Health News: ਹੁਣ ਪਿਆਜ਼ ਕਟਦੇ ਸਮੇਂ ਤੁਹਾਨੂੰ ਨਹੀਂ ਵਹਾਉਣੇ ਪੈਣਗੇ ਹੰਝੂ, ਇਹ ਘਰੇਲੂ ਨੁਸਖ਼ੇ ਅਪਣਾਉ

By : GAGANDEEP

Published : Apr 22, 2024, 9:21 am IST
Updated : Apr 22, 2024, 9:21 am IST
SHARE ARTICLE
Now you don't have to shed tears while cutting onions Health News
Now you don't have to shed tears while cutting onions Health News

Health News: ਪਿਆਜ਼ ਕੱਟਣ ਵੇਲੇ ਇਕ ਰਸਾਇਣਕ ਕਿਰਿਆ ਹੁੰਦੀ ਹੈ ਅਤੇ ਗੈਸ ਬਾਹਰ ਆਉਂਦੀ ਹੈ। ਜਦੋਂ ਇਹ ਗੈਸ ਪਾਣੀ ਦੇ ਸੰਪਰਕ ਵਿਚ ਆਉਂਦੀ ਹੈ, ਤਾਂ ਐਸਿਡ ਬਣ ਜਾਂਦਾ ਹੈ

Now you don't have to shed tears while cutting onions Health News: ਜੇ ਤੁਸੀਂ ਖਾਣੇ ਦੇ ਸ਼ੌਕੀਨ ਹੋ ਅਤੇ ਪਿਆਜ਼ ਤੁਹਾਡੇ ਸਵਾਦ ਦਾ ਇਕ ਮਹੱਤਵਪੂਰਣ ਹਿੱਸਾ ਹੈ ਤਾਂ ਤੁਸੀਂ ਪਿਆਜ਼ ਨੂੰ ਕੱਟਦੇ ਹੋਏ ਬਹੁਤ ਵਾਰ ਹੰਝੂ ਵਹਾਏ ਹੋਣਗੇ। ਪਿਆਜ਼ ਜਿੰਨਾ ਜ਼ਿਆਦਾ ਸਵਾਦ ਹੁੰਦਾ ਹੈ, ਕੱਟਣ ਵੇਲੇ ਇਹ ਤੁਹਾਨੂੰ ਉਨਾ ਹੀ ਰਵਾਉਂਦਾ ਹੈ। ਪਰ ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਕੁੱਝ ਸਾਧਾਰਣ ਤਰੀਕੇ ਅਪਣਾ ਕੇ ਰੋਏ ਬਿਨਾਂ ਪਿਆਜ਼ ਨੂੰ ਕੱਟ ਸਕਦੇ ਹੋ।

ਇਹ ਵੀ ਪੜ੍ਹੋ: Sunita Kejriwal News: ਭਾਜਪਾ ਸਰਕਾਰ ਮੇਰੇ ਪਤੀ ਨੂੰ ਇਨਸੁਲਿਨ ਨਾ ਦੇ ਕੇ ਜੇਲ੍ਹ ’ਚ ਮਾਰਨਾ ਚਾਹੁੰਦੀ ਹੈ : ਸੁਨੀਤਾ ਕੇਜਰੀਵਾਲ

ਪਿਆਜ਼ ਕੱਟਣ ਵੇਲੇ ਇਕ ਰਸਾਇਣਕ ਕਿਰਿਆ ਹੁੰਦੀ ਹੈ ਅਤੇ ਗੈਸ ਬਾਹਰ ਆਉਂਦੀ ਹੈ। ਜਦੋਂ ਇਹ ਗੈਸ ਪਾਣੀ ਦੇ ਸੰਪਰਕ ਵਿਚ ਆਉਂਦੀ ਹੈ, ਤਾਂ ਐਸਿਡ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਸਾਡੀਆਂ ਅੱਖਾਂ ਸੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਪਰ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਪਿਆਜ਼ ਕੱਟਣ ਤੋਂ ਪਹਿਲਾਂ ਕੱੁਝ ਛੋਟੇ ਉਪਾਅ ਕਰ ਕੇ ਇਸ ਸਮੱਸਿਆ ਤੋਂ ਬਚ ਸਕਦੇ ਹੋ।

ਇਹ ਵੀ ਪੜ੍ਹੋ: Jalalabad News : ਜਲਾਲਾਬਾਦ 'ਚ 10 ਲੱਖ ਰੁਪਏ ਦੀ ਲਾਟਰੀ ਦਾ ਜੇਤੂ ਲਾਪਤਾ, ਵਿਕਰੇਤਾ ਕਰ ਰਹੇ ਭਾਲ  

ਪਿਆਜ਼ ਨੂੰ ਠੰਢਾ ਕਰ ਕੇ ਕੱਟੋ: ਪਿਆਜ਼ ਦੇ ਛਿਲਕੇ ਕੱਢ ਲਉ। ਇਸ ਤੋਂ ਬਾਅਦ ਇਸ ਨੂੰ ਕੁੱਝ ਸਮੇਂ ਲਈ ਪਾਣੀ ਵਿਚ ਡੁਬੋ ਕੇ ਛੱਡ ਦਿਉ। ਅੱਧੇ ਘੰਟੇ ਬਾਅਦ ਪਿਆਜ਼ ਨੂੰ ਕੱਟੋ। ਅਜਿਹਾ ਕਰਨ ਨਾਲ ਅੱਖਾਂ ਵਿਚ ਸੜਕਣ ਨਹੀਂ ਹੋਵੇਗੀ। ਪਰ ਪਿਆਜ਼ ਪਾਣੀ ਵਿਚ ਰੱਖਣ ਨਾਲ ਚਿਪਚਿਪਾ ਹੋ ਜਾਵੇਗਾ। ਇਸ ਸਥਿਤੀ ਵਿਚ ਪਿਆਜ਼ ਨੂੰ ਧਿਆਨ ਨਾਲ ਕੱਟੋ।

ਸਿਰਕੇ ਦੀ ਵਰਤੋਂ ਵੀ ਕਰ ਸਕਦੇ ਹੋ: ਜੇ ਤੁਸੀਂ ਚਾਹੋ ਤਾਂ ਪਿਆਜ਼ ਨੂੰ ਛਿੱਲੋ ਅਤੇ ਇਸ ਨੂੰ ਕੁੱਝ ਸਮੇਂ ਲਈ ਸਿਰਕੇ ਅਤੇ ਪਾਣੀ ਦੇ ਘੋਲ ਵਿਚ ਰੱਖੋ। ਅਜਿਹਾ ਕਰਨ ਨਾਲ ਅੱਖਾਂ ਵਿਚ ਹੰਝੂ ਨਹੀਂ ਆਉਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਫ਼ਰਿਜ ਵਿਚ ਰੱਖਣ ਤੋਂ ਬਾਅਦ ਕਟਣਾ: ਪਿਆਜ਼ ਦੇ ਛਿਲਕੇ ਕੱਢ ਲਉ ਅਤੇ ਕੱੁਝ ਦੇਰ ਲਈ ਫ਼ਰਿਜ ਵਿਚ ਰੱਖੋ। ਇਸ ਤੋਂ ਬਾਅਦ ਪਿਆਜ਼ ਕੱਟ ਲਉ। ਹਾਲਾਂਕਿ, ਇਹ ਵਿਧੀ ਬਹੁਤ ਮਸ਼ਹੂਰ ਨਹੀਂ ਹੈ ਕਿਉਂਕਿ ਅਜਿਹਾ ਕਰਨ ਨਾਲ ਫ਼ਰਿਜ ਵਿਚ ਬਦਬੂ ਆਉਂਦੀ ਹੈ।

ਪਿਆਜ਼ ਦੇ ਉਪਰੀ ਹਿੱਸੇ ਨੂੰ ਕੱਟੋ: ਪਿਆਜ਼ ਕੱਟਣ ਦਾ ਹਰ ਇਕ ਦਾ ਅਪਣਾ ਢੰਗ ਹੰਦਾ ਹੈ। ਪਰ ਪਿਆਜ਼ ਨੂੰ ਕੱਟਣ ਦਾ ਸੱਭ ਤੋਂ ਵਧੀਆ ਢੰਗ ਹੈ ਪਿਆਜ਼ ਦੇ ਉਪਰਲੇ ਹਿੱਸੇ ਨੂੰ ਪਹਿਲਾਂ ਕੱਟਣਾ। ਉਪਰਲੇ ਹਿੱਸੇ ਨੂੰ ਕੱਟਣ ਤੋਂ ਬਾਅਦ, ਪਿਆਜ਼ ਨੂੰ ਕਟਣਾ ਬਹੁਤ ਸੌਖਾ ਹੋ ਜਾਵੇਗਾ।

(For more Punjabi news apart from Now you don't have to shed tears while cutting onions Health News, stay tuned to Rozana Spokesman)

Tags: health news

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement