤੇ ਦਾ ਪੇਪਨ ਇਕ ਅਜਿਹਾ ਯੌਗਿਕ ਹੁੰਦਾ ਹੈ ਜੋ ਕਿ ਤੁਹਾਡੇ ਪਾਚਨ ਕਿਰਿਆ ਨੂੰ ਤੇਜ਼ ਕਰਨ ਵਿਚ ਮਦਦ ਕਰ ਸਕਦਾ ਹੈ। ਜਦੋਂ ਤੁਸੀਂ ਰੈਗੂਲਰ ਪਪੀਤਾ ਖਾਂਦੇ ਹੋ ਤਾਂ ਤੁਹਾਡੇ ਪੇਟ ਤੇ ਲੀਵਰ ਦੇ ਕੰਮਕਾਜ ਨੂੰ ਸਹੀ ਕਰਦਾ ਹੈ ਤੇ ਪਾਚਨ ਕਿਰਿਆ ਨੂੰ ਸਹੀ ਕਰਨ ਵਿਚ ਮਦਦ ਕਰਦਾ ਹੈ।

ਗਰਮ ਪਾਣੀ ਤੇ ਸ਼ਹਿਦ, ਦੋਹਾਂ ਦੇ ਸੇਵਨ ਮੈਟਾਬੋਲਿਜ਼ਮ ਤੇਜ਼ ਕਰਨ ਵਿਚ ਮਦਦ ਕਰਦਾ ਹੈ। ਇਹ ਇਕ ਅਜਿਹਾ ਤਰੀਕਾ ਹੈ ਜੋ ਕਿ ਪੇਟ ਦੀ ਮੈਟਾਬੋਲਿਕ ਗਤੀਵਿਧੀਆਂ ਨੂੰ ਤੇਜ਼ ਕਰਦਾ ਹੈ ਤੇ ਪਾਚਨ ਕਿਰਿਆ ਨੂੰ ਸਹੀ ਕਰਦਾ ਹੈ। ਇਹ ਪਾਚਨ ਸ਼ਕਤੀ ਵਧਾਉਂਦਾ ਹੈ ਤੇ ਚੰਗੀ ਤਰ੍ਹਾਂ ਤੋਂ ਖਾਣਾ ਪਚਾਉਣ ਵਿਚ ਮਦਦ ਕਰਦਾ ਹੈ। ਕੇਲਾ ਤੁਹਾਡੇ ਪੇਟ ਤੇ ਡਾਇਜੈਸ਼ਨ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ। ਕੇਲੇ ਦਾ ਫ਼ਾਈਬਰ ਸਰੀਰ ਦੀਆਂ ਮੈਟਾਬੋਲਿਕ ਗਤੀਵਿਧੀਆਂ ਨੂੰ ਤੇਜ਼ ਕਰਦਾ ਹੈ। ਇਹ ਨਾ ਸਿਰਫ਼ ਪਾਚਨ ਸ਼ਕਤੀ ਵਧਾਉਂਦਾ ਹੈ ਸਗੋਂ ਪੇਟ ਦੀਆਂ ਸਾਰੀਆਂ ਗਤੀਵਿਧੀਆਂ ਵਿਚ ਤੇਜ਼ੀ ਲਿਆਉਣ ਵਿਚ ਮਦਦ ਕਰਦਾ ਹੈ। 

ਜੇਕਰ ਤੁਹਾਡੀ ਪਾਚਨ ਕਿਰਿਆ ਕਮਜ਼ੋਰ ਹੈ ਤਾਂ ਤੁਸੀਂ 1 ਮੁਠੀ ਕਿਸ਼ਮਿਸ਼ ਭਿਉਂ ਕੇ ਰੱਖ ਦਿਉ ਤੇ ਫਿਰ ਇਸ ਦਾ ਸੇਵਨ ਕਰੋ। ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਦੇ ਨਾਲ ਪਾਚਨ ਸ਼ਕਤੀ ਵਧਾਉਣ ਵਿਚ ਤੇਜ਼ੀ ਨਾਲ ਕੰਮ ਕਰਦਾ ਹੈ। ਇਸ ਤੋਂ ਇਲਾਵਾ ਕਿਸ਼ਮਿਸ਼ ਦੀ ਖ਼ਾਸ ਗੱਲ ਇਹ ਹੈ ਕਿ ਇਹ ਕਮਜ਼ੋਰੀ ਦੂਰ ਕਰਦਾ ਹੈ ਤੇ ਸਰੀਰ ਨੂੰ ਛੋਟੇ-ਛੋਟੇ ਮਾਇਕ੍ਰੋਨਿਊਟਰੀਐਂਟਸ ਪਾਉਣ ਵਿਚ ਮਦਦ ਕਰਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement