Health News: ਫ਼ਰਿੱਜ ’ਚ ਰੱਖੇ ਆਟੇ ਦੀ ਰੋਟੀ ਸਰੀਰ ਲਈ ਹੈ ਨੁਕਸਾਨਦੇਹ
Published : May 19, 2024, 8:21 am IST
Updated : May 19, 2024, 8:21 am IST
SHARE ARTICLE
Flour bread kept in the refrigerator is harmful for the body
Flour bread kept in the refrigerator is harmful for the body

ਬੈਕਟੀਰੀਆ ਗੁੰਨ੍ਹੇ ਹੋਏ ਆਟੇ ਵਿਚ ਤੇਜ਼ੀ ਨਾਲ ਵਧਦਾ ਹੈ।

Health News:  ਬਹੁਤ ਸਾਰੇ ਲੋਕ ਅਪਣੇ ਫ਼ਰਿਜ ਵਿਚ ਆਟੇ ਨੂੰ ਗੁੰਨ੍ਹ ਕੇ ਰੱਖ ਦਿੰਦੇ ਹਨ। ਜਦੋਂ ਉਨ੍ਹਾਂ ਦਾ ਰੋਟੀ ਬਣਾਉਣ ਦਾ ਮਨ ਹੁੰਦਾ ਹੈ, ਉਹ ਇਸ ਆਟੇ ਨੂੰ ਕੁੱਝ ਦੇਰ ਪਹਿਲਾਂ ਕਮਰੇ ਦੇ ਤਾਪਮਾਨ ਦੇ ਬਰਾਬਰ ਲਿਆਉਂਦੇ ਹਨ ਤੇ ਫਿਰ ਇਸ ਤੋਂ ਬਾਅਦ ਰੋਟੀ ਬਣਾਉਂਦੇ ਹਨ। ਇਹ ਤਰੀਕਾ ਅਸਾਨ ਲਗਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਤੁਹਾਡੀ ਸਿਹਤ ਲਈ ਇਹ ਬਿਲਕੁਲ ਸਹੀ ਨਹੀਂ? ਫ਼ਰਿਜ ਵਾਲੇ ਆਟੇ ਦੀ ਰੋਟੀ ਖਾਣਾ ਤੁਹਾਡੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਲਿਆ ਸਕਦਾ ਹੈ। ਆਉ ਜਾਣਦੇ ਹਾਂ ਫ਼ਰਿਜ ਵਿਚ ਰੱਖੇ ਆਟੇ ਦੀਆਂ ਰੋਟੀਆਂ ਤੁਹਾਡੇ ਲਈ ਕਿੰਨੀਆਂ ਨੁਕਸਾਨਦੇਹ ਹਨ:

- ਅੱਜ ਦੇ ਸਮੇਂ ਵਿਚ ਤੁਹਾਨੂੰ ਬਹੁਤ ਸਾਰੇ ਘਰਾਂ ਵਿਚ ਫ਼ਰਿਜਾਂ ਵਿਚ ਗੁੰਨਿ੍ਹਆ ਹੋਇਆ ਆਟਾ ਮਿਲੇਗਾ। ਸਮਾਂ ਬਚਾਉਣ ਲਈ, ਲੋਕ ਆਟੇ ਨੂੰ ਗੁੰਨ੍ਹ ਕੇ ਪਹਿਲਾਂ ਹੀ ਇਸ ਨੂੰ ਫ਼ਰਿਜ ਵਿਚ ਸਟੋਰ ਕਰ ਲੈਂਦੇ ਹਨ ਪਰ ਇਹ ਚੰਗੀ ਆਦਤ ਨਹੀਂ। ਫ਼ਰਿਜ ਵਿਚ ਰੱਖੇ ਆਟੇ ਦੀ ਰੋਟੀ ਸਰੀਰ ਲਈ ਬਹੁਤ ਨੁਕਸਾਨਦੇਹ ਹੈ। ਇਹ ਸਰੀਰ ਵਿਚ ਕਈ ਕਿਸਮਾਂ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਸਥਿਤੀ ਵਿਚ, ਆਟੇ ਨੂੰ ਗੁੰਨਣ ਦਾ ਬਚਾਇਆ ਸਮਾਂ ਤੁਹਾਡੀ ਸਿਹਤ ਨੂੰ ਲੰਮੇ ਸਮੇਂ ਲਈ ਪ੍ਰਭਾਵਤ ਕਰ ਸਕਦਾ ਹੈ।

- ਜਦੋਂ ਅਸੀਂ ਆਟੇ ਵਿਚ ਪਾਣੀ ਮਿਲਾਉਂਦੇ ਹੋ, ਤਾਂ ਇਸ ਵਿਚ ਕੁੱਝ ਰਸਾਇਣਕ ਤਬਦੀਲੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿਚ, ਜੇ ਉਸ ਦੀ ਰੋਟੀ ਨੂੰ ਤੁਰਤ ਪਕਾਇਆ ਜਾਂਦਾ ਹੈ ਤੇ ਖਾਧਾ ਜਾਂਦਾ ਹੈ, ਤਾਂ ਇਹ ਤੁਹਾਡੀ ਸਿਹਤ ’ਤੇ ਕੋਈ ਬੁਰਾ ਅਸਰ ਨਹੀਂ ਪਾਉਂਦਾ।ਜਿਵੇਂ ਹੀ ਅਸੀਂ ਉਸ ਆਟੇ ੂਨੂੰ ਫ਼ਰਿਜ ਵਿਚ ਰਖਦੇ ਹਾਂ, ਇਸ ਤਰ੍ਹਾਂ ਫ਼ਰਿਜ ਵਿਚੋਂ ਨੁਕਸਾਨਦੇਹ ਗੈਸਾਂ ਵੀ ਆਟੇ ਵਿਚ ਦਾਖ਼ਲ ਹੋ ਜਾਂਦੀਆਂ ਹਨ। ਇਸ ਆਟੇ ਦੀ ਰੋਟੀ ਖਾਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ।

- ਬੈਕਟੀਰੀਆ ਗੁੰਨ੍ਹੇ ਹੋਏ ਆਟੇ ਵਿਚ ਤੇਜ਼ੀ ਨਾਲ ਵਧਦਾ ਹੈ। ਅਜਿਹੀ ਸਥਿਤੀ ਵਿਚ, ਲੰਮੇ ਸਮੇਂ ਤਕ ਰੱਖੇ ਆਟੇ ਅੰਦਰ ਬਹੁਤ ਸਾਰੇ ਬੈਕਟਰੀਆ ਪੈਦਾ ਹੋ ਜਾਂਦੇ ਹਨ। ਜਦੋਂ ਉਨ੍ਹਾਂ ਤੋਂ ਬਣੀ ਰੋਟੀ ਖਾ ਲਈ ਜਾਂਦੀ ਹੈ, ਤਾਂ ਸਿਹਤ ਨੂੰ ਨੁਕਸਾਨ ਹੁੰਦਾ ਹੈ।
- ਰੋਟੀ ਬਣਾਉਣ ਤੋਂ ਪਹਿਲਾਂ ਆਟੇ ਨੂੰ ਗੁੰਨ੍ਹੋ, ਰੋਟੀ ਤਿਆਰ ਕਰੋ ਤੇ ਰੋਟੀ ਨੂੰ ਗਰਮ ਗਰਮ ਹੀ ਖਾਣ ਦੀ ਕੋਸ਼ਿਸ਼ ਕਰੋ। ਰੋਟੀ ਖਾਣ ਦਾ ਇਹ ਸੱਭ ਤੋਂ ਵਧੀਆ ਤਰੀਕਾ ਹੈ।

 

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement