Health News: ਬੱਚਿਆਂ ਲਈ ਬਹੁਤ ਲਾਹੇਵੰਦ ਹੈ ਨਾਰੀਅਲ ਦਾ ਪਾਣੀ
Published : Jun 20, 2025, 5:34 pm IST
Updated : Jun 20, 2025, 5:34 pm IST
SHARE ARTICLE
Coconut water is very beneficial for children
Coconut water is very beneficial for children

ਨਾਰੀਅਲ ਪਾਣੀ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਲਈ ਜਾਣਿਆ ਜਾਂਦਾ ਹੈ

Coconut water is very beneficial for children: ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਸ ਨਾਲ ਹੀ ਗੱਲ ਕੀਤੀ ਜਾਵੇ ਬੱਚਿਆਂ ਦੀ ਤਾਂ ਤੁਹਾਡੇ ਬੱਚਿਆਂ ਨੂੰ ਹਾਈਡਰੇਟੇਡ ਰੱਖਣ ਲਈ ਸਾਦੇ ਪਾਣੀ ਤੋਂ ਬਿਹਰਤ ਹੋਰ ਕੁੱਝ ਵੀ ਨਹੀਂ ਹੈ।  ਬੱਚਿਆਂ ਲਈ ਨਾਰੀਅਲ ਪਾਣੀ ਦੇ ਕਈ ਫ਼ਾਇਦੇ ਹਨ। ਬੀਮਾਰ ਬੱਚਿਆਂ ਨੂੰ ਵੀ ਨਾਰੀਅਲ ਪਾਣੀ ਦਿਤਾ ਜਾ ਸਕਦਾ ਹੈ, ਖ਼ਾਸ ਕਰ ਕੇ ਜੇ ਉਹ ਦਸਤ ਜਾਂ ਉਲਟੀਆਂ ਤੋਂ ਬਾਅਦ ਡੀਹਾਈਡਰੇੇਟ ਹੋ ਜਾਂਦੇ ਹਨ।

ਨਾਰੀਅਲ ਪਾਣੀ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਲਈ ਜਾਣਿਆ ਜਾਂਦਾ ਹੈ। ਅਧਿਐਨਾਂ ਨੇ ਇਹ ਵੀ ਦਿਖਾਇਆ ਹੈ ਕਿ ਨਾਰੀਅਲ ਪਾਣੀ ਦੀ ਧਾਰਨਾ ਨੂੰ ਘਟਾਉਂਦਾ ਹੈ, ਜੋ ਲੰਮੇ ਸਮੇਂ ਲਈ ਬਲੱਡ ਸ਼ੂਗਰ ਦੇ ਪ੍ਰਬੰਧਨ ਵਿਚ ਮਦਦ ਕਰਦਾ ਹੈ। 3 ਗ੍ਰਾਮ ਫ਼ਾਈਬਰ ਅਤੇ 6 ਗ੍ਰਾਮ ਕਾਰਬੋਹਾਈਡਰੇਟ ਦੇ ਨਾਲ, ਨਾਰੀਅਲ ਪਾਣੀ ਸ਼ੂਗਰ ਰੋਗੀਆਂ ਦੀ ਖ਼ੁਰਾਕ ਯੋਜਨਾ ਵਿਚ ਪੂਰੀ ਤਰ੍ਹਾਂ ਫਿੱਟ ਹੋ ਸਕਦਾ ਹੈ।

ਗੁਰਦੇ ਦੀ ਪੱਥਰੀ ਆਮ ਤੌਰ ’ਤੇ ਉਦੋਂ ਪਾਈ ਜਾਂਦੀ ਹੈ ਜਦੋਂ ਕੈਲਸ਼ੀਅਮ ਅਤੇ ਆਕਸਲੇਟ ਵਰਗੇ ਮਿਸ਼ਰਣ ਪਿਸ਼ਾਬ ਵਿਚ ਕਿ੍ਰਸਟਲ ਬਣਾਉਣ ਲਈ ਮਿਲ ਜਾਂਦੇ ਹਨ। ਨਾਰੀਅਲ ਪਾਣੀ ਕਿ੍ਰਸਟਲ ਨੂੰ ਗੁਰਦਿਆਂ ਅਤੇ ਪਿਸ਼ਾਬ ਨਾਲੀ ਦੇ ਕੁੱਝ ਹਿੱਸਿਆਂ ’ਤੇ ਚਿਪਕਣ ਤੋਂ ਰੋਕਦਾ ਹੈ। ਇਹ ਪਿਸ਼ਾਬ ਵਿਚ ਕਿ੍ਰਸਟਲ ਦੀ ਗਿਣਤੀ ਨੂੰ ਵੀ ਘਟਾ ਸਕਦਾ ਹੈ। ਨਾਰੀਅਲ ਪਾਣੀ ਬਲੱਡ ਕੈਲੇਸਟਰੋਲ ਅਤੇ ਟਰਾਈਗਲਿਸਰਾਈਡਸ ਨੂੰ ਘੱਟ ਕਰਦਾ ਹੈ। ਇਹ ਲੀਵਰ ਦੀ ਚਰਬੀ ਨੂੰ ਵੀ ਘਟਾਉਂਦਾ ਹੈ।

ਨਾਰੀਅਲ ਪਾਣੀ ਕਿਸੇ ਵੀ ਕਿਸਮ ਦੀ ਸਰੀਰਕ ਗਤੀਵਿਧੀ ਦੌਰਾਨ ਗੁਆਚਣ ਵਾਲੇ ਇਲੈਕਟਰੋਲਾਈਟਸ ਨੂੰ ਭਰਨ ਵਿਚ ਮਦਦ ਕਰਦਾ ਹੈ। ਪੋਟਾਸ਼ੀਅਮ, ਸੋਡੀਅਮ ਅਤੇ ਕੈਲਸ਼ੀਅਮ ਵਰਗੇ ਇਲੈਕਟਰੋਲਾਈਟਸ ਤਰਲ ਸੰਤੁਲਨ ਨੂੰ ਸਹੀ ਬਣਾਈ ਰੱਖਣ ਲਈ ਬਹੁਤ ਮਹੱਤਵਪੂਰਨ ਹਨ।

ਨਾਰੀਅਲ ਪਾਣੀ ਸੁਆਦ ਵਿਚ ਥੋੜ੍ਹਾ ਮਿੱਠਾ ਅਤੇ ਪੌਸ਼ਟਿਕ ਹੁੰਦਾ ਹੈ। ਨਾਰੀਅਲ ਨੂੰ ਸਿੱਧਾ ਪੀਣਾ ਵੀ ਇਸ ਨੂੰ ਬਹੁਤ ਤਾਜ਼ਗੀ ਦੇਣ ਵਾਲਾ ਡਰਿੰਕ ਬਣਾਉਂਦਾ ਹੈ। ਤੁਸੀਂ ਨਾਰੀਅਲ ਨੂੰ ਫ਼ਰਿਜ ਵਿਚ ਵੀ ਰੱਖ ਸਕਦੇ ਹੋ ਅਤੇ ਦੋ ਤੋਂ ਤਿੰਨ ਹਫ਼ਤਿਆਂ ਵਿਚ ਇਸ ਦਾ ਸੇਵਨ ਕਰ ਸਕਦੇ ਹੋ।    

 

SHARE ARTICLE

ਏਜੰਸੀ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement