ਜੇਕਰ ਤੁਹਾਡੇ ਪੇਟ ਵਿਚ ਹੋ ਜਾਣ ਕੀੜੇ ਤਾਂ ਰੋਜ਼ਾਨਾ ਖਾਉ ਸੇਬ
Published : Nov 19, 2020, 6:23 pm IST
Updated : Nov 19, 2020, 6:23 pm IST
SHARE ARTICLE
 Apple
Apple

ਕਬਜ਼ ਦੀ ਸਮੱਸਿਆ ਵੀ ਹੁੰਦੀ ਹੈ ਦੂਰ

 ਮੁਹਾਲੀ: ਕੈਲਸ਼ੀਅਮ, ਫ਼ਾਈਬਰ ਸਮੇਤ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਕ ਸੇਬ ਦਾ ਸੇਵਨ ਤੁਹਾਨੂੰ ਸਿਹਤਮੰਦ ਰਖਦਾ ਹੈ। ਇਸ ਨਾਲ ਹੀ ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਵੀ ਬਣਾਈ ਰਖਦਾ ਹੈ। ਪਾਚਨ ਵਿਚ ਸੁਧਾਰ ਦਾ ਅਰਥ ਹੈ ਕਿ ਤੁਹਾਡਾ ਸਰੀਰ ਬਹੁਤ ਸਾਰੀਆਂ ਬੀਮਾਰੀਆਂ ਤੋਂ ਸੁਰੱਖਿਅਤ ਰਹੇਗਾ ਅਤੇ ਤੁਸੀਂ ਤਾਜ਼ਗੀ ਅਤੇ ਸਿਹਤਮੰਦ ਮਹਿਸੂਸ ਕਰੋਗੇ। ਸੇਬ ਦਾ ਨਿਯਮਤ ਸੇਵਨ ਕਰਨ ਨਾਲ ਤੁਹਾਡੀ ਇਮਿਊਨਟੀ ਵੀ ਵਧਦੀ ਹੈ। ਆਉ ਸੇਬ ਖਾਣ ਦੇ ਫ਼ਾਇਦਿਆਂਂ ਬਾਰੇ ਜਾਣਦੇ ਹਾਂ

kasmiri applekasmiri apple

ਸੇਬ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਜੇ ਪੇਟ ਵਿਚ ਕੀੜੇ ਹੋ ਗਏ ਹੋਣ ਤਾਂ ਹਰ ਰੋਜ਼ ਪੀੜਤ ਨੂੰ ਦੋ ਮਿੱਠੇ ਸੇਬ ਦਿਉ। ਤੁਸੀਂ ਉਸ ਨੂੰ ਹਰ ਰੋਜ਼ ਇਕ ਗਲਾਸ ਤਾਜ਼ੇ ਸੇਬ ਦਾ ਜੂਸ ਵੀ ਦੇ ਸਕਦੇ ਹੋ। ਉਸ ਦੇ ਪੇਟ ਦੇ ਕੀੜੇ ਮਰ ਜਾਂਦੇ ਹਨ।

kasmiri appleapple

 ਸੇਬ ਦੇ ਕੁੱਝ ਪ੍ਰਯੋਗਾਂ ਨਾਲ ਕਈ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਹ ਲੋਕ ਜਿਨ੍ਹਾਂ ਨੂੰ ਸਿਰਦਰਦ, ਚਿੜਚਿੜੇਪਨ, ਬੇਹੋਸ਼ੀ ਜਾਂ ਭੁੱਲਣ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਭੋਜਨ ਤੋਂ ਪਹਿਲਾਂ ਦੋ ਤਾਜ਼ੇ ਮਿੱਠੇ ਸੇਬ ਖਾਣੇ ਚਾਹੀਦੇ ਹਨ। ਅਜਿਹੇ ਮਰੀਜ਼ ਨੂੰ ਆਮ ਚਾਹ ਜਾਂ ਕੌਫ਼ੀ ਛੱਡ ਕੇ ਸਿਰਫ਼ ਸੇਬ ਦੀ ਚਾਹ ਪੀਣੀ ਚਾਹੀਦੀ ਹੈ।

ApplesApples

ਜਿਨ੍ਹਾਂ ਲੋਕਾਂ ਦਾ ਦਿਲ ਕਮਜ਼ੋਰ ਹੈ ਜਾਂ ਦਿਲ ਦੀ ਧੜਕਣ ਘੱਟ ਜਾਂ ਜ਼ਿਆਦਾ ਹੋ ਜਾਂਦੀ ਹੈ ਉਦੋਂ ਉਨ੍ਹਾਂ ਨੂੰ ਚਾਂਦੀ ਦਾ ਵਰਕ ਲਗਾ ਕੇ ਸੇਬ ਦੇ ਮੁਰੱਬੇ ਦਾ ਸੇਵਨ ਕਰਨਾ ਚਾਹੀਦਾ ਹੈ। ਸੇਬ ਵਿਚ ਮਿਲਣ ਵਾਲਾ ਫ਼ਾਈਬਰ ਮੋਟਾਪਾ ਘਟਾਉਣ ਵਿਚ ਵੀ ਮਦਦਗਾਰ ਹੈ ਜਿਸ ਨਾਲ ਵਿਅਕਤੀ ਹੋਰ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਵੀ ਬਚਦਾ ਹੈ।

fatfat

ਸੇਬ ਇਨਸੌਮਨੀਆ ਦੇ ਇਲਾਜ ਵਿਚ ਵੀ ਬਹੁਤ ਫ਼ਾਇਦੇਮੰਦ ਹੈ। ਜੇ ਤੁਹਾਨੂੰ ਦੇਰ ਰਾਤ ਤਕ ਨੀਂਦ ਨਹੀਂ ਆਉਂਦੀ ਜਾਂ ਅੱਧੀ ਰਾਤ ਨੂੰ ਨੀਂਦ ਖੁੱਲ੍ਹਣ ਤੋਂ ਬਾਅਦ ਨੀਂਦ ਆਉਂਦੀ ਹੋਵੇ ਤਾਂ ਸੌਣ ਤੋਂ ਪਹਿਲਾਂ ਇਕ ਸੇਬ ਦਾ ਮੁਰੱਬਾ ਖਾਉ ਅਤੇ ਬਾਅਦ ਵਿਚ ਗਰਮ ਦੁੱਧ ਪੀਉ। ਨੀਂਦ ਚੰਗੀ ਆਵੇਗੀ।

ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਹਰ ਰੋਜ਼ ਸਵੇਰੇ ਖ਼ਾਲੀ ਪੇਟ ਦੋ ਸੇਬ ਚਬਾ-ਚਬਾ ਕੇ ਖਾਉ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋਵੇਗੀ। ਪਾਚਨ ਸ਼ਕਤੀ ਦੀ ਕਮੀ ਵੀ ਦੂਰ ਹੋਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement