
ਇਸ ਤੇਲ ਨੂੰ ਤੁਸੀਂ ਚਾਹੇ ਖਾਓ ਜਾਂ ਫਿਰ ਮਾਲਸ਼ ਕਰੋ ਇਹ ਹਮੇਸ਼ਾ ਫਾਇਦੇਮੰਦ ਹੈ
ਸਰੋਂ ਦਾ ਤੇਲ ਤਾਂ ਹਰ ਘਰ ਵਿਚ ਵਰਤਿਆਂ ਜਾਂਦਾ ਹੈ। ਸਰੋਂ ਦੇ ਤੇਲ ਨਾਲ ਕਦੇ ਤੁਸੀਂ ਆਪਣੇ ਸਿਰ ਦੀ ਮਾਲਸ਼ ਕਰਦੇ ਹੋ ਤਾਂ ਕਦੇ ਆਪਣੀ ਸਬਜ਼਼ੀ ਨੂੰ ਤੜਕਾ ਲਾਉਂਦੇ ਹੋ। ਇਸ ਤੇਲ ਨੂੰ ਤੁਸੀਂ ਚਾਹੇ ਖਾਓ ਜਾਂ ਫਿਰ ਮਾਲਸ਼ ਕਰੋ ਇਹ ਹਮੇਸ਼ਾ ਫਾਇਦੇਮੰਦ ਹੈ। ਇਸ ਤੇਲ ਦੀ ਵਰਤੋਂ ਜ਼ਿਆਦਾਤਰ ਉੱਤਰ ਪ੍ਰਦੇਸ਼ ਜਾਂ ਫਿਰ ਬਿਹਾਰ ਵਿਚ ਕੀਤੀ ਜਾਂਦੀ ਹੈ। ਸਰੋਂ ਦੇ ਤੇਲ ਵਿਚ ਪਾਇਆ ਆਚਾਰ ਵੀ ਕਦੇਂ ਖਰਾਬ ਨਹੀਂ ਹੁੰਦਾ।
Mustard oil
ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਖਾਣਾ ਬਣਾਉਣ ਵਿਚ ਸਰੋਂ ਤੇਲ ਦੀ ਵਰਤੋਂ ਕਰੋ। ਇਹ ਸਾਡੇ ਪੇਟ ਵਿਚ ਐਪਿਟਾਇਜ਼ਰ ਦਾ ਕੰਮ ਕਰਦਾ ਹੈ। ਜੇਕਰ ਕੰਨ ਵਿਚ ਦਰਦ ਹੁੰਦਾ ਹੈ ਤਾਣ ਵੀ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰੋਂ ਦੇ ਤੇਲ ਵਿਚ ਲਸਣ ਗਰਮ ਕਰ ਕੇ ਕੰਨ ਵਿਚ ਪਾਉਣ ਨਾਲ ਵੀ ਕੰਨ ਦੇ ਦਰਦ ਨੂੰ ਆਰਾਮ ਮਿਲਦਾ ਹੈ।
Mustard oil For Theeth
ਸਰੋਂ ਦੇ ਤੇਲ ਵਿਚ ਸਫ਼ੈਦ ਨਮਕ ਮਿਲਾ ਕੇ ਦੰਦ ਵੀ ਸਾਫ਼ ਕੀਤੇ ਜਾ ਸਕਦੇ ਹਨ ਇਸ ਨਾਲ ਦੰਦ ਦਰਦ ਵੀ ਦੂਰ ਹੁੰਦਾ ਹੈ। ਸਰੋਂ ਦੇ ਤੇਲ ਵਿਚ ਮੌਜੂਦ ਗਲੂਕੋਜਿਲੋਲੇਟ ਸਰੀਰ ਵਿਚ ਕੈਂਸਰ ਅਤੇ ਟਿਊਮਰ ਦੀ ਗੰਢ ਨੂੰ ਬਣਨ ਤੋਂ ਰੋਕਦਾ ਹੈ। ਜੇਕਰ ਤੁਹਾਡੇ ਬੁੱਲ ਫਟਦੇ ਹਨ ਤਾ ਹਰ ਰੋਜ਼ ਰਾਤ ਨੂੰ ਦੋ ਬੂੰਦਾਂ ਸਰੋਂ ਦੇ ਤੇਲ ਦੀਆਂ ਧੁੰਨੀ ਵਿਚ ਲਗਾ ਕੇ ਪਓ ਸਵੇਰ ਤੱਕ ਬੁੱਲ ਮੁਲਾਇਮ ਹੋਣਗੇ।
Mustard oil
ਸਰੋਂ ਦੇ ਤੇਲ ਵਿਚ ਕਪੂਰ ਪਾ ਕੇ ਮਾਲਸ਼ ਕਰਨ ਨਾਲ ਗਠੀਏ ਦਾ ਦਰਦ ਵੀ ਦੂਰ ਹੁੰਦਾ ਹੈ। ਵੇਸਣ, ਹਲਦੀ, ਪੀਸਿਆ ਹੋਇਆ ਕਪੂਰ ਸਰੋਂ ਦੇ ਤੇਲ ਵਿਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ।
Mustard oil For Hair
ਜੇਕਰ ਤੁਹਾਡੇ ਵਾਲ ਰੁੱਖੇ, ਦੋ ਮੂੰਹੇ ਜਾਂ ਫਿਰ ਵਾਲ ਝੜਦੇ ਹਨ ਤਾਂ ਆਪਣੇ ਵਾਲਾਂ ਨੂੰ ਸਰੋਂ ਦਾ ਤੇਲ ਲਗਾਓ ਕਿਉਂਕਿ ਇਸ ਤੇਲ ਵਿਚ ਸਾਰੇ ਵਿਟਾਮਿਨ, ਮਿਨਰਲਜ਼, ਬੀਟਾ ਕੈਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਫੈਟੀ ਐਸਿਡ ਹੁੰਦੇ ਹਨ।
Health ਨਾਲ ਜੁੜੀ ਹੋਰ ਜਾਣਕਾਰੀ ਲਈ ਸਾਡੇ ਫੇਸਬੁੱਕ ਪੇਜ਼ ਤੇ ਟਵਿੱਟਰ ਨਾਲ ਜੁੜੋ