
ਐਲਵੋਰਾ ਇਕ ਅਜਿਹਾ ਬੂਟਾ ਹੈ ਜਿਸ ਨੂੰ ਘਰ ‘ਚ ਲਗਾਉਣ ਨਾਲ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ।
ਐਲਵੋਰਾ ਇਕ ਅਜਿਹਾ ਬੂਟਾ ਹੈ ਜਿਸ ਨੂੰ ਘਰ ‘ਚ ਲਗਾਉਣ ਨਾਲ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਐਲੋਵੇਰਾ ਜੈੱਲ ਸਿਹਤ ਦੇ ਨਾਲ ਚਮੜੀ ਦੀ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਗਰਮੀ ਦੇ ਮੌਸਮ ‘ਚ ਚਮੜੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਅਜਿਹੇ ‘ਚ ਐਲੋਵੇਰਾ ਜੈੱਲ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।Aloe veraਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਖ਼ੂਬਸੂਰਤ ਚਮੜੀ ਲਈ ਐਲੋਵੇਰਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਤੁਹਾਡੀ ਚਮੜੀ ਨੂੰ ਦਰੁਸਤ ਰਖਦਾ ਹੈ। ਨਾਲ ਹੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਨਾਲ ਤੁਹਾਡੇ ਵਾਲ ਵੀ ਮੁਲਾਇਮ ਅਤੇ ਖ਼ੂਬਸੂਰਤ ਹੋ ਜਾਣਗੇ। ਐਲੋਵੇਰਾ ਜੈੱਲ ਦੇ ਇਸਤੇਮਾਲ ਨਾਲ ਵਾਲਾਂ ਵਿਚ ਰੁੱਖਾਪਣ, ਵਾਲਾਂ ਦੇ ਝੜਨ ਅਤੇ ਸਿੱਕਰੀ ਵਰਗੀਆਂ ਕਈ ਸਮੱਸਿਆਵਾਂ ਵੀ ਆਸਾਨੀ ਨਾਲ ਦੂਰ ਹੋ ਜਾਣਗੀਆਂ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਵਾਲਾਂ ਵਿਚ ਐਲੋਵੇਰਾ ਜੈੱਲ ਦੇ ਇਸਤੇਮਾਲ ਨਾਲ ਕਿਵੇਂ ਇਨ੍ਹਾਂ ਨੂੰ ਖ਼ੂਬਸੂਰਤ ਬਣਾਇਆ ਜਾ ਸਕਦਾ ਹੈ।
Aloe veraਵਾਲਾਂ ਦਾ ਝੜਨਾ ਰੁਕ ਜਾਵੇਗਾ
ਜੇਕਰ ਤੁਹਾਡੇ ਵਾਲ ਜ਼ਿਆਦਾ ਝੜਦੇ ਹਨ ਤਦ ਐਲੋਵੇਰਾ ਕਾਰਗਰ ਉਪਾਅ ਦੀ ਤਰ੍ਹਾਂ ਕੰਮ ਆਵੇਗਾ। ਸ਼ੈਂਪੂ ਦੇ ਨਾਲ ਦੁਗਣੀ ਮਾਤਰਾ ਵਿਚ ਐਲੋਵੇਰਾ ਜੈੱਲ ਲੈ ਕੇ ਉਸ ਨਾਲ ਵਾਲ ਧੋ ਲਉ। ਇਸ ਤੋਂ ਤੁਹਾਡੇ ਵਾਲਾਂ ਦਾ ਝੜਨਾ ਘਟ ਹੋ ਜਾਵੇਗਾ।hairਕੰਡੀਸ਼ਨਰ ਦੀ ਤਰ੍ਹਾਂ ਕਰੋ ਇਸਤੇਮਾਲ
ਕੈਮੀਕਲ ਯੁਕਤ ਕੰਡੀਸ਼ਨਰ ਨਾਲ ਤੁਸੀਂ ਤੰਗ ਆ ਚੁਕੇ ਹੋ ਤਦ ਤੁਸੀਂ ਐਲੋਵੇਰਾ ਜ਼ਰੂਰ ਇਸਤੇਮਾਲ ਕਰੋ। ਇਹ ਕੁਦਰਤੀ ਉਪਾਅ ਤੁਹਾਡੇ ਵਾਲਾਂ ਨੂੰ ਕੋਮਲ ਅਤੇ ਚਮਕਦਾਰ ਬਣਾ ਦੇਵੇਗਾ। ਸ਼ੈਂਪੂ ਕਰਨ ਤੋਂ ਬਾਅਦ ਐਲੋਵੇਰਾ ਜੈੱਲ ਨਾਲ ਅਪਣੇ ਵਾਲਾਂ ਵਿਚ ਮਸਾਜ ਕਰੋ ਅਤੇ ਬਾਅਦ ਵਿਚ ਉਸ ਨੂੰ ਪਾਣੀ ਨਾਲ ਧੋ ਦਿਉ।Hair growਵਾਲਾਂ ਨੂੰ ਲੰਮਾ ਕਰਨ ਵਿਚ ਮਦਦ ਕਰੇ
ਜੇਕਰ ਤੁਸੀਂ ਵਾਲਾਂ ਦੇ ਲੰਮੇ ਨਾ ਹੋਣ ਤੋਂ ਪਰੇਸ਼ਾਨ ਹੋ ਤਾਂ ਇਕ ਵਾਰ ਐਲੋਵੇਰਾ ਟਰਾਈ ਕਰ ਕੇ ਵੇਖੋ। ਅੱਧਾ ਕੱਪ ਐਲੋਵੇਰਾ ਲੈ ਕੇ ਉਸ ਵਿਚ ਮੇਥੀ ਦੇ ਬੀਜ, ਤੁਲਸੀ ਪਾਊਡਰ ਅਤੇ 2 ਚਮਚ ਕੈਸਟਰ ਆਇਲ ਮਿਲਾ ਲਉ। ਇਸ ਪੇਸਟ ਨੂੰ ਵਾਲਾਂ 'ਤੇ ਲਗਾ ਕੇ ਰੱਖੋ ਅਤੇ ਕੁੱਝ ਘੰਟੇ ਦੇ ਬਾਅਦ ਸ਼ੈਂਪੂ ਕਰ ਲਉ। ਛੇਤੀ ਹੀ ਤੁਹਾਡੇ ਵਾਲਾਂ ਦੀ ਲੰਬਾਈ ਵਧਣ ਲਗੇਗੀ। Aloe veraਵਾਲਾਂ ਤੋਂ ਸਿੱਕਰੀ ਹੋ ਜਾਵੇਗੀ ਦੂਰ
ਜੇਕਰ ਤੁਸੀਂ ਵਾਲਾਂ ਵਿਚ ਸਿੱਕਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਉਸ ਤੋਂ ਵੀ ਐਲੋਵੇਰਾ ਜੈੱਲ ਤੁਹਾਨੂੰ ਨਿਜਾਤ ਦਿਵਾਏਗਾ। ਐਲੋਵੇਰਾ ਜੈੱਲ ਨੂੰ ਅਪਣੇ ਵਾਲਾਂ 'ਤੇ ਇਕ ਘੰਟੇ ਲੱਗਿਆ ਰਹਿਣ ਦਿਉ। ਉਸ ਦੇ ਬਾਅਦ ਉਸ ਨੂੰ ਧੋ ਲਉ। ਕਈ ਦਿਨ ਇੰਜ ਕਰਨ ਨਾਲ ਵਾਲਾਂ ਤੋਂ ਸਿੱਕਰੀ ਹਮੇਸ਼ਾ ਲਈ ਹੀ ਗ਼ਾਇਬ ਹੋ ਜਾਵੇਗੀ।
ਸਿਰ 'ਚ ਖਾਰਸ਼
ਜਿਨ੍ਹਾਂ ਲੋਕਾਂ ਨੂੰ ਸਿਰ 'ਚ ਖਾਰਸ਼ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲਈ ਐਲੋਵੇਰਾ ਜੈੱਲ ਰਾਮਬਾਣ ਹੈ। ਇਸ ‘ਚ ਮੌਜੂਦ ਬੈਕਟੀਰੀਅਲ, ਐਂਟੀਸੈਪਟਿਕ ਅਤੇ ਐਂਟੀਫੰਗਲ ਵਾਲਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੀ ਹੈ।hair roughਤੇਲਯੁਕਤ ਵਾਲ
ਜੇ ਤੁਹਾਡੇ ਵਾਲ ਤੇਲ ਵਾਲੇ ਹਨ ਤਾਂ ਵਾਲਾਂ ‘ਚ ਐਲੋਵੇਰਾ ਜੈੱਲ ਲਗਾਉ। ਨਿਯਮਿਤ ਰੂਪ ‘ਚ ਇਸ ਦੀ ਵਰਤੋਂ ਨਾਲ ਤੇਲਯੁਕਤ ਵਾਲਾਂ ਤੋਂ ਛੁਟਕਾਰਾ ਮਿਲਦਾ ਹੈ।
ਸ਼ਹਿਦ ਅਤੇ ਐਲੋਵੇਰਾ
ਵਾਲਾਂ 'ਚ ਕਿਸੇ ਵੀ ਤਰ੍ਹਾਂ ਦੀ ਇਨਫ਼ੈਕਸ਼ਨ ਹੈ ਤਾਂ ਐਲੋਵੇਰਾ ਜੈੱਲ 'ਚ ਸ਼ਹਿਦ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਉ। ਇਸ ਨੂੰ ਅੱਧੇ ਘੰਟੇ ਲਈ ਲਗਿਆ ਰਹਿਣ ਦਿਉ। ਇਸ ਨਾਲ ਬਹੁਤ ਫ਼ਾਇਦਾ ਮਿਲੇਗਾ।Hair Glowਸੰਘਣੇ ਅਤੇ ਚਮਕਦਾਰ ਵਾਲ
ਸੰਘਣੇ ਅਤੇ ਚਮਕਦਾਰ ਵਾਲਾਂ ਦੀ ਚਾਹਤ ਰਖਦੇ ਹੋ ਤਾਂ ਐਲੋਵੇਰਾ ਜੈੱਲ ਤੁਹਾਡੇ ਲਈ ਵਧੀਆ ਹੈ ਇਸ ਲਈ ਐਲੋਵੇਰਾ ਜੈੱਲ 'ਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ, ਦੁੱਧ ਅਤੇ ਸ਼ੈਂਪੂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਉ। ਹਫ਼ਤੇ 'ਚ 2 ਵਾਰ ਇਸ ਸ਼ੈਂਪੂ ਨਾਲ ਵਾਲ ਧੋਵੋ। ਕੁੱਝ ਹੀ ਦਿਨਾਂ 'ਚ ਵਾਲਾਂ 'ਚ ਚਮਕ ਆਉਣੀ ਸ਼ੁਰੂ ਹੋ ਜਾਵੇਗੀ।