ਲਿਵਰ ਨੂੰ ਤੰਦਰੁਸਤ ਰੱਖਣ ਦੇ ਤਰੀਕੇ
Published : Apr 19, 2020, 2:01 pm IST
Updated : Apr 19, 2020, 2:01 pm IST
SHARE ARTICLE
File photo
File photo

ਲਿਵਰ ਨੂੰ ਸਰੀਰ ਦਾ ਸੱਭ ਤੋਂ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ। ਲਿਵਰ ਨੂੰ ਆਮ ਭਾਸ਼ਾ ਵਿਚ ਜਿਗਰ ਵੀ ਕਿਹਾ ਜਾਂਦਾ ਹੈ।

ਲਿਵਰ ਨੂੰ ਸਰੀਰ ਦਾ ਸੱਭ ਤੋਂ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ। ਲਿਵਰ ਨੂੰ ਆਮ ਭਾਸ਼ਾ ਵਿਚ ਜਿਗਰ ਵੀ ਕਿਹਾ ਜਾਂਦਾ ਹੈ। ਲਿਵਰ ਵਿਚ ਗੜਬੜ ਹੋਣ ਨਾਲ  ਹੈਪੇਟਾਈਟਸ, ਫ਼ੈਟੀ ਲਿਵਰ, ਲਿਵਰ ਸਿਰੋਸਿਸ, ਐਲਕੋਹਲਿਕ ਲਿਵਰ ਡਿਜ਼ੀਜ਼ ਅਤੇ ਲਿਵਰ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਲਿਵਰ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਦਾ ਹੈ ਅਤੇ ਭੋਜਨ ਪਚਾਉਣ 'ਚ ਬਹੁਤ ਮਦਦ ਕਰਦਾ ਹੈ।

ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਲਿਵਰ 80 ਫ਼ੀ ਸਦੀ ਸਹਿਯੋਗ ਕਰਦਾ ਹੈ ਪਰ ਜੇਕਰ ਖਾਣ-ਪੀਣ ਦੀਆਂ ਆਦਤਾਂ ਗ਼ਲਤ ਹੋਣ ਤਾਂ ਇਹ ਸਰੀਰ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ। ਜਿਵੇਂ ਜ਼ਿਆਦਾ ਮਸਾਲੇਦਾਰ ਅਤੇ ਚਟਪਟੀਆਂ ਚੀਜ਼ਾਂ ਖਾਣਾ, ਐਂਟੀਬਾਇਉਟਿਕ ਦਵਾਈਆਂ ਦਾ ਜ਼ਿਆਦਾ ਸੇਵਨ, ਵਿਟਾਮਿਨ-ਬੀ ਦੀ ਘਾਟ, ਗੰਦਾ ਖਾਣਾ ਜਾਂ ਪਾਣੀ, ਮਲੇਰੀਆ/ਟਾਈਫ਼ਾਈਡ, ਚਾਹ, ਕਾਫ਼ੀ, ਜੰਕ ਫ਼ੂਡ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ, ਸਿਗਰਟ, ਸ਼ਰਾਬ ਕਾਰਨ, ਲਗਾਤਾਰ ਤਣਾਅ, 6 ਘੰਟੇ ਤੋਂ ਘੱਟ ਨੀਂਦ ਲੈਣਾ। 

File photoFile photo

ਇਸ ਦੇ ਲੱਛਣ ਮੂੰਹ ਤੋਂ ਬਦਬੂ ਆਉਣਾ, ਢਿੱਡ ਦੀ ਸੋਜ, ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋ ਜਾਣਾ, ਪਾਚਨ ਤੰਤਰ ਵਿਚ ਖ਼ਰਾਬੀ, ਚਮੜੀ ਉੱਤੇ ਸਫ਼ੈਦ ਧੱਬੇ, ਅੱਖਾਂ ਵਿਚ ਪੀਲਾਪਣ ਆ ਜਾਣਾ ਹਨ। 2 ਕੱਪ ਪਾਣੀ ਨੂੰ ਉਬਲਣ ਲਈ ਰੱਖ ਦਿਉ ਇਸ ਵਿਚ ਕਿਸ਼ਮਿਸ਼ ਪਾ ਦਿਉ। 20 ਮਿੰਟ ਲਈ ਗੈਸ 'ਤੇ ਗਰਮ ਹੋਣ ਲਈ ਰੱਖ ਦਿਉ। ਹੁਣ ਇਸ ਪਾਣੀ ਨੂੰ ਰਾਤ ਭਰ ਇੰਜ ਹੀ ਰਹਿਣ ਦਿਉ। ਰੋਜ਼ਾਨਾ ਸਵੇਰੇ ਖ਼ਾਲੀ ਢਿੱਡ ਇਸ ਪਾਣੀ ਨੂੰ ਪੀਉ। ਕਿਸ਼ਮਿਸ਼ ਨੂੰ ਸੁੱਟੋ ਨਾ, ਇਸ ਨੂੰ ਨਾਸ਼ਤੇ ਵਿਚ ਚਬਾ ਕੇ ਖਾਉ। ਲਗਾਤਾਰ ਸਿਰਫ਼ 3 ਦਿਨ ਤਕ ਇਸ ਪਾਣੀ ਨੂੰ ਪੀਣ ਨਾਲ ਲਿਵਰ ਦੇ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਣਗੇ।

ਲਿਵਰ ਸਾਫ਼ ਹੋਣ 'ਤੇ ਢਿਡ ਸਬੰਧਤ ਕੋਈ ਵੀ ਸਮੱਸਿਆ ਨਹੀਂ ਹੋਵੇਗੀ। ਲਿਵਰ ਨੂੰ ਸਾਫ਼ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ। ਤੁਹਾਡੇ ਲਿਵਰ ਲਈ ਇਹ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਸਾਫ਼ ਕਰਨ ਵਾਲੇ ਤੱਤ ਹੁੰਦੇ ਹਨ, ਜੋ ਤੁਹਾਡੇ ਲਿਵਰ ਦੀ ਕੁਦਰਤੀ ਸਫ਼ਾਈ ਕਰਨ ਵਿਚ ਮਦਦਗਾਰ ਹੁੰਦੇ ਹਨ। ਵਿਟਾਮਿਨ-ਸੀ ਨਾਲ ਭਰਪੂਰ ਭੋਜਨ ਜ਼ਹਿਰੀਲੇ ਤੱਤਾਂ ਨੂੰ ਸੋਖਣ ਦਾ ਕੰਮ ਕਰਦੇ ਹਨ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement