ਅੱਖਾਂ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾ ਸਕਦੈ 'ਸ਼ਹਿਦ'
Published : Mar 21, 2018, 3:21 pm IST
Updated : Mar 21, 2018, 3:21 pm IST
SHARE ARTICLE
Honey
Honey

ਅੱਖਾਂ ਸਾਡੇ ਸਰੀਰ ਵਿਚ ਸੱਭ ਤੋਂ ਸੰਵੇਦਨਸ਼ੀਲ ਹਿਸਿਆਂ ਵਿਚੋਂ ਇਕ ਹੁੰਦੀਆਂ ਹਨ।

ਅੱਖਾਂ ਸਾਡੇ ਸਰੀਰ ਵਿਚ ਸੱਭ ਤੋਂ ਸੰਵੇਦਨਸ਼ੀਲ ਹਿਸਿਆਂ ਵਿਚੋਂ ਇਕ ਹੁੰਦੀਆਂ ਹਨ। ਸਾਵਧਾਨੀ ਦੇ ਨਾਲ ਸਹੀ ਤਰੀਕੇ ਨਾਲ ਇਨ੍ਹਾਂ ਦੀ ਦੇਖਭਾਲ ਨਾ ਹੋਵੇ ਤਾਂ ਬਹੁਤ ਛੇਤੀ ਹੀ ਇਨ੍ਹਾਂ ਵਿਚ ਤਮਾਮ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਸਾਹਮਣੇ ਆਉਣ ਲਗਦੀਆਂ ਹਨ। ਨਜ਼ਰ ਦੋਸ਼, ਅੱਖਾਂ ਵਿਚ ਦਰਦ, ਅੱਖਾਂ ਵਿਚ ਜਲਨ, ਸੋਜ ਆਦਿ ਕਈ ਸਮੱਸਿਆਵਾਂ ਅੱਖਾਂ ਦੀ ਠੀਕ ਦੇਖਭਾਲ ਨਾ ਹੋਣ ਤੋਂ ਹੁੰਦੀਆਂ ਹਨ। HoneyHoneyਕੰਪਿਊਟਰ, ਲੈਪਟਾਪ ਅਤੇ ਸਮਾਰਟ ਫ਼ੋਨ ਦੇ ਇਸ ਦੌਰ ਨੇ ਵੀ ਅੱਖਾਂ ਦੀ ਸਿਹਤ 'ਤੇ ਕਾਫ਼ੀ ਮਾੜਾ ਪ੍ਰਭਾਵ ਪਾਇਆ ਹੈ। ਅਜਿਹੇ ਵਿਚ ਅੱਖਾਂ ਸਬੰਧੀ ਸਮੱਸਿਆਵਾਂ ਦਾ ਹੋਣਾ ਲਾਜ਼ਮੀ ਹੈ। ਇਨ੍ਹਾਂ ਸਮੱਸਿਆਵਾਂ ਤੋਂ ਨਿਬੜਨ ਵਿਚ ਕੁੱਝ ਘਰੇਲੂ ਨੁਸਖ਼ੇ ਸਾਡੀ ਕਾਫ਼ੀ ਮਦਦ ਕਰ ਸਕਦੇ ਹਨ। ਇਨ੍ਹਾਂ ਵਿਚੋਂ ਇਕ ਹੈ ਸ਼ਹਿਦ, ਤਾਂ ਚਲੋ ਜਾਣਦੇ ਹਾਂ ਕਿ ਸ਼ਹਿਦ ਦੇ ਇਸਤੇਮਾਲ ਨਾਲ ਕਿਵੇਂ ਅੱਖਾਂ ਦੀ ਅਨੇਕਾਂ ਸਮੱਸਿਆਵਾਂ ਤੋਂ ਨਿਜਾਤ ਪਾਇਆ ਜਾ ਸਕਦਾ ਹੈ।EyesEyesਜਿਵੇਂ – ਜਿਵੇਂ ਮੌਸਮ ਬਦਲ ਰਿਹਾ ਹੈ ਅਤੇ ਹੌਲੀ-ਹੌਲੀ ਗਰਮੀ ਆਵੇਗੀ-ਅੱਖਾਂ ਦੀ ਸਮੱਸਿਆ ਵਧਦੀ ਜਾਵੇਗੀ। ਇਸ ਨਾਲ ਅੱਖਾਂ ਵਿਚ ਸੁੱਕੇਪਣ, ਜਲਨ, ਲਾਲਿਮਾ ਅਤੇ ਐਲਰਜੀ ਦੀ ਹਾਲਤ ਹੋਣ ਲਗੇਗੀ। ਅੱਖਾਂ ਵਿਚ ਇਹ ਸਮੱਸਿਆਵਾਂ ਸ਼ਹਿਰੀ ਖੇਤਰਾਂ ਵਿਚ ਜ਼ਿਆਦਾ ਸਪਸ਼ਟ ਹਨ। ਇਸ ਦਾ ਮੂਲ ਕਾਰਨ ਹੈ ਹਵਾ ਵਿਚ ਉਚ ਪੱਧਰ ਵਿਚ ਪ੍ਰਦੂਸ਼ਣ ਦਾ ਹੋਣਾ।HoneyHoneyਝੁਰੜੀਆਂ ਘਟ ਕਰੇ: ਅੱਖਾਂ ਦੀਆਂ ਝੁਰੜੀਆਂ ਨੂੰ ਘਟ ਕਰਨ ਲਈ ਸ਼ਹਿਦ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਲਈ ਝੁਰੜੀਆਂ 'ਤੇ ਸ਼ਹਿਦ ਲਗਾਉ ਅਤੇ 15 ਮਿੰਟ ਤਕ ਆਰਾਮ ਕਰੋ। ਬਾਅਦ ਵਿਚ ਗਰਮ ਪਾਣੀ ਨਾਲ ਅੱਖਾਂ ਨੂੰ ਧੋ ਲਓ।

ਖ਼ੁਸ਼ਕ ਅੱਖਾਂ ਲਈ: ਜਦੋਂ ਅੱਖਾਂ ਨੂੰ ਸਮਰਥ ਮਾਤਰਾ ਵਿਚ ਨਮੀ ਨਹੀਂ ਮਿਲਦੀ ਤਾਂ ਉਹ ਖ਼ੁਸ਼ਕ ਹੋ ਜਾਂਦੀਆਂ ਹਨ। ਇਸ ਵਜ੍ਹਾ ਨਾਲ ਅੱਖਾਂ ਵਿਚ ਦਰਦ ਅਤੇ ਜਲਨ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਤੋਂ ਬਚਣ ਲਈ ਗੁਣਗੁਣੇ ਪਾਣੀ ਵਿਚ ਸ਼ਹਿਦ ਦੀਆਂ ਕੁੱਝ ਬੂੰਦਾਂ ਮਿਲਾ ਕੇ ਸੌਣ ਤੋਂ ਪਹਿਲਾਂ ਇਸ ਨਾਲ ਅੱਖਾਂ ਨੂੰ ਧੋਵੋ। ਇਹ ਅੱਖਾਂ ਵਿਚ ਰੁੱਖਾਪਣ ਦੀ ਸਮੱਸਿਆ ਨੂੰ ਦੂਰ ਕਰਦਾ ਹੈ।EyesEyesਅੱਖਾਂ ਦੇ ਦਰਦ ਵਿਚ: ਰਾਤ ਭਰ ਜਾਗੇ ਰਹਿਣ ਜਾਂ ਅੱਖਾਂ ਵਿਚ ਇਨਫ਼ੈਕਸ਼ਨ ਦੀ ਵਜ੍ਹਾ ਨਾਲ ਦਰਦ ਦੀ ਸਮੱਸਿਆ ਹੁੰਦੀ ਹੈ। ਅੱਖਾਂ ਦੇ ਦਰਦ ਨੂੰ ਦੂਰ ਕਰਨ ਲਈ ਅੱਖਾਂ 'ਤੇ ਸ਼ਹਿਦ ਲਗਾਉ ਜਾਂ ਫਿਰ ਰੋਜ਼ ਇਸ ਦਾ ਸੇਵਨ ਕਰੋ। ਇਸ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

ਨਜ਼ਰ-ਦੋਸ਼ ਵਿਚ: ਸ਼ਹਿਦ ਵਿਚ ਐਂਟੀ-ਆਕਸੀਡੈਂਟ ਦੇ ਨਾਲ ਜ਼ਿੰਕ ਵੀ ਹੁੰਦਾ ਹੈ, ਜੋ ਤੰਤਰਿਕਾਵਾਂ ਦੇ ਠੀਕ ਤਰੀਕੇ ਨਾਲ ਕੰਮ ਕਰਨ ਲਈ ਜ਼ਰੂਰੀ ਹੁੰਦਾ ਹੈ। ਨਜ਼ਰ ਦੋਸ਼ ਦੀ ਰੋਕਥਾਮ ਲਈ ਸ਼ਹਿਦ ਦਾ ਸੇਵਨ ਕਰਨਾ ਸ਼ੁਰੂ ਕਰ ਦਿਉ।HoneyHoneyਥਕਾਵਟ ਦੂਰ ਕਰੇ: ਲੰਬੇ ਸਮੇਂ ਤੱਕ ਕੰਪਿਊਟਰ 'ਤੇ ਕੰਮ ਕਰਨ ਦੀ ਵਜ੍ਹਾ ਨਾਲ ਅੱਖਾਂ ਵਿਚ ਦਰਦ ਅਤੇ ਥਕਾਵਟ ਮਹਿਸੂਸ ਹੁੰਦੀ ਹੈ। ਇਸ ਦੇ ਲਈ ਅੱਖ ਬੰਦ ਕਰ ਕੇ ਪਲਕਾਂ 'ਤੇ ਸ਼ਹਿਦ ਲਗਾ ਕੇ ਅੱਧੇ ਘੰਟੇ ਤਕ ਆਰਾਮ ਕਰੋ। ਅੱਧੇ ਘੰਟੇ ਬਾਅਦ ਠੰਡੇ ਪਾਣੀ ਨਾਲ ਅੱਖਾਂ ਨੂੰ ਧੋ ਲਉ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement