
ਮੁਹਾਲੀ: ਮੱਕੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਕਿਸੇ ਨੂੰ ਖਾਣੀ ਚੰਗੀ ਲਗਦੀ ਹੈ। ਉਥੇ ਹੀ ਗਰਮੀਆਂ ਵਿਚ ਇਹ ਸਿਹਤ ਲਈ ਵੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਸ ਵਿਚ ਵਿਟਾਮਿਨ ਏ, ਬੀ, ਈ, ਫ਼ਾਈਬਰ, ਪੋਟਾਸ਼ੀਅਮ, ਪ੍ਰੋਟੀਨ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦਾ ਸੇਵਨ ਭਾਰ ਘਟਾਉਣ ਅਤੇ ਕੈਂਸਰ ਤੋਂ ਬਚਾਅ ਵਿਚ ਮਦਦ ਕਰਦਾ ਹੈ। ਆਉ ਜਾਣਦੇ ਹਾਂ ਉਸ ਨੂੰ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਵਿਚ:
corn
ਮੱਕੀ ਵਿਚ ਜ਼ਿਆਦਾ ਫ਼ਾਈਬਰ ਹੁੰਦਾ ਹੈ। ਇਹ ਸਰੀਰ ਵਿਚ ਖ਼ਰਾਬ ਕੈਲੇਸਟਰੋਲ ਦੇ ਲੈਵਲ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਇਸ ਤਰ੍ਹਾਂ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿਚ ਰਹਿੰਦਾ ਹੈ। ਅਜਿਹੇ ਵਿਚ ਦਿਲ ਨਾਲ ਸਬੰਧਤ ਬੀਮਾਰੀਆਂ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਵਿਟਾਮਿਨ ਨਾਲ ਭਰਪੂਰ ਮੱਕੀ ਸਰੀਰ ਵਿਚ ਨਵੇਂ ਸੈੱਲ ਪੈਦਾ ਕਰਦਾ ਹੈ। ਅਜਿਹੇ ਵਿਚ, ਸ਼ੂਗਰ ਕੰਟਰੋਲ ਰਹਿਣ ਦੇ ਨਾਲ ਇਸ ਦੇ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ। ਖ਼ਾਸ ਤੌਰ ’ਤੇ ਸ਼ੂਗਰ ਦੇ ਮਰੀਜ਼ਾਂ ਲਈ ਮੱਕੀ ਦਾ ਸੇਵਨ ਲਾਭਕਾਰੀ ਮੰਨਿਆ ਜਾਂਦਾ ਹੈ।
Corn Salad Recipe
ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਅਤੇ ਫ਼ਲੈਵੋਨਾਈਡਜ਼ ਗੁਣ ਕੈਂਸਰ ਸੈੱਲਾਂ ਨੂੰ ਸਰੀਰ ਵਿਚ ਵੱਧਣ ਤੋਂ ਰੋਕਦੇ ਹਨ। ਅਜਿਹੇ ’ਚ ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਮੱਕੀ ਦੇ ਦਾਣੇ ਖਾਣ ਵਿਚ ਸਵਾਦ ਹੋਣ ਤੋਂ ਬਾਅਦ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਫ਼ਾਈਬਰ ਦਾ ਮੁੱਖ ਸਰੋਤ ਹੋਣ ਨਾਲ ਇਹ ਪਾਚਨ ਤੰਤਰ ਨੂੰ ਮਜ਼ਬੂਤ ਰਖਦਾ ਹੈ। ਅਜਿਹੇ ਵਿਚ ਗੈਸ, ਐਸਿਡਿਟੀ, ਕਬਜ਼ ਆਦਿ ਦੀ ਸਮੱਸਿਆ ਦੂਰ ਰਹਿੰਦੀ ਹੈ।
Corn Salad Recipe
ਮੱਕੀ ਦੇ ਦਾਣੇ ਵਿਚ ਵਿਟਾਮਿਨ ਏ, ਈ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ਵਿਚ ਇਹ ਅੱਖਾਂ ਲਈ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਸ ਦੇ ਸੇਵਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਨਾਲ ਇਸ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਬਚਾਅ ਰਹਿੰਦਾ ਹੈ।
Corn Salad Recipe
ਮੱਕੀ ਦੇ ਦਾਣਿਆਂ ਵਿਚ ਕਾਰਬੋਹਾਈਡਰੇਟ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ। ਅਜਿਹੇ ’ਚ ਥਕਾਵਟ, ਕਮਜ਼ੋਰੀ ਦੂਰ ਹੋ ਕੇ ਦਿਨ ਭਰ ਸ਼ਕਤੀ-ਭਰਪੂਰ ਮਹਿਸੂਸ ਹੁੰਦਾ ਹੈ। ਫ਼ਾਈਬਰ ਨਾਲ ਭਰਪੂਰ ਮੱਕੀ ਦੇ ਦਾਣਿਆਂ ਦਾ ਸੇਵਨ ਪੇਟ ਨੂੰ ਲੰਮੇ ਸਮੇਂ ਤਕ ਭਰਿਆ ਰਖਦਾ ਹੈ। ਅਜਿਹੇ ਵਿਚ ਇਹ ਭਾਰ ਨੂੰ ਕੰਟਰੋਲ ਕਰਨ ’ਚ ਸਹਾਇਤਾ ਕਰਦਾ ਹੈ।