Health News: ਔਰਤਾਂ ਇਨ੍ਹਾਂ ਲੱਛਣਾਂ ਨੂੰ ਨਾ ਕਰਨ ਨਜ਼ਰ-ਅੰਦਾਜ਼, ਹੋ ਸਕਦੀਆਂ ਹਨ ਕਈ ਗੰਭੀਰ ਬੀਮਾਰੀਆਂ
Published : Oct 21, 2025, 11:42 am IST
Updated : Oct 21, 2025, 12:11 pm IST
SHARE ARTICLE
women Health News in punjabi
women Health News in punjabi

ਭਾਰਤੀ ਔਰਤਾਂ ਵਿਚ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ।

women Health News in punjabi : ਅੱਜ ਦੀਆਂ ਔਰਤਾਂ ਚਾਹੇ ਹਰ ਖੇਤਰ ਵਿਚ ਨਾਮ ਕਮਾ ਰਹੀਆਂ ਹਨ ਪਰ ਸੁਭਾਅ ਵਿਚ ਭਾਵੁਕ ਹੋਣ ਕਾਰਨ ਉਨ੍ਹਾਂ ਨੂੰ ਅਪਣੇ ਨਾਲੋਂ ਜ਼ਿਆਦਾ ਆਪਣਿਆਂ ਦਾ ਖ਼ਿਆਲ ਰਖਣਾ ਚੰਗਾ ਲਗਦਾ ਹੈ। ਪਰ ਇਸ ਕਾਰਨ ਉਹ ਅਪਣੀ ਸਿਹਤ ਨੂੰ ਕਈ ਵਾਰ ਨਜ਼ਰ ਅੰਦਾਜ਼ ਕਰ ਬੈਠਦੀਆਂ ਹਨ। ਅਜਿਹੇ ਵਿਚ ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਦੂਜਿਆਂ ਨਾਲ ਅਪਣੀ ਸਿਹਤ ਨੂੰ ਵੀ ਮਹੱਤਵ ਦੇਣਾ ਚਾਹੀਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਔਰਤਾਂ ਨੂੰ ਹੋਣ ਵਾਲੀਆਂ ਕੱੁਝ ਗੰਭੀਰ ਬੀਮਾਰੀਆਂ ਅਤੇ ਉਨ੍ਹਾਂ ਦੇ ਲੱਛਣਾਂ ਬਾਰੇ ਦਸਦੇ ਹਾਂ। 

ਛਾਤੀ ਦਾ ਕੈਂਸਰ: ਇਹ ਛਾਤੀ ਦੇ ਸੈੱਲਾਂ ਵਿਚ ਹੋਣ ਵਾਲਾ ਟਿਊਮਰ ਹੈ। ਇਹ ਆਲੇ-ਦੁਆਲੇ ਦੇ ਟਿਸ਼ੂਆਂ ਵਿਚ ਹੌਲੀ ਹੌਲੀ ਵੱਧ ਕੇ ਸਰੀਰ ਦੇ ਦੂਜੇ ਹਿੱਸਿਆਂ ਵਿਚ ਵੀ ਫੈਲ ਸਕਦਾ ਹੈ। ਇਕ ਖੋਜ ਅਨੁਸਾਰ 2018 ਵਿਚ ਲਗਭਗ 162,468 ਔਰਤਾਂ ਛਾਤੀ ਦੇ ਕੈਂਸਰ ਦਾ ਸ਼ਿਕਾਰ ਹੋਈਆਂ। ਪਰ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਪਛਾਣ ਕੇ ਇਸ ਨੂੰ ਕੰਟਰੋਲ ਕਰ ਕੇ ਬਚਿਆ ਜਾ ਸਕਦਾ ਹੈ।

ਦਿਲ ਦੀਆਂ ਬੀਮਾਰੀਆਂ: ਮਾਹਰਾਂ ਅਨੁਸਾਰ ਔਰਤਾਂ ਨੂੰ ਕਿਸੇ ਵੀ ਉਮਰ ਵਿਚ ਦਿਲ ਦਾ ਦੌਰਾ ਆ ਸਕਦਾ ਹੈ। ਇਸ ਪਿੱਛੇ ਦਾ ਕਾਰਨ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇਕ ਖੋਜ ਅਨੁਸਾਰ ਅੱਜ ਭਾਰਤੀ ਔਰਤਾਂ ਵਿਚ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਤੋਂ ਇਲਾਵਾ ਹਰ 3 ਵਿਚੋਂ 1 ਔਰਤ ਦੀ ਮੌਤ ਦਾ ਕਾਰਨ ਦਿਲ ਦੀ ਬੀਮਾਰੀ ਨੂੰ ਮੰਨਿਆ ਜਾਂਦਾ ਹੈ। ਇਸ ਲਈ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਦਿਲ ਦੀ ਬਿਮਾਰੀ ਦੇ ਲੱਛਣ: ਜਬਾੜੇ, ਮੋਢੇ, ਗਰਦਨ, ਪਿੱਠ ਦੇ ਉਪਰੀ ਪਾਸੇ ਜਾਂ ਪੇਟ ਨਾਲ ਸਬੰਧਤ ਸਮੱਸਿਆਵਾਂ ਹੋਣਾ, ਵਾਰ-ਵਾਰ ਪਸੀਨਾ ਆਉਣਾ, ਸਿਰ ਦਰਦ, ਚੱਕਰ ਆਉਣੇ, ਉਲਟੀ ਜਾਂ ਜੀ ਮਚਲਾਉਣਾ,    ਆਲਸ, ਥੱਕੇ ਮਹਿਸੂਸ ਹੋਣਾ, ਤੇਜ਼ ਸਿਰ ਦਰਦ ਕਾਰਨ ਚੱਕਰ ਆਉਣੇ, ਸਾਹ ਦੀਆਂ ਸਮੱਸਿਆਵਾਂ, ਸਰੀਰ ਵਿਚ ਹਰ ਸਮੇਂ ਦਰਦ ਮਹਿਸੂਸ ਹੋਣਾ। ਅਜਿਹੇ ਵਿਚ ਇਨ੍ਹਾਂ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਗ਼ਲਤੀ ਨਾ ਕਰੋ।

ਅਨੀਮੀਆ: ਰੋਜ਼ਾਨਾ ਡਾਈਟ ਵਿਚ ਆਇਰਨ ਦੀ ਕਮੀ ਹੋਣ ਨਾਲ ਖ਼ੂਨ ਵਧਾਉਣ ਵਿਚ ਮੁਸ਼ਕਲ ਆਉਂਦੀ ਹੈ। ਅਜਿਹੇ ਵਿਚ ਔਰਤਾਂ ਅਨੀਮੀਆ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਆਮ ਦਿਨ ਦੇ ਬਜਾਏ ਜ਼ਿਆਦਾ ਦਿਨ ਤਕ ਪੀਰੀਅਡਜ਼ ਹੋਣ ਨਾਲ ਵੀ ਖ਼ੂੁਨ ਦੀ ਕਮੀ ਹੋਣ ਲਗਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement