ਸਰਦੀਆਂ ਵਿਚ ਕੌਫ਼ੀ ਪੀਣ ਦੇ ਫ਼ਾਇਦੇ
Published : Dec 19, 2020, 10:32 am IST
Updated : Dec 19, 2020, 10:32 am IST
SHARE ARTICLE
 coffee
coffee

ਕੌਫ਼ੀ ਕੰਮ ਕਰਨ ਦੀ ਸਮਰੱਥਾ ਵਧਾਉਣ ਵਿਚ ਮਦਦਗਾਰ ਹੋ ਸਕਦੀ ਹੈ।

ਮੁਹਾਲੀ: ਕਈ ਲੋਕ ਚਾਹ ਅਤੇ ਕੌਫ਼ੀ ਦੇ ਬਹੁਤ ਸ਼ੌਕੀਨ ਹੁੰਦੇ ਹਨ। ਉਨ੍ਹਾਂ ਨੂੰ ਦਿਨ ਵਿਚ ਚਾਹੇ ਜਿੰਨੀ ਮਰਜ਼ੀ ਵਾਰ ਕੌਫ਼ੀ ਅਤੇ ਚਾਹ ਪਿਲਾ ਦਿਉ ਉਹ ਕਦੇ ਵੀ ਨਾਂਹ ਨਹੀਂ ਕਰਨਗੇ ਪਰ ਅੱਜ ਅਸੀਂ ਤੁਹਾਨੂੰ ਕੌਫ਼ੀ ਬਾਰੇ ਕੁੱਝ ਖ਼ਾਸ ਗੱਲਾਂ ਬਾਰੇ ਦਸਾਂਗੇ ਜੋ ਕਿ ਬਹੁਤ ਹੈਰਾਨੀਜਨਕ ਹਨ।

CoffeeCoffee

ਕੌਫ਼ੀ ਪੀਣਾ ਸਰਦੀ ਦੇ ਮੌਸਮ ਵਿਚ ਬੇਹੱਦ ਲਾਭਕਾਰੀ ਹੁੰਦਾ ਹੈ। ਸਰਦੀਆਂ ਵਿਚ ਉਂਜ ਵੀ ਕੌਫ਼ੀ ਸਰੀਰ ਨੂੰ ਗਰਮਾਹਟ ਦਿੰਦੀ ਹੈ, ਉਥੇ ਹੀ ਇਹ ਸਾਨੂੰ ਊਰਜਾ ਵੀ ਦਿੰਦੀ ਹੈ। ਲੋਕ ਕੌਫ਼ੀ ਦੀ ਵਰਤੋਂ ਆਮ ਤੌਰ ’ਤੇ ਤਾਜ਼ਗੀ ਅਤੇ ਫੁਰਤੀ ਲਈ ਕਰਦੇ ਹਨ। ਕੌਫ਼ੀ ਰੋਜ਼ਾਨਾ ਸ਼ੌਕ ਨਾਲ ਪੀਤੀ ਜਾਂਦੀ ਹੈ, ਇਸ ਲਈ ਇਸ ਦੇ ਫ਼ਾਇਦੇ ਅਤੇ ਨੁਕਸਾਨਾਂ ਨੂੰ ਜਾਣਨਾ ਬੇਹੱਦ ਮਹੱਤਵਪੂਰਨ ਹੈ।

Cat CoffeeCat Coffee

 ਕੌਫ਼ੀ ਕੰਮ ਕਰਨ ਦੀ ਸਮਰੱਥਾ ਵਧਾਉਣ ਵਿਚ ਮਦਦਗਾਰ ਹੋ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਕੌਫ਼ੀ ਵਿਚ ਉਤੇਜਨਾ ਨੂੰ ਵਧਾਉਣ ਵਾਲਾ ਤੱਤ ਕੈਫ਼ੀਨ ਮਿਲਦਾ ਹੈ। ਭਾਰ ਘਟਾਉਣ ਦੇ ਘਰੇਲੂ ਇਲਾਜ ਦੇ ਤੌਰ ’ਤੇ ਕੌਫ਼ੀ ਨੂੰ ਸਹੀ ਸਮਝਿਆ ਜਾਂਦਾ ਹੈ। ਦਰਅਸਲ, ਇਸ ਵਿਚ ਮੌਜੂਦ ਕੈਫ਼ੀਨ ਮੈਟਾਬੋਲੀਜ਼ਮ ਨੂੰ ਵਧਾਉਂਦਾ ਹੈ। ਨਾਲ ਹੀ, ਥਰਮੋਗੇਨੇਸਿਜ਼ ਇਫ਼ੈਕਟ ਮੋਟਾਪੇ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੋ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement