ਨਕਸੀਰ ਫੁੱਟਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ
Published : Apr 20, 2022, 12:58 pm IST
Updated : Apr 20, 2022, 12:58 pm IST
SHARE ARTICLE
Photo
Photo

ਜ਼ਿਆਦਾ ਗਰਮੀ ’ਚ ਰਹਿਣ ਨਾਲ, ਤੇਜ਼ ਮਿਰਚ ਮਸਾਲਿਆਂ ਦਾ ਸੇਵਨ ਕਰਨ, ਨੱਕ ਉਤੇ ਸੱਟ ਲੱਗਣ ਅਤੇ ਜ਼ੁਕਾਮ ਬਣੇ ਰਹਿਣ ਨਾਲ ਵੀ ਨੱਕ ਵਿਚੋਂ ਖ਼ੂਨ ਆਉਣ ਦੀ ਸਮੱਸਿਆ ਹੁੰਦੀ ਹੈ

 

ਚੰਡੀਗੜ੍ਹ : ਨੱਕ ਵਿਚੋਂ ਖ਼ੂਨ ਨਿਕਲਣ ਨੂੰ ਨਸੀਰ ਕਹਿੰਦੇ ਹਨ। ਇਸ ਦੇ ਪਿਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਇਨ੍ਹਾਂ ’ਚੋਂ ਇਕ ਹੈ ਗਰਮ ਚੀਜ਼ਾਂ ਦਾ ਸੇਵਨ ਕਰਨਾ। ਜ਼ਿਆਦਾ ਗਰਮੀ ’ਚ ਰਹਿਣ ਨਾਲ, ਤੇਜ਼ ਮਿਰਚ ਮਸਾਲਿਆਂ ਦਾ ਸੇਵਨ ਕਰਨ, ਨੱਕ ਉਤੇ ਸੱਟ ਲੱਗਣ ਅਤੇ ਜ਼ੁਕਾਮ ਬਣੇ ਰਹਿਣ ਨਾਲ ਵੀ ਨੱਕ ਵਿਚੋਂ ਖ਼ੂਨ ਆਉਣ ਦੀ ਸਮੱਸਿਆ ਹੁੰਦੀ ਹੈ। ਵਾਰ-ਵਾਰ ਨੱਕ ’ਚੋਂ ਖ਼ੂਨ ਆਣਾ ਜਾਂ ਨਸੀਰ ਵਗਣਾ ਠੀਕ ਨਹੀਂ ਹੁੰਦਾ। ਗਰਮੀ ’ਚ ਬੱਚਿਆਂ ਦੀ ਨਕਸੀਰ ਵੀ ਫੁੱਟ ਜਾਂਦੀ ਹੈ, ਜੋ ਠੀਕ ਨਹੀਂ ਹੈ। ਆਉ ਜਾਣਦੇ ਹਾਂ ਨੱਕ ਵਿਚੋਂ ਖ਼ੂਨ ਰੋਕਣ ਦੇ ਕੁੱਝ ਘਰੇਲੂ ਨੁਸਖ਼ਿਆਂ ਬਾਰੇ :

 

PHOTOPHOTO

 

 ਜੇਕਰ ਨੱਕ ਤੋਂ ਖ਼ੂਨ ਵਹਿਣ ਲੱਗੇ ਤਾਂ ਠੰਢਾ ਪਾਣੀ ਸਿਰ ’ਤੇ ਪਾਉ। ਇਸ ਨਾਲ ਖ਼ੂਨ ਵਹਿਣਾ ਬੰਦ ਹੋ ਜਾਵੇਗਾ। ਤਾਜ਼ੇ ਪਾਣੀ ਵਿਚ ਧਨੀਏ ਦੇ ਥੋੜ੍ਹੇ ਦਾਣੇ ਭਿਉਂ ਕੇ ਰੱਖ ਦਿਉ। ਇਨ੍ਹਾਂ ਨੂੰ ਪੀਸਣ ਤੋਂ ਬਾਅਦ ਇਸ ’ਚ ਮਿਸ਼ਰੀ ਪਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ। ਜੇਕਰ ਖ਼ੂਨ ਦਾ ਵਹਾਅ ਜ਼ਿਆਦਾ ਹੋਵੇ ਤਾਂ ਮਰੀਜ਼ ਨੂੰ ਠੰਢੀ ਥਾਂ ’ਤੇ ਗਰਦਨ ਨੂੰ ਪਿੱਛੇ ਵਲ ਝੁਕਾ ਕੇ ਲਿਟਾ ਦਿਉ।

 

 

 

PHOTOPHOTO

ਉਸ ਦੇ ਬਾਅਦ ਗਰਦਨ ਦੇ ਪਿਛਲੇ ਹਿੱਸੇ ਦੇ ਥੱਲੇ ਠੰਢੇ ਪਾਣੀ ਦੀ ਪੱਟੀ ਜਾਂ ਬਰਫ਼ ਦੀ ਥੈਲੀ ਰੱਖਣੀ ਚਾਹੀਦੀ ਹੈ।1 ਚਮਚਾ ਮੁਲਤਾਨੀ ਮਿੱਟੀ ਨੂੰ ਰਾਤ ਵਿਚ 1/2 ਲੀਟਰ ਪਾਣੀ ਵਿਚ ਭਿਉਂ ਕੇ ਰੱਖ ਦਿਉ। ਸਵੇਰੇ ਉਸ ਪਾਣੀ ਨੂੰ ਛਾਣ ਕੇ ਪੀਣ ਨਾਲ ਨੱਕ ਵਿਚੋਂ ਖ਼ੂਨ ਵਹਿਣਾ ਬੰਦ ਹੋ ਜਾਵੇਗਾ। ਨੱਕ ਤੋਂ ਖ਼ੂਨ ਆਉਣ ’ਤੇ ਪੱਕਾ ਹੋਇਆ ਕੇਲਾ ਅਤੇ ਚੀਨੀ ਨੂੰ ਦੁੱਧ ਵਿਚ ਮਿਲਾ ਕੇ ਪੀਉ। ਇਹ 8 ਦਿਨ ਲਗਾਤਾਰ ਪੀਣ ਨਾਲ ਖ਼ੂਨ ਆਉਣ ਦੀ ਸਮੱਸਿਆ ਬੰਦ ਹੋ ਜਾਵੇਗੀ।

 

PHOTOPHOTO

 

 ਨੱਕ ਤੋਂ ਖ਼ੂਨ ਆਉਣ ’ਤੇ ਤੁਸੀਂ ਪਿਆਜ਼ ਦੀ ਵਰਤੋਂ ਵੀ ਕਰ ਸਕਦੇ ਹੋ। ਪਿਆਜ਼ ਨੂੰ ਕੱਟ ਕੇ ਨੱਕ ਦੇ ਕੋਲ ਰੱਖਣ ਨਾਲ ਖ਼ੂਨ ਆਉਣਾ ਬੰਦ ਹੋ ਜਾਵੇਗਾ। ਨਕਸੀਰ ਫੁੱਟਣ ’ਤੇ ਨੱਕ ਦੀ ਥਾਂ ਮੂੰਹ ਤੋਂ ਸਾਹ ਲੈਣਾ ਚਾਹੀਦਾ ਹੈ।  

PHOTOPHOTO

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement