ਗਲੇ ਦੀ ਹਰ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਮਿੰਟਾਂ 'ਚ ਕਰੋ ਦੂਰ
Published : Mar 1, 2018, 5:35 pm IST
Updated : Mar 20, 2018, 12:47 pm IST
SHARE ARTICLE
ਘਰੇਲੂ ਤਰੀਕਿਆਂ ਨਾਲ ਖਾਂਸੀ ਅਤੇ ਇਨਫੈਕਸ਼ਨ ਦੂਰ ਕਰ ਸਕਦੇ ਹੋ।
ਘਰੇਲੂ ਤਰੀਕਿਆਂ ਨਾਲ ਖਾਂਸੀ ਅਤੇ ਇਨਫੈਕਸ਼ਨ ਦੂਰ ਕਰ ਸਕਦੇ ਹੋ।

ਲਸਣ ਨਾਲ ਤੁਹਾਡੀ ਗਲੇ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ।

ਬਦਲਦੇ ਮੌਸਮ 'ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਗਲਾ ਖਰਾਬ ਹੋਣਾ ਇਕ ਆਮ ਸਮੱਸਿਆ ਹੈ। ਇਸ ਮੌਸਮ 'ਚ ਲੋਕ ਗਲੇ 'ਚ ਖਰਾਸ਼, ਗਲਾ ਬੈਠ ਜਾਣਾ, ਬਲਗਮ, ਖਾਂਸੀ ਅਤੇ ਸੋਜ ਵਰਗੀਆਂ ਸਮੱਸਿਆ ਨੂੰ ਦੂਰ ਕਰਨ ਲਈ ਕਫ ਸਿਰਪ ਜਾਂ ਦਵਾਈਆਂ ਦੀ ਵਰਤੋਂ ਕਰਦੇ ਹਨ। ਇਸ ਦੇ ਬਾਵਜੂਦ ਵੀ ਇਸ ਸਮੱਸਿਆ ਤੋਂ ਆਰਾਮ ਨਹੀਂ ਮਿਲਦਾ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਗਲੇ ਦੀ ਖਰਾਸ਼ ਤੋਂ ਲੈ ਕੇ ਖਾਂਸੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਘਰੇਲੂ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਦੀ ਮਦਦ ਨਾਲ ਤੁਸੀਂ ਗਲੇ 'ਚ ਖਰਾਸ਼, ਖਾਂਸੀ ਅਤੇ ਇਨਫੈਕਸ਼ਨ ਆਰਾਮ ਨਾਲ ਦੂਰ ਕਰ ਸਕਦੇ ਹੋ। ਅਜਿਹੇ ਹੀ ਕੁਝ ਘਰੇਲੂ ਨੁਸਖੇ ਜਿਸ ਨਾਲ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।



ਗਲੇ 'ਚ ਖਾਂਸੀ ਜਾਂ ਖਰਾਸ਼ ਦੇ ਕਾਰਨ

- ਮੌਸਮ 'ਚ ਬਦਲਾਅ
- ਧੂਲ, ਮਿੱਟੀ ਦੇ ਕਾਰਨ
- ਤਲਿਆ ਜਾਂ ਮਸਾਲੇਦਾਰ ਭੋਜਨ ਦੀ ਵਰਤੋਂ
- ਵਾਇਰਸ ਜਾਂ ਬੈਕਟੀਰੀਅਲ ਇਨਫੈਕਸ਼ਨ

ਗਲੇ 'ਚ ਹੋਣ ਵਾਲੀ ਸਮੱਸਿਆ ਦਾ ਘਰੇਲੂ ਇਲਾਜ



1. ਲਸਣ : ਲਸਣ ਦੀ ਕਲੀ ਅਤੇ ਲੌਂਗ ਨੂੰ ਪੀਸ ਲਓ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਕਸ ਕਰਕੇ ਦਿਨ 'ਚ ਘੱਟ ਤੋਂ ਘੱਟ 3 ਵਾਰ ਲਓ। ਇਸ ਨਾਲ ਤੁਹਾਡੀ ਗਲੇ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ।



2. ਕਾਲੀ ਮਿਰਚ : ਕਾਲੀਆਂ ਮਿਰਚਾਂ ਅਤੇ ਤੁਲਸੀ ਦੇ ਪੱਤਿਆਂ ਨੂੰ 1 ਕੱਪ ਪਾਣੀ 'ਚ ਪਾ ਕੇ ਉਬਾਲ ਲਓ। ਜਦੋਂ ਇਹ ਕਾੜ੍ਹਾ ਬਣ ਜਾਵੇ ਤਾਂ ਇਸ 'ਚ ਸ਼ਹਿਦ ਮਿਲਾ ਕੇ ਦਿਨ 'ਚ 2 ਵਾਰ ਵਰਤੋਂ ਕਰੋ। ਇਸ ਨਾਲ ਗਲੇ 'ਚ ਖਰਾਸ਼, ਖਾਂਸੀ ਅਤੇ ਇਨਫੈਕਸ਼ਨ ਦੀ ਸਮੱਸਿਆ ਦੂਰ ਹੋ ਜਾਵੇਗੀ।



3. ਸੁੱਕਾ ਧਨੀਆ : ਸੁੱਕੇ ਧਨੀਏ ਨੂੰ ਪੀਸ ਕੇ ਉਸ 'ਚ 1/2 ਚੱਮਚ ਮਿਸ਼ਰੀ ਮਿਲਾ ਕੇ ਚਬਾਓ। ਅਜਿਹਾ ਦਿਨ 'ਚ ਘੱਟ ਤੋਂ ਘੱਟ 3-4 ਵਾਰ ਕਰਨ ਨਾਲ ਗਲੇ ਦੀ ਖਰਾਸ਼ ਤੋਂ ਆਰਾਮ ਮਿਲਦਾ ਹੈ ਅਤੇ ਤੁਹਾਡੀ ਪ੍ਰੇਸ਼ਾਨੀ ਵੀ ਦੂਰ ਹੁੰਦੀ ਹੈ।



4. ਫਟਕੜੀ : ਥੋੜ੍ਹੀ ਜਿਹੀ ਫਟਕੜੀ ਨੂੰ ਤਵੇ 'ਤੇ ਗਰਮ ਕਰਕੇ ਪੀਸ ਲਓ। ਫਿਰ 1 ਗਲਾਸ 'ਚ ਗਰਮ ਪਾਣੀ ਕਰਕੇ ਉਸ 'ਚ ਇਸ ਨੂੰ ਮਿਲਾ ਕੇ ਕੁਰਲੀ ਕਰੋ। ਸਵੇਰੇ ਸ਼ਾਮ ਇਸ ਪਾਣੀ ਨਾਲ ਗਰਾਰੇ ਕਰਨ ਨਾਲ ਤੁਹਾਡੀ ਗਲੇ ਦੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ।



5. ਪਿਆਜ਼ ਦਾ ਰਸ : 1 ਗਲਾਸ ਗਰਮ ਪਾਣੀ 'ਚ ਪਿਆਜ਼ ਦਾ ਰਸ ਪਾ ਕੇ ਪੀਣ ਨਾਲ ਵੀ ਗਲੇ 'ਚ ਸੋਜ,ਖਰਾਸ਼ ਜਾਂ ਖਾਂਸੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

6. ਇਮਲੀ ਦਾ ਪਾਣੀ : ਇਮਲੀ ਨੂੰ ਕੁਝ ਦੇਰ ਪਾਣੀ 'ਚ ਭਿਓਂ ਦਿਓ। ਇਸ ਤੋਂ ਬਾਅਦ ਦਿਨ 'ਚ 2 ਵਾਰ ਇਸ ਦੇ ਪਾਣੀ ਨਾਲ ਕੁਰਲੀ ਕਰੋ। ਇਸ ਨਾਲ ਤੁਹਾਡੇ ਗਲੇ 'ਚ ਖਰਾਸ਼, ਸੋਜ ਅਤੇ ਖਾਂਸੀ ਤੋਂ ਆਰਾਮ ਮਿਲੇਗਾ।



7. ਐਲੋਵੇਰਾ : ਐਲੋਵੇਰਾ ਜੈੱਲ ਨੂੰ ਕੱਢ ਕੇ ਉਸ ਨੂੰ ਗਰਮ ਕਰ ਲਓ। ਇਸ ਤੋਂ ਬਾਅਦ ਇਸ 'ਚ ਪੀਸੀ ਹੋਈ ਕਾਲੀ ਮਿਰਚ ਅਤੇ ਕਾਲਾ ਨਮਕ ਮਿਕਸ ਕਰਕੇ ਦਿਨ 'ਚ 2 ਵਾਰ ਲਓ। ਇਸ ਨਾਲ ਤੁਹਾਡੀ ਖਾਂਸੀ ਅਤੇ ਗਲੇ ਦੀ ਖਰਾਸ਼ 'ਚ ਕਾਫੀ ਫਾਇਦਾ ਮਿਲੇਗਾ।



8. ਪਤਾਸੇ : ਜੇ ਤੁਹਾਨੂੰ ਗਲੇ 'ਚ ਪ੍ਰੇਸ਼ਾਨੀ ਜ਼ਿਆਦਾ ਹੋ ਰਹੀ ਹੈ ਤਾਂ ਪਤਾਸੇ ਦੇ ਨਾਲ ਕਾਲੀ ਮਿਰਚ ਪਾਊਡਰ ਮਿਲਾ ਕੇ ਸਾਰਾ ਦਿਨ ਚੁਸੋ। ਇਸ ਨਾਲ ਅਗਲੇ ਦਿਨ ਹੀ ਤੁਹਾਡੀ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement