
ਇਸ ’ਚ ਭਰਪੂਰ ਮਾਤਰਾ ’ਚ ਸਲਫ਼ਰ ਹੁੰਦਾ ਹੈ ਜੋ ਇੰਸੁਲਿਨ ਦੇ ਪੱਧਰ ਨੂੰ ਸੰਤੁਲਿਤ ਬਣਾਈ ਰਖਦਾ ਹੈ।
ਹਰੇ ਪੱਤੇਦਾਰ ਪਿਆਜ਼ ਬਹੁਤ ਹੀ ਸੁਆਦ ਲਗਦੇ ਹਨ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਹੈ ਉਨ੍ਹਾਂ ਲਈ ਹਰੇ ਪਿਆਜ਼ ਦਾ ਸੇਵਨ ਕਰਨਾ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ’ਚ ਭਰਪੂਰ ਮਾਤਰਾ ’ਚ ਸਲਫ਼ਰ ਹੁੰਦਾ ਹੈ ਜੋ ਇੰਸੁਲਿਨ ਦੇ ਪੱਧਰ ਨੂੰ ਸੰਤੁਲਿਤ ਬਣਾਈ ਰਖਦਾ ਹੈ।
ਹਰਾ ਪਿਆਜ਼ ਸਰੀਰ ’ਚ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ। ਇਸ ਨੂੰ ਖਾਣ ਨਾਲ ਤੁਸੀਂ ਕੈਂਸਰ ਦੇ ਖ਼ਤਰੇ ਤੋਂ ਬਚੇ ਰਹਿ ਸਕਦੇ ਹੋ। ਹਰੇ ਪਿਆਜ਼ ’ਚ ਕੈਲੋਰੀ ਘੱਟ ਅਤੇ ਸਲਫ਼ਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ। ਇਸ ’ਚ ਵਿਟਾਮਿਨ ਏ, ਸੀ, ਬੀ, ਵਿਟਾਮਿਨ ਬੀ2, ਕਾਪਰ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਗਨੀਜ਼, ਥਾਈਮੀਨ ਆਦਿ ਭਰਪੂਰ ਮਾਤਰਾ ’ਚ ਹੁੰਦੇ ਹਨ। ਇਸ ’ਚ ਮੌਜੂਦ ਪੈਕਟਿਨ ਨਾਂ ਦਾ ਪਦਾਰਥ ਕੈਂਸਰ ਵਰਗੇ ਖ਼ਤਰਨਾਕ ਰੋਗ ਤੋਂ ਬਚਾਅ ਕਰਨ ’ਚ ਵੀ ਮਦਦਗਾਰ ਹੈ।
ਹਰੇ ਪਿਆਜ਼ ਦਾ ਸੇਵਨ ਅੱਖਾਂ ਲਈ ਬਹੁਤ ਹੀ ਲਾਭਕਾਰੀ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਣੀ ਸ਼ੁਰੂ ਹੋ ਜਾਂਦੀ ਹੈ। ਐਂਟੀ-ਆਕਸੀਡੈਂਟ ਨਾਲ ਭਰਪੂਰ ਹਰਾ ਪਿਆਜ਼ ਡੀ.ਐਨ.ਏ. ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਅ ਕਰਦੇ ਹਨ। ਇਸ ਤੋਂ ਇਲਾਵਾ ਇਸ ਦਾ ਵਿਟਾਮਿਨ ਸੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ।