ਖ਼ਬਰਾਂ |

ਤਾਜ਼ਾ |

Health News: ਭਾਰ ਵਧਾਉਣ ਦੇ ਸ਼ੌਕੀਨ ਕਰਨ ਸ਼ਕਰਕੰਦੀ ਦੀ ਵਰਤੋਂ
Published : Jun 20, 2025, 3:36 pm IST
Updated : Jun 20, 2025, 3:36 pm IST
SHARE ARTICLE
sweet potato
sweet potato

ਸ਼ਕਰਕੰਦੀ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ’ਚ ਵੀ ਮਦਦ ਕਰਦੀ ਹੈ।

Health News: ਸ਼ਕਰਕੰਦੀ ਖਾਣੀ ਸਾਰਿਆਂ ਨੂੰ ਹੀ ਪਸੰਦ ਹੁੰਦੀ ਹੈ। ਇਸ ਦੀ ਵਰਤੋਂ ਲੋਕਾਂ ਵਲੋਂ ਉਬਾਲ ਕੇ, ਚਾਟ ਲਾ ਕੇ ਕੀਤੀ ਜਾਂਦੀ ਹੈ। ਸ਼ਕਰਕੰਦੀ ’ਚ ਫ਼ਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਲਵਣ ਵਰਗੇ ਤੱਤ ਵੱਡੀ ਮਾਤਰਾ ’ਚ ਪਾਏ ਜਾਂਦੇ ਹਨ, ਜੋ ਸਰੀਰ ਲਈ ਫ਼ਾਇਦੇਮੰਦ ਹਨ। ਸ਼ਕਰਕੰਦੀ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ’ਚ ਵੀ ਮਦਦ ਕਰਦੀ ਹੈ।

ਅਸਥਮਾ ਰੋਗੀ ਲਈ ਫ਼ਾਇਦੇਮੰਦ: ਨੱਕ, ਸਾਹ ਵਾਲੀ ਨਲੀ ਅਤੇ ਫੇਫੜਿਆਂ ’ਚ ਕਫ਼ ਜੰਮਣ ਨਾਲ ਅਸਥਮਾ ਰੋਗੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ’ਚ ਰੋਜ਼ 1 ਸ਼ਕਰਕੰਦੀ ਉਬਾਲ ਕੇ ਖਾਣ ਨਾਲ ਕਫ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਅਸਥਮਾ ਰੋਗੀ ਨੂੰ ਆਰਾਮ ਮਿਲਦਾ ਹੈ।

ਭਾਰ ਵਧਾਉਣ ’ਚ ਮਦਦਗਾਰ: ਇਸ ’ਚ ਬਹੁਤ ਜ਼ਿਆਦਾ ਮਾਤਰਾ ’ਚ ਸਟਾਰਚ ਹੁੰਦਾ ਹੈ ਜਿਸ ਨਾਲ ਮਾਸਪੇਸ਼ੀਆਂ ਵਧਾਉਣ ’ਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ’ਚ ਮੌਜੂਦ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਵਜ਼ਨ ਵਧਾਉਣ ’ਚ ਵੀ ਸਹਾਈ ਹੁੰਦੇ ਹਨ।

ਦਿਲ ਦੀਆਂ ਬੀਮਾਰੀਆਂ ਤੋਂ ਬਚਾਅ: ਸ਼ਕਰਕੰਦੀ ਖਾਣ ਨਾਲ ਸਰੀਰ ਦਾ ਕੋਲੈਸਟ੍ਰੋਲ ਪੱਧਰ ਸੰਤੁਲਿਤ ਰਹਿੰਦਾ ਹੈ। ਅਪਣੇ ਖਾਣੇ ’ਚ ਰੋਜ਼ਾਨਾ 1 ਸ਼ਕਰਕੰਦੀ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਇਸ ’ਚ ਕਾਪਰ, ਵਿਟਾਮਿਨ-ਬੀ 6 ਹੁੰਦਾ ਹੈ। ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਸ਼ਕਰਕੰਦੀ ਦੀ ਵਰਤੋਂ ਕਰਨ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ।

ਅੱਖਾਂ ਦੀ ਰੌਸ਼ਨੀ: ਲਗਾਤਾਰ ਕੰਪਿਊਟਰ ਅਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਨਾਲ ਅੱਜਕਲ੍ਹ ਘੱਟ ਉਮਰ ਦੇ ਬੱਚਿਆਂ, ਨੌਜਵਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ। ਅਜਿਹੇ ਵਿਚ ਸ਼ਕਰਕੰਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਵਿਚ ਫ਼ਾਇਦੇਮੰਦ ਸਾਬਤ ਹੁੰਦੀ ਹੈ।

ਝੁਰੜੀਆਂ ਘੱਟ ਕਰੇ: ਵਧਦੀ ਉਮਰ ਦੇ ਨਾਲ-ਨਾਲ ਚਿਹਰੇ ’ਤੇ ਝੁਰੜੀਆਂ ਦੇ ਨਿਸ਼ਾਨ ਪੈਣ ਲਗਦੇ ਹਨ। ਅਜਿਹੇ ’ਚ ਸ਼ਕਰਕੰਦੀ ਖਾਣੀ ਬਹੁਤ ਫ਼ਾਇਦੇਮੰਦ ਹੈ। ਇਸ ’ਚ ਮੌਜੂਦ ਵੀਟਾ ਕੈਰੋਟੀਨ ਸਰੀਰ ’ਚ ਫ੍ਰੀ-ਰੈਡੀਕਲਸ ਨਾਲ ਲੜਦਾ ਹੈ, ਜਿਸ ਨਾਲ ਚਿਹਰੇ ’ਤੇ ਜਲਦੀ ਝੁਰੜੀਆਂ ਨਹੀਂ ਪੈਂਦੀਆਂ।


 

SHARE ARTICLE

ਏਜੰਸੀ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement