Health News: ਸਿਹਤ ਲਈ ਲਾਭਦਾਇਕ ਹੈ ਖੁਲ੍ਹ ਕੇ ਹਸਣਾ

By : GAGANDEEP

Published : Aug 21, 2024, 7:15 am IST
Updated : Aug 21, 2024, 7:25 am IST
SHARE ARTICLE
Laughing openly is beneficial for health News
Laughing openly is beneficial for health News

Health News: ਹਾਸਾ ਸਾਡੇ ਸਰੀਰ ਲਈ ਕਸਰਤ ਵਾਂਗ ਵੀ ਕੰਮ ਕਰਦਾ ਹੈ

Laughing openly is beneficial for health News: ਹਸਣਾ ਸਾਡੇ ਜੀਵਨ ਦੀ ਅਹਿਮ ਕਿਰਿਆ ਹੈ। ਜੋ ਲੋਕ ਹਸਦੇ ਹਨ, ਇਹ ਉਨ੍ਹਾਂ ਦੇ ਜੀਵਨ ਨੂੰ ਜਿਉਣ ਦੀ ਨਿਸ਼ਾਨੀ ਹੈ। ਜੋ ਲੋਕ ਜੀਵਨ ਕਟਦੇ ਹਨ ਉਹ ਹਸਦੇ ਨਹੀਂ। ਕਈ ਲੋਕ ਬਹੁਤ ਜ਼ਿਆਦਾ ਤੇ ਖੁਲ੍ਹਕੇ ਹਸਦੇ ਹਨ ਤਾਂ ਕੁੱਝ ਬਹੁਤ ਘੱਟ। ਕੁੱਝ ਲੋਕ ਤਾਂ ਸਿਰਫ਼ ਮੁਸਕਰਾਉਂਦੇ ਹੀ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮੁਸਕਰਾਉਣ ਅਤੇ ਜ਼ੋਰ ਜ਼ੋਰ ਦੀ ਹਸਣ ਨਾਲ ਦੋਹਾਂ ਦਾ ਸਿਹਤ ਉਤੇ ਅਲੱਗ ਅਲੱਗ ਅਸਰ ਹੁੰਦਾ ਹੈ। ਆਉ ਜਾਣਦੇ ਹਾਂ ਹਸਣ ਦੇ ਫ਼ਾਇਦਿਆਂ ਬਾਰੇ:

ਹਾਸਾ ਇਕ ਕੁਦਰਤੀ ਕਿਰਿਆ ਹੈ। ਜਦ ਵੀ ਸਾਡੇ ਮਨ ਨੂੰ ਹੁਲਾਸ ਦੇਣ ਵਾਲੀ ਕੋਈ ਗੱਲ ਜਾਂ ਘਟਨਾ ਵਾਪਰਦੀ ਹੈ ਤਾਂ ਸਾਡਾ ਮਨ ਖਿੜ ਜਾਂਦਾ ਹੈ ਤੇ ਅਸੀਂ ਹਸਦੇ ਹਾਂ। ਪਰ ਅੱਜਕਲ੍ਹ ਇਕ ਨਕਲੀ ਹਾਸਾ ਵੀ ਹੈ। ਜਦ ਵਿਗਿਆਨ ਨੇ ਮਨੁੱਖ ਨੂੰ ਦਸਿਆ ਕਿ ਹੱਸਣ ਦੇ ਫ਼ਾਇਦੇ ਹਨ ਤਾਂ ਮਨੁੱਖ ਨੇ ਹੱਸਣ ਦੇ ਕੁਦਰਤੀ ਕਾਰਨ ਪੈਦਾ ਕਰਨ ਦੀ ਬਜਾਇ ਬਨਾਉਟੀ ਹਾਸਾ ਹੱਸਣਾ ਸ਼ੁਰੂ ਕਰ ਦਿਤਾ। ਤੁਸੀਂ ਅਕਸਰ ਹੀ ਪਾਰਕਾਂ ਵਿਚ ਲੋਕਾਂ ਨੂੰ ਉੱਚੀ ਉੱਚੀ ਹੱਸਦੇ ਹੋਏ ਦੇਖਿਆ ਹੋਵੇਗਾ ਜੋ ਕਿ ਬਨਾਉਟੀ ਹਾਸਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਬਨਾਉਟੀ ਹਾਸਾ ਤੁਹਾਡੀਆਂ ਮਾਸਪੇਸ਼ੀਆਂ ਦੀ ਕਸਰਤ ਤਾਂ ਕਰਵਾਉਂਦਾ ਹੈ ਤੇ ਤੁਹਾਡੇ ਦਿਮਾਗ ਦੀ ਸੋਚ ਨੂੰ ਕੁੱਝ ਸਮੇਂ ਲਈ ਠੱਲ੍ਹ ਪਾ ਸਕਦਾ ਹੈ ਪਰ ਇਹ ਕੁਦਰਤੀ ਹਾਸੇ ਦੀ ਰੀਸ ਨਹੀਂ ਕਰ ਸਕਦਾ। ਇਸ ਦਾ ਕਾਰਨ ਸਪਸ਼ਟ ਹੈ ਕਿ ਕੁਦਰਤੀ ਹਾਸਾ ਅੰਦਰੋਂ ਫੁਟਦਾ ਹੈ ਤੇ ਸਾਡੇ ਰੋਮ ਰੋਮ ਨੂੰ ਤਰੋਤਾਜ਼ਾ ਕਰ ਦਿੰਦਾ ਹੈ।

ਮੁਸਕਰਾਉਣਾ ਵੀ ਸਾਡੇ ਮਨ ਦੇ ਖੇੜੇ ਵਿਚ ਹੋਣ ਦੀ ਅਵਸਥਾ ਹੈ। ਜਦ ਅਸੀਂ ਕੋਈ ਪਸੰਦੀਦਾ ਵਿਅਕਤੀ ਨਾਲ ਗੱਲ ਕਰਦੇ, ਮਨਪਸੰਦ ਖਾਣਾ ਖਾਂਦੇ, ਸੋਹਣੀ ਫ਼ਿਲਮ ਆਦਿ ਦੇਖਦੇ ਹਾਂ ਤੇ ਸਾਡਾ ਮਨ ਖ਼ੁਸ਼ ਹੋ ਜਾਂਦਾ ਹੈ ਤਾਂ ਅਸੀਂ ਮੁਸਕਰਾਉਂਦੇ ਹਾਂ। ਅਜਿਹੀ ਮੁਸਕਾਨ ਜੋ ਅੰਦਰੋਂ ਫੁਟਦੀ ਹੈ ਇਹ ਸਾਡੇ ਮਾਨਸਕ ਤਣਾਅ, ਡਰ, ਘਬਰਾਹਟ ਆਦਿ ਨੂੰ ਦੂਰ ਕਰ ਦਿੰਦੀ ਹੈ। ਜਦ ਇਨਸਾਨ ਦੇ ਅੰਦਰ ਖ਼ੁਸ਼ੀ ਉਸ ਦੀ ਮੁਸਕਰਾਹਟ ਤੋਂ ਵੀ ਸਾਂਭੀ ਨਹੀਂ ਜਾਂਦੀ ਤਾਂ ਇਨਸਾਨ ਹਸਦਾ ਹੈ।

ਜਦ ਇਨਸਾਨ ਜ਼ੋਰ ਜ਼ੋਰ ਦੀ ਹਸਦਾ ਹੈ ਤਾਂ ਇਹ ਉਸ ਦੇ ਸਹਿਜ ਹੋਣ ਦੀ ਨਿਸ਼ਾਨੀ ਹੁੰਦੀ ਹੈ। ਅਜਿਹਾ ਹਾਸਾ ਸਾਡੇ ਸਰੀਰ ਲਈ ਕਸਰਤ ਵਾਂਗ ਵੀ ਕੰਮ ਕਰਦਾ ਹੈ ਤੇ ਕੈਲਰੀਜ਼ ਬਰਨ ਕਰਦਾ ਹੈ। ਇਕ ਰਿਪਰੋਟ ਮੁਤਾਬਕ ਅੰਦਰੋਂ ਖ਼ੁਸ਼ੀ ਪ੍ਰਗਟ ਹੋਣ ਤੇ ਜ਼ੋਰ ਨਾਲ ਹੱਸਣ ਕਾਰਨ 40 ਤੋਂ ਵੱਧ ਕੈਲੋਰੀਆਂ ਬਰਨ ਹੁੰਦੀਆਂ ਹਨ। ਇਸ ਲਈ ਹਾਸਾ ਜਾਂ ਮੁਸਕਰਾਹਟ ਜੋ ਅੰਦਰੋਂ ਪੈਦਾ ਹੋਵੇ, ਇਨਸਾਨ ਲਈ ਬਹੁਤ ਫ਼ਾਇਦੇਮੰਦ ਹੈ। ਹਰ ਇਨਸਾਨ ਨੂੰ ਅਪਣੇ ਅਤੇ ਅਪਣੇ ਇਰਦ ਗਿਰਦ ਵਸਦੇ ਲੋਕਾਂ ਦੇ ਹੱਸਣ ਲਈ ਮੌਕੇ ਪੈਦਾ ਕਰਨੇ ਚਾਹੀਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement