ਸਿਹਤ ਲਈ ਵਰਦਾਨ ਹੈ ਹਰੀ ਮਿਰਚ
Published : Apr 20, 2020, 4:11 pm IST
Updated : Apr 20, 2020, 4:11 pm IST
SHARE ARTICLE
File Photo
File Photo

ਹਰੀ ਮਿਰਚ ਵਿਚ ਇਕ ਖ਼ਾਸ ਤਰ੍ਹਾਂ ਦਾ ਤੱਤ 'ਕੈਪਿਸਨ' ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਦੇ ਸਾਰੇ ਰੋਮ ਖੁਲ੍ਹ ਜਾਂਦੇ ਹਨ।

ਹਰੀ ਮਿਰਚ ਵਿਚ ਇਕ ਖ਼ਾਸ ਤਰ੍ਹਾਂ ਦਾ ਤੱਤ 'ਕੈਪਿਸਨ' ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਦੇ ਸਾਰੇ ਰੋਮ ਖੁਲ੍ਹ ਜਾਂਦੇ ਹਨ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਹਰੀ ਮਿਰਚ ਖਾਣ ਨਾਲ ਭੁੱਖ ਵੱਧ ਜਾਂਦੀ ਹੈ। ਪੇਟ ਵਿਚ ਕੋਈ ਇਨਫ਼ੈਕਸ਼ਨ ਹੋਵੇ ਤਾਂ ਉਹ ਵੀ ਠੀਕ ਹੋ ਜਾਂਦੀ ਹੈ।
ਹਰੀ ਮਿਰਚ ਵਿਚ ਵਿਟਾਮਿਨ ਏ, ਬੀ ਤੇ ਸੀ ਨਾਲ ਕੁੱਝ ਆਇਰਨ ਵੀ ਹੁੰਦਾ ਹੈ।

File photoFile photo

ਵਿਟਾਮਿਨ ਏ ਅੱਖਾਂ ਲਈ ਫ਼ਾਇਦੇਮੰਦ ਹੁੰਦਾ ਹੈ। ਹਰੀ ਮਿਰਚ ਵਿਚ ਬੀਟਾਕੈਰੋਟਿਨ ਪਾਇਆ ਜਾਂਦਾ ਹੈ ਜਿਸ ਨਾਲ ਅੱਗੇ ਜਾ ਕੇ ਸਰੀਰ 'ਚ ਵਿਟਾਮਿਨ ਏ ਬਣਦਾ ਹੈ। ਵਿਟਾਮਿਨ ਸੀ ਰੋਗ ਮਾਰੂ ਤਾਕਤ ਲਈ ਬਹੁਤ ਵਧੀਆ ਹੈ। ਇਹ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਇਸ ਲਈ ਹਰੀ ਮਿਰਚ ਨੂੰ ਰੋਗ ਪ੍ਰਤੀਰੋਧ ਵਧਾਉਣ ਲਈ ਦਿਤਾ ਜਾਂਦਾ ਹੈ।

File photoFile photo

ਇਸ 'ਚ ਮਿਲਣ ਵਾਲਾ ਵਿਟਾਮਿਨ ਬੀ ਚਮੜੀ ਲਈ ਵੀ ਬਹੁਤ ਵਧੀਆ ਹੁੰਦਾ ਹੈ। ਆਮ ਤੌਰ 'ਤੇ ਲੋਕ ਰੋਟੀ ਨਾਲ ਹਰੀ ਮਿਰਚ ਨੂੰ ਕੱਚਾ ਖਾਂਦੇ ਹਨ ਪਰ ਇਸ ਤੋਂ ਇਲਾਵਾ ਹਰੀ ਮਿਰਚ ਨੂੰ ਧਨੀਏ, ਪੁਦੀਨੇ ਦੀ ਚਟਣੀ 'ਚ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮਿਰਚ ਨੂੰ ਸਾਫ਼ ਕਰ ਕੇ ਖਾ ਸਕਦੇ ਹੋ ਜਿਵੇਂ ਢੋਕਲੇ ਨਾਲ ਮਿਰਚ ਖਾਂਧੀ ਜਾਂਦੀ ਹੈ। ਏਨਾ ਹੀ ਨਹੀਂ, ਹਰੀ ਮਿਰਚ ਨੂੰ ਮਸਾਲੇ ਨਾਲ ਭਰ ਕੇ ਵੀ ਖਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement