ਕੀ ਹੈ ਮੋਢਿਆਂ ਦਾ ਦਰਦ ਸਪੋਂਡੇਲਾਈਟਿਸ?
Published : Nov 21, 2020, 5:51 pm IST
Updated : Nov 21, 2020, 5:51 pm IST
SHARE ARTICLE
shoulders pain
shoulders pain

ਕੰਗਰੋੜ ਹੱਡੀ ਦੇ ਪੱਠੇ ਖਾਧੇ ਜਾਂਦੇ ਹਨ, ਸਰੀਰ ਸੁਕਦਾ ਜਾਂਦਾ

ਮੁਹਾਲੀ: ਸਪੋਂਡੇਲਾਈਟਿਸ ਦਾ ਦਰਦ 20 ਤੋਂ 25 ਸਾਲ ਦੀ ਉਮਰ ਵਿਚ ਔਰਤਾਂ ਨੂੰ ਵਧੇਰੇ ਹੋਣ ਵਾਲਾ ਰੋਗ ਹੈ। ਇਹ ਜੋੜਾਂ ਦੀ ਸੋਜ ਵਾਂਗ ਹੁੰਦਾ ਹੈ। ਸ਼ੁਰੂ ਵਿਚ ਸਵੇਰ ਵੇਲੇ ਪਿੱਠ ਵਿਚ ਅਕੜਾਅ ਹੋਣ ਲੱਗ ਜਾਂਦਾ ਹੈ, ਜਿਸ ਨਾਲ ਲੱਤਾਂ ਬਾਹਾਂ ਵਿਚ ਵੀ ਦਰਦ ਹੁੰਦਾ ਹੈ। ਕੰਗਰੋੜ ਦੀਆਂ ਪਸਲੀਆਂ ਨਾਲ ਮਿਲਣ ਵਾਲੇ ਡੋਰਸਲ ਮੋਹਰੇ ਤੜਾਗੀ ਹੱਡੀ ਅਤੇ ਚੂਲੇ ਦੇ ਜੋੜਾਂ ਵਿਚ ਰੋਗ ਵਧਣ ਕਾਰਨ ਪਿੱਠ ਵਿਚ ਅਕੜਾਅ ਹੋ ਜਾਂਦਾ ਹੈ। ਵਧੀ ਹਾਲਤ ਵਿਚ ਇਹ ਜੋੜ ਉੱਕਾ ਹੀ ਜੁੜ ਜਾਣ ਕਾਰਨ ਬੈਠਣਾ ਜਾਂ ਘੁਮਣਾ ਮੁਸ਼ਕਲ ਹੋ ਜਾਂਦਾ ਹੈ।

Shoulder painShoulder pain

ਕੰਗਰੋੜ ਦੇ ਪੱਠਿਆਂ ਵਿਚ ਸੋਜ ਹੋਣ ਕਰ ਕੇ ਜਾਂ ਮਗਰੋਂ ਹੱਡੀਆਂ ਵੱਧ ਜਾਂਦੀਆਂ ਹਨ ਜਿਨ੍ਹਾਂ ਦੇ ਜੁੜ ਜਾਣ ਕਾਰਨ ਰੀੜ੍ਹ ਦੀ ਹੱਡੀ ਵਿਚ ਸਖ਼ਤ ਅਕੜਾਅ ਆ ਜਾਂਦਾ ਹੈ ਅਤੇ ਇਸ ਦੀ ਸ਼ਕਲ ਵੀ ਵਿਗੜ ਜਾਂਦੀ ਹੈ। ਇਹ ਰੋਗ ਕੈਲਸ਼ੀਅਮ ਦੀ ਘਾਟ ਕਾਰਨ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਹੱਡੀਆਂ ਵਿਚ ਭੁਰਭੁਰਾਪਨ, ਕਮਜ਼ੋਰੀ, ਨਰਮ ਕੋਮਲਤਾ ਅਤੇ ਟੇਢਾਪਨ ਆ ਜਾਂਦਾ ਹੈ।

Sciatica painSciatica pain

ਹੱਡੀਆਂ ਵਿਚ ਬਚਪਨ ਤੋਂ ਹੀ ਫ਼ਾਸਫ਼ੋਰਸ, ਕੈਲਸ਼ੀਅਮ ਦੀ ਘਾਟ ਹੀ ਅੱਗੇ ਜਾ ਕੇ ਵਡੇਰੀ ਉਮਰ ਵਿਚ ਇਹ ਬਿਮਾਰੀ ਹੋਣ ਦਾ ਕਾਰਨ ਬਣਦੀ ਹੈ। ਤੁਸੀ ਵੇਖਿਆ ਹੋਵੇਗਾ ਕਈਆਂ ਨੂੰ ਗਰਦਨ ਵਿਚ ਕਾਲਰ ਲਗਿਆ ਹੁੰਦਾ ਹੈ ਅਤੇ ਕਈਆਂ ਨੂੰ ਕਮਰ ਵਿਚ ਬੈਲਟ ਲੱਗੀ ਹੁੰਦੀ ਹੈ। ਇਸ ਦਾ ਕਾਰਨ ਜੋ ਮੈਂ ਉਪਰ ਲਿਖਿਆ ਹੈ, ਹੁੰਦਾ ਹੈ। ਸਪੋਂਡੇਲਾਈਟਿਸ 40 ਸਾਲ ਦੀ ਉਮਰ ਤਕ ਹੁੰਦਾ ਹੈ।

Neck PainNeck Pain

ਲੱਕ ਦੇ ਪੱਠਿਆਂ ਵਿਚ ਸੋਜ ਹੋਣ, ਪੇਟ ਵਿਚ ਦਰਦਾਂ, ਸਾਹ ਵਿਚ ਔਖ ਗਰਦਨ ਦੇ ਪੱਠਿਆਂ ਵਿਚ ਸੋਜ ਹੋਣ ਕਰ ਕੇ ਗਲੇ 'ਚੋਂ ਕੋਈ ਚੀਜ਼ ਲੰਘਾਉਣ ਵਿਚ ਔਖ, ਹੱਥਾਂ ਵਿਚ ਝੁਣਝੁਣੀ, ਸੁੰਨਾਪਨ ਆਦਿ ਹੋ ਜਾਂਦਾ ਹੈ। ਪਿੱਠ ਪਿੱਛੇ ਝਾਕਣ ਲਈ ਸਾਰੇ ਸਰੀਰ ਨੂੰ ਘੁਮਾਉਣਾ ਪੈਂਦਾ ਹੈ। ਕੋਈ ਚੀਜ਼ ਫ਼ਰਸ਼ ਤੋਂ ਚੁੱਕਣ ਲਈ ਹੇਠਾਂ ਵਲ ਝੁਕਣ ਦੀ ਥਾਂ ਗੋਡਿਆਂ ਨੂੰ ਝੁਕਾਉਣਾ ਪੈਂਦਾ ਹੈ।

neck painneck pain

ਕੰਗਰੋੜ ਹੱਡੀ ਦੇ ਪੱਠੇ ਖਾਧੇ ਜਾਂਦੇ ਹਨ, ਸਰੀਰ ਸੁਕਦਾ ਜਾਂਦਾ ਹੈ। ਇਲਾਜ ਕਰਵਾਉਂਦਿਆਂ ਠੀਕ ਖੁਰਾਕ ਅਤੇ ਲੇਟਣ ਲਈ ਸਖ਼ਤ ਬਿਸਤਰੇ ਦੀ ਲੋੜ ਹੁੰਦੀ ਹੈ। ਪਿੱਠ ਵਿਚ ਅਕੜਾਅ ਠੰਢ, ਮੀਂਹ ਵਿਚ ਭਿੱਜਣ, ਭਾਰੀ ਚੀਜ਼ ਚੁੱਕਣ, ਕਪੜੇ ਧੋਣ, ਇਸ਼ਨਾਨ ਕਰਨ ਮਗਰੋਂ ਪਿੱਠ ਵਿਚ ਅਕੜਾਅ ਇਸ ਰੋਗ ਵਿਚ ਗੋਡਿਆਂ-ਮੋਢਿਆਂ ਕਮਰ ਵਿਚ ਦਰਦ ਚੱਕਰ ਆਉਣੇ, ਪਿੱਠ ਵਿਚ ਦਰਦ ਸਾਰਾ ਸਰੀਰ ਥਕਿਆ ਥਕਿਆ ਲਗਣਾ। ਹੋਰ ਇਲਾਮਤਾਂ ਵੀ ਵਖਰੇ ਵਖਰੇ ਮਰੀਜ਼ਾਂ ਦੀਆਂ ਵਖਰੀਆਂ ਹੁੰਦੀਆਂ ਹਨ।
                                                                            ਡਾ. ਜਗਦੀਸ਼ ਸਿੰਘ ਜੱਗੀ, ਸੰਪਰਕ : 98147-11461

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM
Advertisement