IVF Treatment: ਇਥੇ ਜਾਣੋ IVF ਟ੍ਰੀਟਮੈਂਟ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਜਵਾਬ; ਕਾਨੂੰਨ ਦੀ ਉਲੰਘਣਾ ਕਰਨ ’ਤੇ ਹੋਵੇਗੀ ਇਹ ਸਜ਼ਾ
Published : Mar 20, 2024, 11:54 am IST
Updated : Mar 20, 2024, 12:42 pm IST
SHARE ARTICLE
Image: For representation purpose only.
Image: For representation purpose only.

ਆਓ ਜਾਣਦੇ ਹਾਂ ਕਿ ਆਈਵੀਐੱਫ ਤਕਨੀਕ ਸਬੰਧੀ ਭਾਰਤ ਦਾ ਕਾਨੂੰਨ ਕੀ ਕਹਿੰਦਾ ਹੈ ਅਤੇ ਇਸ ਦੀ ਉਲੰਘਣਾ ਕਰਨ ’ਤੇ ਕਿਹੜੀ ਕਾਰਵਾਈ ਹੋ ਸਕਦੀ ਹੈ।

IVF Treatment: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਆਈਵੀਐੱਫ ਟ੍ਰੀਟਮੈਂਟ ਨੂੰ ਲੈ ਕੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਾਨੂੰਨ ਮੁਤਾਬਕ 21 ਤੋਂ 50 ਸਾਲ ਦੀ ਉਮਰ ਵਿਚ IVF ਟ੍ਰੀਟਮੈਂਟ ਕਰਵਾਇਆ ਜਾ ਸਕਦਾ ਹੈ ਜਦਕਿ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿਚ ਬੱਚੇ ਨੂੰ ਜਨਮ ਦਿਤਾ ਹੈ। ਇਸ ਵਿਚਾਲੇ ਆਓ ਜਾਣਦੇ ਹਾਂ ਕਿ ਆਈਵੀਐੱਫ ਤਕਨੀਕ ਸਬੰਧੀ ਭਾਰਤ ਦਾ ਕਾਨੂੰਨ ਕੀ ਕਹਿੰਦਾ ਹੈ ਅਤੇ ਇਸ ਦੀ ਉਲੰਘਣਾ ਕਰਨ ’ਤੇ ਕਿਹੜੀ ਕਾਰਵਾਈ ਹੋ ਸਕਦੀ ਹੈ।

IVF ਟ੍ਰੀਟਮੈਂਟ ਲਈ ਕੀ ਹੈ ਉਮਰ ਸੀਮਾ

ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਐਕਟ ਅਨੁਸਾਰ, ਭਾਰਤ ਵਿਚ 21 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਆਈਵੀਐੱਫ ਕਰ ਸਕਦੀਆਂ ਹਨ। ਪੁਰਸ਼ਾਂ ਲਈ ਇਸ ਦੀ ਉਮਰ ਸੀਮਾ 21 ਤੋਂ 55 ਸਾਲ ਹੈ। ਇਸ ਉਮਰ ਤੋਂ ਵੱਧ ਲੋਕਾਂ ਲਈ ਇਹ ਕਾਨੂੰਨੀ ਜੁਰਮ ਹੈ। 2022 ਵਿਚ ਪਾਸ ਹੋਏ ਕਾਨੂੰਨ ਦੇ ਤਹਿਤ ਸਖ਼ਤ ਸਜ਼ਾ ਹੋ ਸਕਦੀ ਹੈ, ਪਰ ਜੇਕਰ ਕੋਈ ਔਰਤ ਵਿਦੇਸ਼ ਵਿਚ ਗਰਭਵਤੀ ਹੈ ਤਾਂ ਉਸ ਦਾ ਜਣੇਪਾ ਦੇਸ਼ ਵਿਚ ਹੋ ਸਕਦਾ ਹੈ।

ਅਜਿਹੇ 'ਚ ਬੱਚੇ ਪੈਦਾ ਕਰਨ ਦੀਆਂ ਚਾਹਵਾਨ ਔਰਤਾਂ ਵਿਦੇਸ਼ ਜਾਣ ਦਾ ਰਸਤਾ ਅਪਣਾ ਰਹੀਆਂ ਹਨ। ਇਸ ਦੇ ਨਾਲ ਹੀ ਭਾਰਤ ਵਿਚ ਜੇਕਰ 50 ਸਾਲ ਤੋਂ ਵੱਧ ਉਮਰ ਦੀ ਕੋਈ ਔਰਤ ਆਈਵੀਐੱਫ ਰਾਹੀਂ ਬੱਚਾ ਪੈਦਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਹਾਈ ਕੋਰਟ ਤਕ ਪਹੁੰਚ ਕਰਨੀ ਪਵੇਗੀ।

ਕਾਨੂੰਨ ਦੀ ਉਲੰਘਣਾ ਤੇ ਕੀ ਹੋਵੇਗੀ ਕਾਰਵਾਈ

ਜ਼ਿਕਰਯੋਗ ਹੈ ਕਿ ਇਸ ਕਾਨੂੰਨ ਦੀ ਉਲੰਘਣਾ ਕਰਨ 'ਤੇ ਪਹਿਲੀ ਵਾਰ 5 ਤੋਂ 20 ਲੱਖ ਰੁਪਏ ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਦੂਜੀ ਵਾਰ 10-20 ਲੱਖ ਰੁਪਏ ਤਕ ਜੁਰਮਾਨਾ ਅਤੇ 8 ਸਾਲ ਤਕ ਦੀ ਜੇਲ ਹੋ ਸਕਦੀ ਹੈ।

ਕੀ ਹੈ ਆਈਵੀਐੱਫ ਤਕਨੀਕ

ਆਈਵੀਐੱਫ ਯਾਨੀ ਇਨ ਵਿਟਰੋ ਫਰਟੀਲਾਈਜੇਸ਼ਨ ਤਕਨੀਕ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਦੀ ਮਦਦ ਨਾਲ ਲੱਖਾਂ ਜੋੜਿਆਂ ਨੇ ਅਪਣਾ ਮਾਤਾ-ਪਿਤਾ ਬਣਨ ਦਾ ਸੁਪਨਾ ਪੂਰਾ ਕੀਤਾ ਹੈ। ਇਹ ਉਨ੍ਹਾਂ ਲੋਕਾਂ ਲਈ ਵਰਦਾਨ ਹੈ ਜੋ ਬੱਚੇ ਚਾਹੁੰਦੇ ਹਨ ਪਰ ਕੁਦਰਤੀ ਤੌਰ 'ਤੇ ਗਰਭ ਧਾਰਨ ਕਰਨ ਵਿਚ ਅਸਮਰੱਥ ਹਨ। ਆਈ.ਵੀ.ਐਫ ਸਰਲ ਭਾਸ਼ਾ ਵਿਚ ਇਸ ਨੂੰ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਹੈ। ਅਜੋਕੇ ਸਮੇਂ ਵਿਚ ਤਕਨਾਲੋਜੀ ਕਾਫ਼ੀ ਆਮ ਹੋ ਗਈ ਹੈ। ਆਈਵੀਐੱਫ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਜਾਂ ਤਾਂ ਕੁਦਰਤੀ ਢੰਗ ਨਾਲ ਗਰਭਧਾਰਨ ਨਹੀਂ ਹੁੰਦਾ ਜਾਂ ਗਰਭਧਾਰਨ ਦੇ ਹੋਰ ਸਾਰੇ ਤਰੀਕਿਆਂ ਵਿਚ ਸਫ਼ਲਤਾ ਹਾਸਲ ਨਹੀਂ ਹੁੰਦੀ।

ਮਾਹਿਰਾਂ ਮੁਤਾਬਕ ਆਈਵੀਐੱਫ ਦੀ ਵਰਤੋਂ ਉਨ੍ਹਾਂ ਔਰਤਾਂ ਦੇ ਮਾਮਲੇ ਵਿਚ ਕੀਤੀ ਜਾਂਦੀ ਹੈ, ਜਿਨ੍ਹਾਂ ਦੀਆਂ ਟਿਊਬਾਂ ਇਨਫੈਕਸ਼ਨ ਜਾਂ ਕਿਸੇ ਹੋਰ ਕਾਰਨ ਕਰਕੇ ਖਰਾਬ ਹੋ ਜਾਂਦੀਆਂ ਹਨ।" ਇਸ ਦੌਰਾਨ ਲੈਬ ਵਿਚ ਅੰਡੇ ਅਤੇ ਸ਼ੁਕਰਾਣੂਆਂ ਨੂੰ ਰੱਖਿਆ ਜਾਂਦਾ ਹੈ ਜਿਸ ਤੋਂ ਭਰੂਣ ਤਿਆਰ ਹੁੰਦਾ ਹੈ। ਜਦੋਂ ਭਰੂਣ ਤਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਔਰਤ ਦੀ ਬੱਚੇਦਾਨੀ ਵਿਚ ਰੱਖਿਆ ਹੈ। ਇਸ ਤਕਨੀਕ ਨੇ ਬਹੁਤ ਸਾਰੇ ਜੋੜਿਆਂ ਨੂੰ ਮਾਤਾ-ਪਿਤਾ ਬਣਨ ਦੀ ਖੁਸ਼ੀ ਦਿਤੀ ਹੈ ਅਤੇ ਔਰਤਾਂ ਤੋਂ ਬਾਂਝਪਨ ਦਾ ਕਲੰਕ ਦੂਰ ਕੀਤਾ ਹੈ।

(For more Punjabi news apart from Sidhu Moosewala mother news What is IVF Guidelines in India and its consequences, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

12 Jan 2025 12:17 PM

MSP ਦੀ ਕਾਨੂੰਨੀ ਗਾਰੰਟੀ ਦਾ ਕਿਵੇਂ ਹੋਵੇਗਾ Punjab ਦੇ ਕਿਸਾਨਾਂ ਨੂੰ ਨੁਕਸਾਨ ? Sunil Jakhar ਦੇ ਬਿਆਨ 'ਤੇ ਜਵਾਬ

12 Jan 2025 12:14 PM

ਪਤੀ -ਪਤਨੀ ਲੁੱਟ ਰਹੇ ਸੀ ATM, ਲੋਕਾਂ ਨੇ ਸ਼ਟਰ ਕਰ ਦਿੱਤਾ ਬੰਦ, ਉੱਪਰੋਂ ਬੁਲਾ ਲਈ ਪੁਲਿਸ, ਦੇਖੋ ਕਿੰਝ ਕੀਤਾ ਕਾਬੂ

09 Jan 2025 12:27 PM

shambhu border 'ਤੇ ਵਾਪਰਿਆ ਵੱਡਾ ਭਾਣਾ, ਇੱਕ ਕਿਸਾਨ ਨੇ ਖੁ/ਦ/ਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

09 Jan 2025 12:24 PM

Jagjit Dallewal ਦਾ ਮਰਨ ਵਰਤ 44ਵੇਂ ਦਿਨ 'ਚ ਦਾਖ਼ਲ, ਹਾਲਤ ਨਾਜ਼ੁਕ

08 Jan 2025 12:25 PM
Advertisement